ਨਵੀਂ ਦਿੱਲੀ: ਨਵਾਂ ਵਿੱਤੀ ਸਾਲ 2020-21 ਅੱਜ ਸ਼ੁਰੂ ਹੋ ਗਿਆ ਹੈ। ਪਿਛਲਾ ਵਿੱਤੀ ਵਰ੍ਹਾ 31 ਮਾਰਚ ਨੂੰ ਖ਼ਤਮ ਹੋ ਗਿਆ ਹੈ। ਇੱਕ ਨੋਟੀਫਿਕੇਸ਼ਨ ਜ਼ਰੀਏ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਵਿੱਤੀ ਸਾਲ ਦੀ ਸ਼ੁਰੂਆਤ ਵੇਲੇ ਇਸ ਨੇ ਕੋਈ ਬਦਲਾਅ ਨਹੀਂ ਕੀਤਾ ਹੈ। ਕੁਝ ਸੋਸ਼ਲ ਮੀਡੀਆ ਪੋਸਟਾਂ ਦੁਆਰਾ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਵਿੱਤੀ ਸਾਲ 2019-20 ਨੂੰ ਕੋਰੋਨਾ ਕਾਰਨ ਜੂਨ 2020 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਿੱਤੀ ਸਾਲ ਦੇ ਵਾਧੇ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸਬੰਧ 'ਚ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਫੈਲੀਆਂ ਖ਼ਬਰਾਂ ਫੇਕ ਹਨ।


ਇਹ ਵੱਡੀਆਂ ਤਬਦੀਲੀਆਂ ਅੱਜ ਤੋਂ ਹੋਣਗੀਆਂ ਲਾਗੂ:

ਮੋਬਾਈਲ ਹੋਵੇਗਾ ਮਹਿੰਗਾ: ਮੋਬਾਈਲ ਦੀਆਂ ਕੀਮਤਾਂ 'ਤੇ ਨਵੀਆਂ ਜੀਐਸਟੀ ਦਰਾਂ ਲਾਗੂ ਹੋਣਗੀਆਂ। ਅੱਜ ਤੋਂ ਮੋਬਾਈਲ ਖਰੀਦਣ ਵਾਲੇ ਗਾਹਕਾਂ 'ਤੇ 18 ਪ੍ਰਤੀਸ਼ਤ ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ।

ਬੈਂਕਾਂ ਦਾ ਮੈਗਾ ਰਲੇਂਵਾ: ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ‘ਚ ਰਲੇਂਵਾ ਹੋਏਗਾ। ਸਿੰਡੀਕੇਟ ਬੈਂਕ ਕੈਨਰਾ ਬੈਂਕ ਵਿੱਚ ਰਲੇਂਵਾ, ਯੂਨੀਅਨ ਬੈਂਕ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਵਿੱਚ ਰਲੇਂਵਾ ਅਤੇ ਇੰਡੀਅਨ ਬੈਂਕ ਅਤੇ ਅਲਾਹਾਬਾਦ ਬੈਂਕ ਦਾ ਰਲੇਂਵਾ ਹੋਵੇਗਾ।

ਇਨਕਮ ਟੈਕਸ ਦੀ ਆਪਸ਼ਨਲ ਪ੍ਰਣਾਲੀ: ਇਨਕਮ ਟੈਕਸ ਦੇ ਦੋ ਸਿਸਟਮ ਹੋਣਗੇ। ਪੁਰਾਣੇ ਟੈਕਸ ਸਲੈਬ ਦੇ ਨਾਲ ਇੱਕ ਆਪਸ਼ਨਲ ਸਲੈਬ ਵੀ ਹੋਵੇਗਾ। ਕੋਈ ਵੀ ਇੱਕ ਚੁਣ ਸਕਦੇ ਹੋ। ਆਪਸ਼ਨਲ ਪ੍ਰਣਾਲੀ ‘ਚ ਟੈਕਸਦਾਤਾ ਬਿਨਾਂ ਕਿਸੇ ਬਚਤ ਦੇ ਛੂਟ ਹਾਸਲ ਕਰ ਸਕਦਾ ਹੈ।

