ਨਵੀਂ ਦਿੱਲੀ: ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 8 ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫ਼ਤੇ 'ਚ 2,34,161.58 ਕਰੋੜ ਰੁਪਏ ਦਾ ਮਜ਼ਬੂਤ ​​ਉਛਾਲ ਦੇਖਣ ਨੂੰ ਮਿਲਿਆ। ਇਸ ਮਿਆਦ ਦੇ ਦੌਰਾਨ ਰਿਲਾਇੰਸ ਇੰਡਸਟਰੀਜ਼, ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਸਭ ਤੋਂ ਵੱਧ ਲਾਭਕਾਰੀ ਰਹੀ। ਦੱਸ ਦੇਈਏ ਕਿ ਪਿਛਲੇ ਹਫਤੇ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,478.38 ਅੰਕ ਜਾਂ 2.47 ਫੀਸਦੀ ਵਧਿਆ ਸੀ।


ਟੌਪ 'ਤੇ ਰਿਲਾਇੰਸ


ਇਨ੍ਹਾਂ ਟੌਪ 10 ਕੰਪਨੀਆਂ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਰਹੀ। ਇਸ ਤੋਂ ਬਾਅਦ ਕ੍ਰਮਵਾਰ ਟੀਸੀਐਸ, ਐਚਡੀਐਫਸੀ ਬੈਂਕ, ਇਨਫੋਸਿਸ, ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਐਚਡੀਐਫਸੀ, ਬਜਾਜ ਫਾਈਨਾਂਸ, ਸਟੇਟ ਬੈਂਕ ਆਫ ਇੰਡੀਆ ਅਤੇ ਭਾਰਤੀ ਏਅਰਟੈੱਲ ਦਾ ਨੰਬਰ ਆਉਂਦਾ ਹੈ।


ਰਿਪੋਰਟਿੰਗ ਹਫਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 69,503.71 ਕਰੋੜ ਰੁਪਏ ਵਧ ਕੇ 17,17,264.94 ਕਰੋੜ ਰੁਪਏ ਹੋ ਗਿਆ। ਇੰਫੋਸਿਸ ਦਾ ਬਾਜ਼ਾਰ ਮੁਲਾਂਕਣ 48,385.63 ਕਰੋੜ ਰੁਪਏ ਵਧ ਕੇ 8,10,927.25 ਕਰੋੜ ਰੁਪਏ ਹੋ ਗਿਆ।


ਇਨ੍ਹਾਂ ਕੰਪਨੀਆਂ ਨੂੰ ਵੀ ਫਾਇਦਾ


ਇਸੇ ਤਰ੍ਹਾਂ ਟੀਸੀਐਸ ਦੀ ਮਾਰਕੀਟ ਸਥਿਤੀ 42,317.15 ਕਰੋੜ ਰੁਪਏ ਵਧ ਕੇ 14,68,245.97 ਕਰੋੜ ਰੁਪਏ ਹੋ ਗਈ। HDFC ਦਾ ਮੁਲਾਂਕਣ 21,125.41 ਕਰੋੜ ਰੁਪਏ ਵਧ ਕੇ 4,91,426.13 ਕਰੋੜ ਰੁਪਏ ਅਤੇ ICICI ਬੈਂਕ 18,650.77 ਕਰੋੜ ਰੁਪਏ ਦੇ ਲਾਭ ਨਾਲ 5,69,511.37 ਕਰੋੜ ਰੁਪਏ ਰਿਹਾ।


ਭਾਰਤੀ ਸਟੇਟ ਬੈਂਕ (SBI) ਦਾ ਬਾਜ਼ਾਰ ਪੂੰਜੀਕਰਣ 15,127.22 ਕਰੋੜ ਰੁਪਏ ਵਧ ਕੇ 4,53,593.38 ਕਰੋੜ ਰੁਪਏ ਅਤੇ ਬਜਾਜ ਫਾਈਨਾਂਸ ਦਾ 10,291.28 ਕਰੋੜ ਰੁਪਏ ਵਧ ਕੇ 4,72,686.80 ਕਰੋੜ ਰੁਪਏ ਹੋ ਗਿਆ। ਸਮੀਖਿਆ ਅਧੀਨ ਹਫ਼ਤੇ 'ਚ ਭਾਰਤੀ ਏਅਰਟੈੱਲ ਦੀ ਬਾਜ਼ਾਰ ਸਥਿਤੀ 8,760.41 ਕਰੋੜ ਰੁਪਏ ਵਧ ਕੇ 3,95,810.41 ਕਰੋੜ ਰੁਪਏ ਹੋ ਗਈ।


ਇਨ੍ਹਾਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਘਟਿਆ


ਇਸ ਰੁਝਾਨ ਦੇ ਉਲਟ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 12,217.88 ਕਰੋੜ ਰੁਪਏ ਘਟ ਕੇ 5,55,560.85 ਕਰੋੜ ਰੁਪਏ ਰਹਿ ਗਿਆ। HDFC ਬੈਂਕ ਦਾ ਮੁਲਾਂਕਣ 2,854.33 ਕਰੋੜ ਰੁਪਏ ਘਟ ਕੇ 8,56,439.28 ਕਰੋੜ ਰੁਪਏ ਹੋ ਗਿਆ।



ਇਹ ਵੀ ਪੜ੍ਹੋ: LIC Policy: ਘੱਟ ਆਮਦਨ ਵਾਲਿਆਂ ਲਈ LIC ਦੀ ਖਾਸ ਪਾਲਿਸੀ, ਮੈਚਊਰਟੀ 'ਤੇ ਮਿਲੇਗਾ ਪ੍ਰੀਮੀਅਮ ਦਾ 110%


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904