Petrol Diesel Price Today: ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਅੱਜ ਦੇ ਰੇਟ ਜਾਰੀ ਕਰ ਦਿੱਤੇ ਹਨ। ਅੱਜ ਵੀ ਤੇਲ ਦੀਆਂ ਕੀਮਤਾਂ ਸਥਿਰ ਹਨ। ਧਿਆਨ ਯੋਗ ਹੈ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦਕਿ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਤੇਲ ਕੰਪਨੀਆਂ ਨੇ ਈਂਧਨ ਦੇ ਰੇਟ ਨਹੀਂ ਵਧਾਏ ਹਨ। ਇਸ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਾ ਹੋਣ ਕਾਰਨ ਆਮ ਆਦਮੀ ਸੁੱਖ ਦਾ ਸਾਹ ਲੈ ਰਿਹਾ ਹੈ। ਹਾਲਾਂਕਿ ਬਿਹਾਰ, ਰਾਜਸਥਾਨ ਸਮੇਤ ਕਈ ਰਾਜਾਂ 'ਚ ਪੈਟਰੋਲ ਅਜੇ ਵੀ 100 ਰੁਪਏ ਤੋਂ ਉੱਪਰ ਹੈ। ਆਓ ਅੱਜ ਜਾਣਦੇ ਹਾਂ ਕਿ ਦਿੱਲੀ, ਯੂਪੀ ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੰਜਾਬ ਵਿਚ 1 ਲੀਟਰ ਪੈਟਰੋਲ ਅਤੇ ਡੀਜ਼ਲ ਲਈ ਕਿੰਨੀ ਕੀਮਤ ਅਦਾ ਕਰਨੀ ਪਵੇਗੀ।


ਦਿੱਲੀ 'ਚ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ


ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ ਜੇਕਰ ਤੁਸੀਂ ਅੱਜ ਰਾਜਧਾਨੀ 'ਚ ਵਾਹਨ ਦੀ ਟੈਂਕੀ ਨੂੰ ਭਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਕ ਲੀਟਰ ਪੈਟਰੋਲ ਲਈ 95.41 ਰੁਪਏ ਜਦਕਿ ਡੀਜ਼ਲ ਲਈ 86.67 ਰੁਪਏ ਦੇਣੇ ਪੈਣਗੇ।


ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ


 


ਚੰਡੀਗੜ੍ਹ- ਪੈਟਰੋਲ 94.23 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 80.90 ਰੁਪਏ ਪ੍ਰਤੀ ਲੀਟਰ


ਅੰਮ੍ਰਿਤਸਰ - ਪੈਟਰੋਲ 95.39 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.20 ਰੁਪਏ ਪ੍ਰਤੀ ਲੀਟਰ


ਜਲੰਧਰ- ਪੈਟਰੋਲ 94.94 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 83.75 ਰੁਪਏ ਪ੍ਰਤੀ ਲੀਟਰ


ਲੁਧਿਆਣਾ- ਪੈਟਰੋਲ 95.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.01 ਰੁਪਏ ਪ੍ਰਤੀ ਲੀਟਰ


ਪਠਾਨਕੋਟ- ਪੈਟਰੋਲ 95.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.54 ਰੁਪਏ ਪ੍ਰਤੀ ਲੀਟਰ


ਪਟਿਆਲਾ- ਪੈਟਰੋਲ 95.55 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.34 ਰੁਪਏ ਪ੍ਰਤੀ ਲੀਟਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490