ਨਵੀਂ ਦਿੱਲੀ: ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 35 ਪੈਸੇ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਦੇਸ਼ ਭਰ 'ਚ ਤੇਲ ਦੀਆਂ ਕੀਮਤਾਂ ਉੱਚ ਪੱਧਰ 'ਤੇ ਪਹੁੰਚੀਆਂ। ਸਰਕਾਰੀ ਈਂਧਨ ਪ੍ਰਚੂਨ ਵਿਕਰੇਤਾਵਾਂ ਦੇ ਨੋਟੀਫਿਕੇਸ਼ਨ ਦੇ ਮੁਤਾਬਕ, ਦਿੱਲੀ 'ਚ ਪੈਟਰੋਲ ਦੀ ਕੀਮਤ 106.54 ਰੁਪਏ ਪ੍ਰਤੀ ਲੀਟਰ ਤੇ ਮੁੰਬਈ 'ਚ 112.44 ਰੁਪਏ ਪ੍ਰਤੀ ਲੀਟਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ।
ਮੁੰਬਈ 'ਚ ਡੀਜ਼ਲ ਦੀ ਕੀਮਤ 103.26 ਰੁਪਏ ਪ੍ਰਤੀ ਲੀਟਰ ਹੈ। ਜਦਕਿ ਦਿੱਲੀ 'ਚ ਇਸ ਦੀ ਕੀਮਤ 95.27 ਰੁਪਏ ਪ੍ਰਤੀ ਲੀਟਰ ਹੈ। ਕੀਮਤਾਂ 'ਚ ਵਾਧੇ ਦਾ ਇਹ ਲਗਾਤਾਰ ਦੂਜਾ ਦਿਨ ਹੈ। 18 ਤੇ 19 ਅਕਤੂਬਰ ਨੂੰ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਚਾਰ ਦਿਨਾਂ 'ਚ ਕੀਮਤਾਂ 'ਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।
ਜਦਕਿ ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲੀਟਰ ਜਾਂ ਇਸ ਤੋਂ ਵੱਧ ਦਾ ਅੰਕੜਾ ਪਾਰ ਕਰ ਚੁੱਕਾ ਹੈ। ਡੀਜ਼ਲ ਨੇ ਇਕ ਦਰਜਨ ਤੋਂ ਵੱਧ ਸੂਬਿਆਂ 'ਚ 100 ਦਾ ਅੰਕੜਾ ਛੂਹਿਆ ਹੈ ਤੇ ਸ੍ਰੀਨਗਰ ਤੋਂ ਚੇਨੱਈ ਤਕ ਇਹ ਵਧ ਰਿਹਾ ਹੈ। ਸ੍ਰੀਨਗਰ 'ਚ ਡੀਜ਼ਲ 99.14 ਰੁਪਏ ਪ੍ਰਤੀ ਲੀਟਰ ਹੈ ਜਦਕਿ ਚੇਨੱਈ 'ਚ ਇਸ ਦੀ ਕੀਮਤ 99.59 ਰੁਪਏ ਹੈ।
ਸਭ ਤੋਂ ਮਹਿੰਗਾ ਬਾਲਣ ਰਾਜਸਥਾਨ ਦੇ ਸਰਹੱਦੀ ਸ਼ਹਿਰ ਗੰਗਾਨਗਰ 'ਚ ਸੀ। ਜਿੱਥੇ ਪੈਟਰੋਲ 118.59 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 109.41 ਰੁਪਏ ਪ੍ਰਤੀ ਲੀਟਰ ਮਿਲਦਾ ਹੈ। ਸਤੰਬਰ ਦੇ ਆਖਰੀ ਹਫ਼ਤੇ ਰੇਟ ਸੋਧ 'ਚ ਤਿੰਨ ਹਫ਼ਤਿਆਂ ਦੇ ਲੰਮੇ ਫਰਕ ਤੋਂ ਬਾਅਦ ਇਹ ਪੈਟਰੋਲ ਦੀਆਂ ਕੀਮਤਾਂ 'ਚ 18ਵੀਂ ਵਾਰ ਵਾਧਾ ਹੈ ਤੇ ਡੀਜ਼ਲ ਦੇ ਰੇਟਾਂ 'ਚ ਵੀ 21ਵੀਂ ਵਾਰ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: 1-Year Old Influencer: ਇੱਕ ਸਾਲ ਦਾ ਇਹ ਬੱਚਾ ਦੁਨੀਆ 'ਚ ਘੁੰਮ ਹਰ ਮਹੀਨੇ ਕਮਾਉਂਦਾ 75 ਹਜ਼ਾਰ, ਫਰੀ ਮਿਲਦੇ ਡਾਈਪਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/