Aadhaar Card Misuse: ਦੇਸ਼ ਦੇ ਹਰ ਨਾਗਰਿਕ ਲਈ ਆਧਾਰ ਕਾਰਡ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਨਾਗਰਿਕ ਦੀ ਪਛਾਣ ਲਈ ਸਰਕਾਰ ਨੇ ਕੁਝ ਦਸਤਾਵੇਜ਼ ਤੈਅ ਕੀਤੇ ਹਨ। ਆਧਾਰ ਕਾਰਡ ਉਨ੍ਹਾਂ ਵਿੱਚੋਂ ਇੱਕ ਹੈ। ਅੱਜ ਦੇ ਸਮੇਂ 'ਚ ਆਧਾਰ ਕਾਰਡ (Aadhaar Card) ਤੇ ਪੈਨ ਕਾਰਡ (PAN Card) ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ (Important Documents) ਵਿੱਚੋਂ ਇੱਕ ਹਨ। ਆਧਾਰ ਕਾਰਡ ਦੀ ਵਰਤੋਂ ਆਮ ਪਛਾਣ ਪੱਤਰ (Address Proof) ਦੇ ਤੌਰ 'ਤੇ ਕੀਤੀ ਜਾਂਦੀ ਹੈ, ਜਦਕਿ ਪੈਨ ਕਾਰਡ ਦੀ ਵਰਤੋਂ ਵਿੱਤੀ ਲੈਣ-ਦੇਣ (Financial Transaction) ਲਈ ਕੀਤੀ ਜਾਂਦੀ ਹੈ।


ਪੈਨ ਕਾਰਡ ਦੀ ਵਰਤੋਂ ਜ਼ਿਆਦਾਤਰ ਉਹ ਲੋਕ ਕਰਦੇ ਹਨ, ਜਿਨ੍ਹਾਂ ਕੋਲ ਬੈਂਕਿੰਗ ਲੈਣ-ਦੇਣ (Banking Transaction) ਨਾਲ ਸਬੰਧਤ ਕੋਈ ਕੰਮ ਹੁੰਦਾ ਹੈ। ਆਧਾਰ ਕਾਰਡ ਦੀ ਵਰਤੋਂ ਸਕੂਲ (School Admission) 'ਚ ਦਾਖ਼ਲੇ ਤੋਂ ਲੈ ਕੇ ਹੋਟਲ ਬੁਕਿੰਗ (Hotel Booking) ਤੱਕ, ਹਸਪਤਾਲ 'ਚ (Hospitalisation) ਭਰਤੀ ਹੋਣ ਤੋਂ ਲੈ ਕੇ ਯਾਤਰਾ ਤੱਕ ਹਰ ਥਾਂ ਆਈਡੀ ਪਰੂਫ਼ (Aadhaar Card Used as ID Proof) ਵਜੋਂ ਵਰਤਿਆ ਜਾਂਦਾ ਹੈ।

1 ਕਰੋੜ ਤੱਕ ਲੱਗ ਸਕਦਾ ਜੁਰਮਾਨਾ
ਆਧਾਰ ਕਾਰਡ ਨੂੰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸੰਸਥਾ UIDAI (Unique Identification Authority Of India) ਜਾਰੀ ਕਰਦਾ ਹੈ। ਯੂਆਈਡੀਏਆਈ (UIDAI) ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਆਧਾਰ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਨੂੰ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਦੇ ਲਈ ਸਰਕਾਰ ਨੇ ਨੋਟਿਸ ਵੀ ਜਾਰੀ ਕੀਤਾ ਹੈ। ਇਸ ਨਿਯਮ ਮੁਤਾਬਕ ਸਰਕਾਰ ਆਧਾਰ ਕਾਰਡ ਦੀ ਗਲਤ ਵਰਤੋਂ ਕਰਨ 'ਤੇ ਉਸ ਨਾਗਰਿਕ 'ਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦੀ ਹੈ। ਇਸ ਦੇ ਨਾਲ ਹੀ ਇਸ ਜੁਰਮਾਨੇ ਦੀ ਰਕਮ ਯੂਆਈਡੀਏਆਈ (UIDAI) ਦੇ ਫੰਡ 'ਚ ਜਮ੍ਹਾਂ ਕਰਾਈ ਜਾਵੇਗੀ।

ਦੱਸ ਦੇਈਏ ਕਿ ਬੈਂਕ ਤੋਂ ਕਰਜ਼ਾ ਲੈਣ ਤੋਂ ਲੈ ਕੇ ਆਈਡੀ ਪਰੂਫ਼ (Aadhaar Card Used as ID Proof) ਤੱਕ ਹਰ ਥਾਂ ਆਧਾਰ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਇਸ ਦੀ ਦੁਰਵਰਤੋਂ ਹੋ ਸਕਦੀ ਹੈ। ਇਸ ਤੋਂ ਬਚਣ ਲਈ UIDAI ਨੇ ਨਵੰਬਰ 2021 'ਚ ਨਿੱਜਤਾ ਦੀ ਸੁਰੱਖਿਆ ਲਈ ਇੱਕ ਕਾਨੂੰਨ ਲਿਆਂਦਾ ਸੀ, ਜਿਸ ਦੇ ਅਨੁਸਾਰ ਨਿਯਮਾਂ ਦੀ ਅਣਦੇਖੀ ਕਰਕੇ ਆਧਾਰ ਕਾਰਡ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੋਸ਼ੀ 'ਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਇਸ ਕਾਰਨ ਲਿਆ ਗਿਆ ਫ਼ੈਸਲਾ
ਪਿਛਲੇ ਕੁਝ ਸਾਲਾਂ 'ਚ ਡਿਜੀਟਲਾਈਜ਼ੇਸ਼ਨ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਕਾਰਨ ਸਾਈਬਰ ਅਪਰਾਧਾਂ 'ਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਨ੍ਹਾਂ ਅਪਰਾਧਾਂ 'ਚ ਕਈ ਵਾਰ ਆਧਾਰ ਕਾਰਡ ਦੀ ਦੁਰਵਰਤੋਂ ਵੀ ਹੋਈ ਹੈ। ਅਜਿਹੇ 'ਚ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣ ਤੇ ਇਸ ਦੀ ਦੁਰਵਰਤੋਂ ਤੋਂ ਬਚਣ ਲਈ ਆਧਾਰ ਨਾਲ ਜੁੜੇ ਕੁਝ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