Mother's Day Financial Planning Tips: ਅੱਜ ਮਾਂ ਦਿਵਸ ਹੈ ਤੇ ਅੱਜ ਦੇ ਦਿਨ ਆਪਣੀ ਮਾਂ ਲਈ ਉਨ੍ਹਾਂ ਦੇ ਬੱਚੇ ਧੰਨਵਾਦ ਤੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਉਨ੍ਹਾਂ ਨੂੰ ਤੋਹਫ਼ੇ ਦਿੰਦੇ ਹਨ। ਫੁੱਲ ਤੇ ਮਿਠਾਸ ਦਿੰਦੇ ਹਨ ਤਾਂ ਜੋ ਅੱਜ ਦੇ ਦਿਨ ਨੂੰ ਖੁਸ਼ੀਆਂ ਭਰਿਆ ਬਣਾਇਆ ਜਾ ਸਕੇ। ਇਸ ਦਿਨ ਮਾਵਾਂ ਨੂੰ ਆਪਣੇ ਬੱਚਿਆਂ ਤੋਂ ਵਿਸ਼ੇਸ਼ ਪਿਆਰ ਮਿਲਦਾ ਹੈ ਤੇ ਬੱਚੇ ਵੀ ਵੱਖ-ਵੱਖ ਤਰੀਕਿਆਂ ਨਾਲ ਆਪਣੀ ਮਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਿੰਗਲ ਮਦਰਜ਼ ਨੂੰ ਆਪਣੇ ਬੱਚਿਆਂ ਲਈ ਫ਼ਾਈਨੈਂਸ਼ੀਅਲ ਪਲਾਨਿੰਗ ਕਿਵੇਂ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹੇ ਤੇ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।



ਸਿੰਗਲ ਮਾਵਾਂ ਲਈ ਵਿੱਤੀ ਯੋਜਨਾ ਸਬੰਧੀ ਸੁਝਾਅ

ਨੌਕਰੀਪੇਸ਼ੀ ਹੋ ਤਾਂ ਕਮਾਈ ਨੂੰ 3 ਹਿੱਸਿਆਂ 'ਚ ਵੰਡੋ
ਨੌਕਰੀਪੇਸ਼ਾ ਸਿੰਗਲ ਮਦਰ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਕਮਾਈ ਨੂੰ ਤਿੰਨ ਹਿੱਸਿਆਂ 'ਚ ਵੰਡੇ ਤੇ ਉਨ੍ਹਾਂ ਹਿੱਸਿਆਂ ਨੂੰ ਉਸੇ ਮੁਤਾਬਕ ਵਰਤੋਂ ਕਰੇ। ਪਹਿਲਾ ਹਿੱਸਾ ਘਰ ਦੇ ਸਾਰੇ ਖ਼ਰਚਿਆਂ ਲਈ ਰੱਖੋ ਤੇ ਇਸ ਲਈ ਵੱਖਰਾ ਬਜਟ ਬਣਾਓ। ਇਸ 'ਚ ਤੁਹਾਡੇ ਮਹੀਨਾਵਾਰ ਖਰਚਿਆਂ ਤੇ ਨਿਯਮਤ ਖਰਚਿਆਂ ਦਾ ਹਿੱਸਾ ਸ਼ਾਮਲ ਹੋਣਾ ਚਾਹੀਦਾ ਹੈ ਤੇ ਸਾਰੇ ਖਰਚੇ ਇਸ 'ਚ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਮਹੀਨੇ ਦਾ ਰਾਸ਼ਨ, ਕਰਿਆਨਾ, ਫਲ, ਸਬਜ਼ੀਆਂ, ਬੱਚਿਆਂ ਦੀ ਫੀਸ, ਬੱਸ ਫੀਸ, ਟਿਊਸ਼ਨ ਫੀਸ ਤੋਂ ਲੈ ਕੇ ਸਕੂਲ ਦੇ ਹੋਰ ਖਰਚਿਆਂ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ।

