ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਇਕ ਵਾਰ ਫਿਰ ਦੋਵੇਂ ਫਿਊਲ ਦੀ ਕੀਮਤ ਵਿਚ ਵਾਧਾ ਹੋਇਆ ਹੈ। ਅੱਜ ਪੈਟਰੋਲ 35 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 28 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਵਾਧੇ ਨਾਲ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 98.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.18 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।


 


ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ, ਜਦਕਿ ਘਰੇਲੂ ਬਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 4 ਮਈ ਤੋਂ ਤੇਲ ਦੀਆਂ ਕੀਮਤਾਂ 32 ਵੀਂ ਵਾਰ ਵਧੀਆਂ ਹਨ।


 


ਵੱਖ-ਵੱਖ ਸ਼ਹਿਰਾਂ 'ਚ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 



  • ਲਖਨਊ ਵਿਚ ਅੱਜ ਪੈਟਰੋਲ 95.97 ਰੁਪਏ ਅਤੇ ਡੀਜ਼ਲ 89.59 ਰੁਪਏ ਪ੍ਰਤੀ ਲੀਟਰ ਹੈ

  • ਅੱਜ ਚੰਡੀਗੜ੍ਹ ਵਿੱਚ ਪੈਟਰੋਲ 95.03 ਰੁਪਏ ਅਤੇ ਡੀਜ਼ਲ 88.81 ਰੁਪਏ ਪ੍ਰਤੀ ਲੀਟਰ ਹੈ

  • ਰਾਂਚੀ ਵਿਚ ਪੈਟਰੋਲ 94.35 ਰੁਪਏ ਅਤੇ ਡੀਜ਼ਲ 94.12 ਰੁਪਏ ਪ੍ਰਤੀ ਲੀਟਰ ਹੈ

  • ਭੋਪਾਲ ਵਿਚ ਪੈਟਰੋਲ 107.07 ਰੁਪਏ ਅਤੇ ਡੀਜ਼ਲ 97.93 ਰੁਪਏ ਪ੍ਰਤੀ ਲੀਟਰ ਹੈ

  • ਪਟਨਾ ਵਿੱਚ ਪੈਟਰੋਲ 100.81 ਰੁਪਏ ਅਤੇ ਡੀਜ਼ਲ 94.52 ਰੁਪਏ ਪ੍ਰਤੀ ਲੀਟਰ ਹੈ

  • ਬੰਗਲੁਰੂ ਵਿੱਚ ਪੈਟਰੋਲ 102.11 ਰੁਪਏ ਅਤੇ ਡੀਜ਼ਲ 94.54 ਰੁਪਏ ਪ੍ਰਤੀ ਲੀਟਰ ਹੈ

  • ਨੋਇਡਾ ਵਿਚ ਪੈਟਰੋਲ 96.08 ਰੁਪਏ ਅਤੇ ਡੀਜ਼ਲ 89.67 ਰੁਪਏ ਪ੍ਰਤੀ ਲੀਟਰ ਹੈ

  • ਜੈਪੁਰ ਵਿੱਚ ਪੈਟਰੋਲ 105.54 ਰੁਪਏ ਅਤੇ ਡੀਜ਼ਲ 98.29 ਰੁਪਏ ਪ੍ਰਤੀ ਲੀਟਰ ਹੈ

  • ਸ਼੍ਰੀਗੰਗਾਨਗਰ ਵਿਚ ਪੈਟਰੋਲ 110.09 ਰੁਪਏ ਅਤੇ ਡੀਜ਼ਲ 102.42 ਰੁਪਏ ਪ੍ਰਤੀ ਲੀਟਰ ਹੈ