4 days work Model: ਦੁਨੀਆ ਭਰ 'ਚ ਜ਼ਿਆਦਾਤਰ ਕੰਪਨੀਆਂ ਹੁਣ 4 days work Model ਦਾ ਪ੍ਰਸਤਾਵ ਰੱਖ ਰਹੀਆਂ ਹਨ ਤੇ ਹੁਣ ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਭਾਰਤ 'ਚ ਵੀ ਜ਼ਿਆਦਾਤਰ ਕੰਪਨੀਆਂ ਇਸ ਦੇ ਸਪੋਰਟ 'ਚ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਜ਼ਿਆਦਾਤਰ ਕੰਪਨੀਆਂ ਨੂੰ ਵੀ ਲੱਗਦਾ ਹੈ ਕਿ ਇਹ ਸਿਸਟਮ ਤਣਾਅ ਨੂੰ ਘੱਟ ਕਰਨ 'ਚ ਮਦਦ ਕਰੇਗਾ। ਕਰਮਚਾਰੀ ਤੇ ਮਾਲਕ ਦੋਵੇਂ ਹੀ ਇਸ ਮਾਡਲ ਦੇ ਹੱਕ ਵਿੱਚ ਨਜ਼ਰ ਆ ਰਹੇ ਹਨ। ਭਾਰਤੀ ਇੰਪਲਾਇਰਜ਼ ਦਾ ਮੰਨਣਾ ਹੈ ਕਿ ਇਸ ਮਾਡਲ ਨੂੰ ਅਪਣਾਉਣ ਨਾਲ ਤਣਾਅ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।



ਐਚਆਰ ਸਲਿਊਸ਼ਨਜ਼ ਜੀਨੀਅਸ ਕੰਸਲਟੈਂਟਸ ਦੀ ਇੱਕ ਰਿਪੋਰਟ ਦੇ ਅਨੁਸਾਰ, ਸਰਵੇਖਣ ਕੀਤੇ ਗਏ ਇੰਪਲਾਇਰਜ਼ ਵਿੱਚੋਂ 60 ਪ੍ਰਤੀਸ਼ਤ ਤੋਂ ਵੱਧ ਇਸ ਗੱਲ ਨਾਲ ਸਹਿਮਤ ਹਨ ਕਿ 4 days Work Week Model ਕੰਪਨੀ ਦੇ ਸਮੁੱਚੇ ਮਨੋਬਲ ਨੂੰ ਵਧਾਉਣ ਅਤੇ ਨੌਕਰੀ ਦੀ ਸੰਤੁਸ਼ਟੀ ਤੇ ਪੇਸ਼ੇਵਰ-ਨਿੱਜੀ ਜੀਵਨ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਕਰੇਗਾ।

ਹਾਲਾਂਕਿ 27 ਫੀਸਦੀ ਕੰਪਨੀਆਂ ਦਾ ਮੰਨਣਾ ਹੈ ਕਿ ਉਹ ਇਸ ਮਾਡਲ ਤੋਂ ਕੰਪਨੀ ਦੀ ਉਤਪਾਦਕਤਾ ਬਾਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦੇ। ਬਾਕੀ 11 ਫੀਸਦੀ ਦਾ ਮੰਨਣਾ ਹੈ ਕਿ ਇਸ ਨਾਲ ਕੋਈ ਖਾਸ ਸੁਧਾਰ ਨਹੀਂ ਹੋਣ ਵਾਲਾ।

100 ਫੀਸਦੀ Employees ਇਸ ਦੇ ਹੱਕ 'ਚ
ਇਹ ਰਿਪੋਰਟ ਦੇਸ਼ ਭਰ ਦੇ 1,113 ਕੰਪਨੀਆਂ ਅਤੇ ਕਰਮਚਾਰੀਆਂ 'ਤੇ 1 ਫਰਵਰੀ ਤੋਂ 7 ਮਾਰਚ ਦਰਮਿਆਨ ਕੀਤੇ ਗਏ ਆਨਲਾਈਨ ਸਰਵੇਖਣ 'ਤੇ ਆਧਾਰਿਤ ਹੈ। ਇਹ ਸਰਵੇਖਣ ਬੈਂਕਿੰਗ ਤੇ ਵਿੱਤ, ਨਿਰਮਾਣ ਤੇ ਇੰਜਨੀਅਰਿੰਗ, ਸਿੱਖਿਆ, ਐਫਐਮਸੀਜੀ, ਹਾਸਪਿਟੈਲਿਟੀ, ਐਚਆਰ ਹੱਲ, ਆਈਟੀ, ਆਈਟੀਈਐਸ ਅਤੇ ਬੀਪੀਓ, ਲੌਜਿਸਟਿਕਸ, ਨਿਰਮਾਣ, ਮੀਡੀਆ, ਤੇਲ ਅਤੇ ਗੈਸ ਖੇਤਰਾਂ ਦੀਆਂ ਕੰਪਨੀਆਂ ਵਿੱਚ ਕੀਤਾ ਗਿਆ ਸੀ ਜਿਸ ਅਨੁਸਾਰ 100 ਫੀਸਦੀ employees ਇਸ ਵਰਕ ਮੌਡਿਊਲ ਦੇ ਹੱਕ 'ਚ ਹਨ।

ਸਰਵੇਖਣ ਵਿੱਚ ਜਦੋਂ ਕੰਪਨੀਆਂ ਨੂੰ ਪੁੱਛਿਆ ਗਿਆ ਕਿ ਕੀ ਉਹ ਦਿਨ ਵਿੱਚ 12 ਘੰਟੇ ਤੋਂ ਵੱਧ ਕੰਮ ਕਰਨ ਲਈ ਤਿਆਰ ਹਨ ਜੇਕਰ ਉਨ੍ਹਾਂ ਨੂੰ ਵਾਧੂ ਦਿਨ ਦੀ ਛੁੱਟੀ ਮਿਲਦੀ ਹੈ, ਤਾਂ ਉਨ੍ਹਾਂ ਵਿੱਚੋਂ 56 ਪ੍ਰਤੀਸ਼ਤ ਨੇ ਤੁਰੰਤ ਇਸ ਲਈ ਸਹਿਮਤੀ ਦਿੱਤੀ। ਹਾਲਾਂਕਿ 44 ਫੀਸਦੀ ਕਰਮਚਾਰੀ ਕੰਮ ਦੇ ਘੰਟੇ ਵਧਾਉਣ ਦੇ ਪੱਖ 'ਚ ਨਹੀਂ ਸਨ। ਇਸ ਦੇ ਨਾਲ ਹੀ, 60 ਪ੍ਰਤੀਸ਼ਤ ਕਰਮਚਾਰੀਆਂ ਨੇ ਆਪਣੇ ਆਪ ਨੂੰ 12 ਘੰਟੇ ਤੋਂ ਵੱਧ ਕੰਮ ਕਰਨ ਲਈ ਤਿਆਰ ਘੋਸ਼ਿਤ ਕੀਤਾ ਜੇਕਰ ਉਨ੍ਹਾਂ ਨੂੰ ਇੱਕ ਹੋਰ ਦਿਨ ਦੀ ਛੁੱਟੀ ਮਿਲਦੀ ਹੈ।