Bank accounts- ਸੋਸ਼ਲ ਮੀਡੀਆ ਉਤੇ ਤੁਸੀਂ ਨਿੱਤ ਨਵੀਆਂ ਅਫ਼ਵਾਹਾਂ ਦੇਖਦੇ ਹੋ। ਅਜਿਹੀ ਹੀ ਇਕ ਝੂਠੀ ਖ਼ਬਰ RBI ਦੇ ਨਾਮ ਹੇਠਾਂ ਸੋਸ਼ਲ ਮੀਡਿਆ ਉਤੇ ਫੈਲਾਈ ਜਾ ਰਹੀ ਸੀ, ਜਿਸ ਨੂੰ RBI ਨੇ ਸਪਸ਼ੱਟ ਕੀਤਾ ਹੈ। 


ਦਰਅਸਲ, ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਤੁਹਾਡੇ ਕੋਲ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਇਕ ਤੋਂ ਵੱਧ ਬੈਂਕਾਂ ਵਿੱਚ ਖਾਤੇ ਰੱਖਦੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਉਤੇ ਇਕ ਮੈਸਿਜ ਵਾਇਰਲ ਹੋ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (Reserve Bank of India)(ਆਰਬੀਆਈ) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਇਕ ਤੋਂ ਵੱਧ ਬੈਂਕਾਂ 'ਚ ਖਾਤੇ ਰੱਖਣ 'ਤੇ ਜੁਰਮਾਨਾ ਲਗਾਇਆ ਜਾਵੇਗਾ।


ਭਾਰਤ ਸਰਕਾਰ ਦੀ ਪ੍ਰੈਸ ਏਜੰਸੀ ਪ੍ਰੈੱਸ ਇਨਫਰਮੇਸ਼ਨ ਬਿਊਰੋ (Press Information Bureau) ਜਾਂ ਪੀਆਈਬੀ (PIB) ਨੇ ਇਸ ਵਾਇਰਲ ਸੰਦੇਸ਼ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ। ਲੋਕਾਂ ਨੂੰ ਸਾਵਧਾਨ ਕਰਦੇ ਹੋਏ ਪੀਆਈਬੀ ਨੇ ਟਵੀਟ ਕੀਤਾ ਹੈ ਕਿ ਕੁਝ ਆਰਟੀਕਲਾਂ ਵਿੱਚ ਇਹ ਗਲਤ ਧਾਰਨਾ ਫੈਲਾਈ ਜਾ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਇੱਕ ਤੋਂ ਵੱਧ ਬੈਂਕਾਂ ਵਿੱਚ ਖਾਤੇ ਰੱਖਣ ਲਈ ਜੁਰਮਾਨਾ ਲਗਾਇਆ ਜਾਵੇਗਾ।



ਪੀਆਈਬੀ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ। ਏਜੰਸੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਅਜਿਹੀ ਕੋਈ ਗਾਈਡਲਾਈਨ ਜਾਰੀ ਨਹੀਂ ਕੀਤੀ ਹੈ। ਦੱਸ ਦੇਈਏ ਕਿ ਸਰਕਾਰ ਨਾਲ ਜੁੜੀ ਕਿਸੇ ਵੀ ਗੁੰਮਰਾਹਕੁੰਨ ਖਬਰ ਨੂੰ ਜਾਣਨ ਲਈ ਤੁਸੀਂ PIB ਫੈਕਟ ਚੈਕ ਦੀ ਮਦਦ ਵੀ ਲੈ ਸਕਦੇ ਹੋ। ਕੋਈ ਵੀ ਵਿਅਕਤੀ PIB ਫੈਕਟ ਚੈਕ ਨੂੰ WhatsApp ਨੰਬਰ 8799711259 'ਤੇ ਕਿਸੇ ਗੁੰਮਰਾਹਕੁੰਨ ਖਬਰ ਦਾ ਸਕ੍ਰੀਨਸ਼ਾਟ, ਟਵੀਟ, ਫੇਸਬੁੱਕ ਪੋਸਟ ਜਾਂ URL ਭੇਜ ਸਕਦਾ ਹੈ ਜਾਂ factcheck@pib.gov.in 'ਤੇ ਮੇਲ ਕਰ ਸਕਦਾ ਹੈ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।