FASTag  Recharge- ਹੁਣ ਫਾਸਟੈਗ ਰੀਚਾਰਜ ਕਰਨ ਦਾ ਝੰਜਟ ਖਤਮ ਹੋ ਜਾਵੇਗਾ। ਬੈਲੇਂਸ ਨਾ ਹੋਣ ਉਤੇ ਵੀ ਵਾਹਨ ਟੋਲ ਪਲਾਜ਼ਾ ਉਤੇ ਨਹੀਂ ਰੁਕਣਗੇ। ਭਾਰਤੀ ਰਿਜ਼ਰਵ ਬੈਂਕ ਨੇ ਫਾਸਟੈਗ ਅਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (NCMC) ਨੂੰ ਈ-ਮੇਂਡੇਂਟ (e-mandate)  ਫ਼੍ਰੇਮਵਰਕ ਵਿਚ ਸ਼ਾਮਲ ਕਰ ਲਿਆ ਹੈ। ਇਸ ਦੇ ਤਹਿਤ ਜੇਕਰ ਇਨ੍ਹਾਂ ਦੋਵਾਂ ਪੇਮੈਂਟ ਡਿਵਾਇਸਾਂ ਵਿਚ ਅਮਾਊਂਟ ਤੈਅ ਲਿਮਿਟ ਤੋਂ ਘੱਟ ਹੁੰਦੀ ਹੈ ਤਾਂ ਆਪਣੇ ਆਪ ਗਾਹਕਾਂ ਦੇ ਖਾਤੇ ਵਿਚੋਂ ਪੈਸੇ ਨਿਕਲ ਕੇ ਇਸ ਵਿੱਚ ਜੁੜ ਜਾਣਗੇ। ਇਸ ਲਈ ਯੂਜ਼ਰ ਨੂੰ ਫਾਸਟੈਗ ਨੂੰ ਵਾਰ-ਵਾਰ ਰੀਚਾਰਜ ਨਹੀਂ ਕਰਨਾ ਪਵੇਗਾ।


ਈ-ਮੈਂਡੇਟ ਫਰੇਮਵਰਕ ਨੂੰ ਸਾਲ 2019 ਵਿੱਚ ਬਣਾਇਆ ਗਿਆ ਸੀ। ਇਸ ਦਾ ਮਕਸਦ ਗਾਹਕਾਂ ਨੂੰ ਉਨ੍ਹਾਂ ਦੇ ਖਾਤਿਆਂ ਤੋਂ ਹੋਣ ਵਾਲੀ ਡੈਬਿਟ ਦੀ ਜਾਣਕਾਰੀ ਦੇ ਕੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। RBI ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਹੈ ਕਿ ਫਾਸਟੈਗ ਅਤੇ NCMC ਦੇ ਤਹਿਤ ਭੁਗਤਾਨ ਦੀ ਕੋਈ ਤੈਅ ਸਮਾਂ ਸੀਮਾ ਨਹੀਂ ਹੁੰਦੀ ਹੈ। ਕਦੇ ਵੀ ਭੁਗਤਾਨ ਕਰਨ ਦੀ ਲੋੜ ਪੈ ਸਕਦੀ ਹੈ। ਇਸ ਲਈ ਬਿਨਾਂ ਕਿਸੇ ਨਿਸਚਿਤ ਤੈਅ ਸਮਾਂ ਸੀਮਾ ਦੇ ਪੈਸੇ ਖਾਤੇ ਤੋਂ ਕ੍ਰੈਡਿਟ ਕੀਤੇ ਜਾਣਗੇ।



ਇਸ ਲਈ ਯੂਜ਼ਰਸ ਨੂੰ ਪ੍ਰੀ-ਡੈਬਿਟ ਦਾ ਨੋਟੀਫਿਕੇਸ਼ਨ ਦੇਣਾ ਜ਼ਰੂਰੀ ਨਹੀਂ ਹੋਵੇਗਾ। ਇਸ ਦੇ ਤਹਿਤ, ਈ-ਮੈਂਡੇਟ ਫ਼੍ਰੇਮਵਰਕ ਦੇ ਬਾਕੀ ਸਾਰੇ ਨਿਯਮ ਅਤੇ ਦਿਸ਼ਾ-ਨਿਰਦੇਸ਼ ਪਹਿਲਾਂ ਵਾਂਗ ਹੀ ਰਹਿਣਗੇ। ਪਹਿਲਾਂ ਯੂਜ਼ਰ ਨੂੰ ਆਪਣੇ ਖਾਤੇ ਤੋਂ ਪੈਸੇ ਡੈਬਿਟ ਕਰਨ ਲਈ ਘੱਟੋ-ਘੱਟ 24 ਘੰਟੇ ਪਹਿਲਾਂ ਪ੍ਰੀ-ਡੈਬਿਟ ਦਾ ਨੋਟੀਫਿਕੇਸ਼ਨ ਭੇਜਣਾ ਪੈਂਦਾ ਸੀ।