ਕਮਾਈ ਦਾ ਬਾਕੀ ਹਿੱਸਾ ਬੱਚੇ ਤੇ ਆਪਣੇ ਭਵਿੱਖ ਲਈ ਸੁਰੱਖਿਅਤ ਰੱਖੋ
ਸਿੰਗਲ ਮਦਰ ਨੂੰ ਇਹ ਵੀ ਧਿਆਨ 'ਚ ਰੱਖਣਾ ਹੋਵੇਗਾ ਕਿ ਭਵਿੱਖ 'ਚ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਅਤੇ ਆਪਣੇ ਲਈ ਚੰਗੀ ਰਕਮ ਦੀ ਲੋੜ ਪਵੇਗੀ, ਜਿਸ ਦਾ ਪ੍ਰਬੰਧ ਸ਼ੁਰੂ ਤੋਂ ਹੀ ਕਰਨਾ ਹੋਵੇਗਾ। ਤੁਹਾਡੀ ਨੌਕਰੀ ਦੇ ਸ਼ੁਰੂਆਤੀ ਦਿਨਾਂ 'ਚ ਅਤੇ ਤੁਹਾਡੇ ਕੈਰੀਅਰ ਦੇ ਸਭ ਤੋਂ ਵਧੀਆ ਦਿਨਾਂ 'ਚ ਤੁਹਾਨੂੰ ਇਸ ਪਲਾਨਿੰਗ ਲਈ ਕਾਫ਼ੀ ਰਕਮ ਸੁਰੱਖਿਅਤ ਕਰਨ ਦਾ ਮੌਕਾ ਮਿਲੇਗਾ। ਇਸ ਲਈ ਇਸ 'ਚ ਦੇਰੀ ਨਾ ਕਰੋ। ਬੱਚਿਆਂ ਦੀ ਭਵਿੱਖ ਦੀ ਪੜ੍ਹਾਈ, ਨੌਕਰੀ ਤੇ ਵਿਆਹ ਵਰਗੀਆਂ ਜ਼ਿੰਮੇਵਾਰੀਆਂ ਨਾਲ ਨਿਪਟਣ ਲਈ ਤੁਹਾਨੂੰ ਪਹਿਲਾਂ ਤੋਂ ਹੀ ਪ੍ਰਬੰਧ ਕਰਨੇ ਪੈਣਗੇ। ਹਰ ਮਹੀਨੇ ਆਪਣੀ ਕਮਾਈ ਵਿਚੋਂ ਕੁਝ ਰਕਮ ਇਨ੍ਹਾਂ ਖਰਚਿਆਂ ਲਈ ਰੱਖੋ ਤੇ ਚਿੰਤਾ ਮੁਕਤ ਹੋ ਜਾਓ।

ਅਚਾਨਕ ਜਾਂ ਸੰਕਟਕਾਲੀਨ ਖ਼ਰਚਿਆਂ ਦਾ ਪ੍ਰਬੰਧ ਕਰਨਾ ਨਾ ਭੁੱਲੋ
ਜ਼ਿੰਦਗੀ 'ਚ ਐਮਰਜੈਂਸੀ ਖਰਚੇ ਕਿਸੇ ਵੀ ਸਮੇਂ ਆ ਸਕਦੇ ਹਨ, ਜੋ ਕਿਸੇ ਵੱਡੀ ਘਟਨਾ ਦੇ ਖਰਚੇ ਦੇ ਰੂਪ 'ਚ ਆ ਸਕਦੇ ਹਨ। ਕੋਈ ਦੁਰਘਟਨਾ ਜਾਂ ਸਿਹਤ ਖ਼ਰਾਬ ਹੋਣ ਵਰਗੇ ਹਾਲਾਤ ਦਾ ਸਾਹਮਣਾ 'ਚ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕਦੇ ਵੀ ਕਰਨਾ ਪੈ ਸਕਦਾ ਹੈ। ਅਜਿਹੇ ਖਰਚਿਆਂ ਨਾਲ ਨਜਿੱਠਣ ਲਈ ਤੁਹਾਨੂੰ ਪੈਸਾ ਸੁਰੱਖਿਅਤ ਰੱਖਣਾ ਚਾਹੀਦਾ ਹੈ।

ਖ਼ਾਸ ਗੱਲ ਇਹ ਹੈ ਕਿ ਤੁਹਾਨੂੰ ਇਸ ਪਲਾਨਿੰਗ ਲਈ ਰੱਖੇ ਗਏ ਪੈਸਿਆਂ ਨੂੰ ਕਦੇ ਵੀ ਆਮ ਹਾਲਾਤਾਂ 'ਚ ਨਹੀਂ ਵਰਤਣਾ ਚਾਹੀਦਾ। ਜੇਕਰ ਤੁਹਾਨੂੰ ਇਸ ਪਲਾਨਿੰਗ 'ਚੋਂ ਪੈਸਾ ਖਰਚਣ ਦੀ ਲੋੜ ਨਹੀਂ ਪੈਂਦੀ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ ਅਤੇ ਇਸ ਨੂੰ ਇਕੱਠਾ ਕਰਨ ਨਾਲ ਤੁਹਾਡੇ ਕੋਲ ਇੱਕ ਵਧੀਆ ਤੇ ਵੱਡਾ ਫੰਡ ਵੀ ਜਮਾਂ ਹੋਵੇਗਾ, ਜਿਸ ਦੀ ਵਰਤੋਂ ਤੁਸੀਂ ਭਵਿੱਖ 'ਚ ਵੱਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਸਮੇਂ ਕਰ ਸਕਦੇ ਹੋ।