ਬੀਐਸ -6 ਵਾਹਨ ਵੇਚੇ ਜਾਣਗੇ: ਅੱਜ ਤੋਂ ਭਾਰਤ ਵਿੱਚ ਸਿਰਫ ਬੀਐਸ-6 ਵਾਹਨ ਵੇਚੇ ਜਾਣਗੇ। ਹਾਲਾਂਕਿ, ਲੌਕਡਾਊਨ ਪੂਰਾ ਹੋਣ ਤੋਂ ਬਾਅਦ ਕੰਪਨੀਆਂ ਇਸ ਸਮੇਂ ਬੀਐਸ-4 ਵਾਹਨਾਂ ਦੇ ਬਾਕੀ ਸਟਾਕ ਦਾ 10% ਵੇਚ ਸਕਣਗੀਆਂ।

ਮੈਡੀਕਲ ਉਪਕਰਣ ਵੀ ਦਵਾਈ ਦੀ ਸ਼੍ਰੇਣੀ ਵਿੱਚ: ਸਾਰੇ ਮੈਡੀਕਲ ਉਪਕਰਣ ਡਰੱਗਸ ਦੇ ਦਾਇਰੇ ਵਿੱਚ ਆਉਣਗੇ। ਡਰੱਗਜ਼ ਐਂਡ ਕਾਸਮੈਟਿਕ ਐਕਟ ਦੀ ਧਾਰਾ 3 ਦੇ ਤਹਿਤ, ਮਨੁੱਖਾਂ ਅਤੇ ਜਾਨਵਰਾਂ ਲਈ ਵਰਤੇ ਜਾਣ ਵਾਲੇ ਉਪਕਰਣ ਦਵਾਈ ਦੀ ਸ਼੍ਰੇਣੀ ਵਿੱਚ ਹੋਣਗੇ।

ਵਧੇਰੇ ਪੈਨਸ਼ਨ: ਨਿਯਮ ਕਰਮਚਾਰੀ ਪੈਨਸ਼ਨ ਸਕੀਮ (ਈਪੀਐਸ) ਦੇ ਬਦਲੇ ਲਾਗੂ ਹੋਣਗੇ। ਸੇਵਾਮੁਕਤੀ ਦੇ 15 ਸਾਲਾਂ ਬਾਅਦ ਪੂਰੀ ਪੈਨਸ਼ਨ ਦੀ ਪ੍ਰਣਾਲੀ ਦਾ ਅਰਥ ਹੈ ਕਿ ਅਪ੍ਰੈਲ 2005 ਤੋਂ ਪਹਿਲਾਂ ਰਿਟਾਇਰ ਹੋਣ ਵਾਲੇ ਲਗਪਗ 6 ਲੱਖ ਲੋਕਾਂ ਨੂੰ ਵਧੇਰੇ ਪੈਨਸ਼ਨ ਮਿਲੇਗੀ।

ਸਾਫ਼ ਤੇਲ ਦੀ ਸਪਲਾਈ: ਬੀਐਸ-6 ਪੈਟਰੋਲ-ਡੀਜ਼ਲ ਦੀ ਸਪਲਾਈ ਦੇਸ਼ ਭਰ ‘ਚ ਕੀਤੀ ਜਾਏਗੀ। ਪੈਟਰੋਲ ਕਾਰਾਂ ‘ਚ ਨਾਈਟਰੋਜਨ ਆਕਸਾਈਡ ਦੇ ਨਿਕਾਸ ‘ਚ 25% ਅਤੇ ਡੀਜ਼ਲ ਕਾਰਾਂ ‘ਚ 70% ਤੱਕ ਕਮੀ ਆਵੇਗੀ।