LPG Price Hike: ਫਰਵਰੀ ਦੇ ਪਹਿਲੇ ਦਿਨ ਅਤੇ ਬਜਟ (Budget) ਤੋਂ ਕੁਝ ਘੰਟੇ ਪਹਿਲਾਂ ਹੀ ਮਹਿੰਗਾਈ ਦਾ ਦੌਰ ਸ਼ੁਰੂ ਹੋ ਗਿਆ ਹੈ। ਐਲਪੀਜੀ ਸਿਲੰਡਰ (LPG cylinder) ਦੀ ਕੀਮਤ ਵਿੱਚ ਵਾਧਾ ਹੋਇਆ ਹੈ ਅਤੇ ਤੇਲ ਮਾਰਕੀਟਿੰਗ ਕੰਪਨੀਆਂ (oil marketing companies) ਨੇ ਅੱਜ 1 ਫਰਵਰੀ ਤੋਂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਕੀਤਾ ਗਿਆ ਹੈ। ਘਰੇਲੂ ਰਸੋਈ ਗੈਸ ਯਾਨੀ ਸਬਸਿਡੀ ਵਾਲੇ 14 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


ਜਾਣੋ ਕੀ ਹਨ ਤੁਹਾਡੇ ਸ਼ਹਿਰ ਵਿੱਚ LPG ਦੀਆਂ ਨਵੀਆਂ ਕੀਮਤਾਂ -


ਅੱਜ ਤੋਂ ਰਾਜਧਾਨੀ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 14 ਰੁਪਏ ਪ੍ਰਤੀ ਸਿਲੰਡਰ ਵਧ ਕੇ 1769.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।


ਕੋਲਕਾਤਾ 'ਚ LPG ਸਿਲੰਡਰ ਦੀ ਕੀਮਤ 18 ਰੁਪਏ ਵਧ ਕੇ 1887 ਰੁਪਏ ਹੋ ਗਈ ਹੈ।


ਮੁੰਬਈ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 15 ਰੁਪਏ ਵਧ ਕੇ 1723.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।


ਚੇਨਈ 'ਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 12.50 ਰੁਪਏ ਵਧ ਕੇ 1937 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।


(ਇਹ ਸਾਰੀਆਂ ਕੀਮਤਾਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀ IOC (ਇੰਡੀਅਨ ਆਇਲ ਕਾਰਪੋਰੇਸ਼ਨ) ਦੀ ਵੈੱਬਸਾਈਟ 'ਤੇ ਅਪਡੇਟ ਕੀਤੀਆਂ ਗਈਆਂ ਹਨ।)


1 ਜਨਵਰੀ ਨੂੰ 19 ਕਿਲੋ ਗੈਸ ਦੀਆਂ ਘਟਾਈਆਂ ਕੀਮਤਾਂ 


ਸਰਕਾਰੀ ਤੇਲ ਕੰਪਨੀਆਂ ਨੇ 1 ਜਨਵਰੀ 2024 ਨੂੰ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਘਟਾ ਦਿੱਤੀ ਸੀ। ਪਿਛਲੇ ਮਹੀਨੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਬਹੁਤ ਮਾਮੂਲੀ ਸੀ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਜਨਵਰੀ 'ਚ 19 ਕਿਲੋ ਦੇ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਸਿਰਫ ਡੇਢ ਰੁਪਏ ਦੀ ਕਮੀ ਆਈ ਸੀ। ਜਨਵਰੀ 'ਚ ਵੀ 14 ਕਿਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਘਰੇਲੂ ਐਲਪੀਜੀ ਦੀ ਦਰ ਵਿੱਚ ਆਖਰੀ ਬਦਲਾਅ 30 ਅਗਸਤ 2023 ਨੂੰ ਕੀਤਾ ਗਿਆ ਸੀ।


ਅੰਤਰਿਮ ਬਜਟ ਅੱਜ ਕੀਤਾ ਜਾਵੇਗਾ ਪੇਸ਼ 


ਦੇਸ਼ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਅੱਜ ਪੇਸ਼ ਕੀਤਾ ਜਾਵੇਗਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਨੂੰ ਸਵੇਰੇ 11 ਵਜੇ ਸੰਸਦ ਵਿੱਚ ਪੇਸ਼ ਕਰਨਗੇ। ਚੋਣਾਂ ਤੋਂ ਪਹਿਲਾਂ ਦਾ ਬਜਟ ਹੋਣ ਕਾਰਨ ਇਹ ਅੰਤਰਿਮ ਬਜਟ ਹੋਵੇਗਾ ਅਤੇ ਆਉਣ ਵਾਲੇ ਕੁਝ ਮਹੀਨਿਆਂ ਦੀ ਸਰਕਾਰੀ ਆਮਦਨ ਅਤੇ ਖਰਚ ਦੇ ਲੇਖੇ ਇਸ ਵਿੱਚ ਪੇਸ਼ ਕੀਤੇ ਜਾਣਗੇ। ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਇਹ ਬਜਟ ਹੈ, ਇਸ ਲਈ ਕੇਂਦਰ ਦੀ ਮੋਦੀ ਸਰਕਾਰ ਸਮਾਜ ਦੇ ਹਰ ਵਰਗ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।