ਆਰਬੀਆਈ ਨੇ 7 ਜੂਨ, 2024 ਨੂੰ ਮਾਨੇਟਰੀ ਪਾਲਿਸੀ ਦੀ ਮੀਟਿੰਗ ਵਿੱਚ ਈ-ਮੈਂਡੇਟ ਫ਼੍ਰੇਮਵਰਕ ਦੇ ਤਹਿਤ ਫਾਸਟੈਗ ਅਤੇ NCMC ਲਈ ਰਿਕਰਿੰਗ ਪੇਮੈਂਟਸ ਨੂੰ ਵੀ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਮੌਜੂਦਾ ਸਮੇਂ ਵਿੱਚ ਈ-ਮੈਂਡੇਟ ਫ਼੍ਰੇਮਵਰਕ ਦੇ ਤਹਿਤ ਗਾਹਕ ਦੇ ਖਾਤੇ ਵਿਚੋਂ ਪੈਸੇ ਕਢਵਾਉਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਇਸਦੀ ਸੂਚਨਾ ਦੇਣ ਦੀ ਲੋੜ ਹੁੰਦੀ ਹੈ।


ਆਰਬੀਆਈ ਨੇ ਕਿਹਾ ਕਿ ਦੇਸ਼ ਵਿਚ ਫਾਸਟੈਗ ਅਤੇ NCMC ਵਰਗੇ ਭੁਗਤਾਨ ਯੰਤਰਾਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਪਹਿਲਾ ਫਾਸਟੈਗ ਅਤੇ NCMC ਵਾਲਿਟ ਵਿਚ ਪੈਸੇ ਘੱਟ ਹੋ ਜਾਂਦੇ ਸਨ ਤਾਂ ਪੇਮੈਂਟ ਕਰਨ ਵਿੱਚ ਪ੍ਰੇਸ਼ਾਨੀ ਆਉਂਦੀ ਸੀ।



ਫਾਸਟੈਗ ਕੀ ਹੁੰਦਾ ਹੈ?


ਫਾਸਟੈਗ ਇੱਕ ਕਿਸਮ ਦਾ ਟੈਗ ਜਾਂ ਸਟਿੱਕਰ ਹੁੰਦਾ ਹੈ। ਇਹ ਵਾਹਨ ਦੀ ਵਿੰਡਸਕਰੀਨ ਉਤੇ ਲਗਾਇਆ ਜਾਂਦਾ ਹੈ। ਫਾਸਟੈਗ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਜਾਂ RFID ਤਕਨੀਕ ਉਤੇ ਕੰਮ ਕਰਦਾ ਹੈ। ਇਸ ਤਕਨੀਕ ਰਾਹੀਂ ਟੋਲ ਪਲਾਜ਼ਾ ਉਤੇ ਲੱਗੇ ਕੈਮਰੇ ਸਟਿੱਕਰ ਦੇ ਬਾਰ ਕੋਡ ਨੂੰ ਸਕੈਨ ਕਰ ਲੈਂਦੇ ਹਨ। ਟੋਲ ਫੀਸ ਆਪਣੇ ਆਪ ਫਾਸਟੈਗ ਦੇ ਵਾਲੇਟ ਤੋਂ ਕੱਟੀ ਜਾਂਦੀ ਹੈ। ਇੱਕ ਵਾਰ ਖ਼ਰੀਦਿਆ ਗਿਆ ਫਾਸਟੈਗ ਸਟਿੱਕਰ 5 ਸਾਲ ਲਈ ਵੈਧ ਹੁੰਦਾ ਹੈ। ਯਾਨੀ 5 ਸਾਲ ਬਾਅਦ ਤੁਹਾਨੂੰ ਸਟਿੱਕਰ ਬਦਲਵਾਉਣਾ ਪਵੇਗਾ ਜਾਂ ਇਸ ਦੀ ਵੈਧਤਾ ਵਧਵਾਉਣੀ ਪਵੇਗੀ।