Petrol-Diesel Rates on 16 June 2023 : ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਕਮੀ ਹੋ ਰਹੀ ਹੈ, ਜਿਸ ਕਾਰਨ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। WTI ਕੱਚਾ ਤੇਲ 0.21 ਫੀਸਦੀ ਡਿੱਗ ਕੇ 70.47 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕੱਚਾ ਤੇਲ 0.07 ਫੀਸਦੀ ਘੱਟ ਕੇ 75.48 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।

 

ਇਸ ਦੌਰਾਨ ਤੇਲ ਕੰਪਨੀਆਂ ਨੇ ਦੇਸ਼ 'ਚ ਈਂਧਨ ਦੀਆਂ ਨਵੀਆਂ ਦਰਾਂ ਨੂੰ ਅਪਡੇਟ ਕੀਤਾ ਹੈ। ਕੁਝ ਥਾਵਾਂ 'ਤੇ ਪੈਟਰੋਲ ਦੀਆਂ ਕੀਮਤਾਂ 'ਚ ਕਮੀ ਆਈ ਹੈ ਅਤੇ ਕੁਝ ਥਾਵਾਂ 'ਤੇ ਡੀਜ਼ਲ ਦੀ ਕੀਮਤ 'ਚ ਵਾਧਾ ਹੋਇਆ ਹੈ। ਹਾਲਾਂਕਿ ਦਿੱਲੀ ਸਮੇਤ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ।


ਮੈਟਰੋ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ 


ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ ਦੀ ਕੀਮਤ 102.63 ਰੁਪਏ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 106.03 ਰੁਪਏ ਅਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ।


ਕਿੰਨਾ ਸ਼ਹਿਰਾਂ ਵਿੱਚ ਸਸਤਾ ਤੇ ਮਹਿੰਗਾ ਹੋਇਆ ਪੈਟਰੋਲ 


ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਪੈਟਰੋਲ ਦੀ ਕੀਮਤ 'ਚ 1 ਪੈਸੇ ਦਾ ਵਾਧਾ ਹੋਇਆ ਹੈ ਅਤੇ ਇਸ ਦੀ ਕੀਮਤ 96.77 ਰੁਪਏ ਪ੍ਰਤੀ ਲੀਟਰ ਹੈ। ਇੱਥੇ ਡੀਜ਼ਲ 1 ਪੈਸੇ ਵਧ ਕੇ 89.94 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਗਾਜ਼ੀਆਬਾਦ ਵਿੱਚ ਡੀਜ਼ਲ 13 ਪੈਸੇ ਵਧ ਕੇ 89.75 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 14 ਪੈਸੇ ਵਧ ਕੇ 96.58 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪ੍ਰਯਾਗਰਾਜ 'ਚ ਪੈਟਰੋਲ ਦੀ ਕੀਮਤ 47 ਪੈਸੇ ਘੱਟ ਕੇ 97.17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 46 ਪੈਸੇ ਘੱਟ ਕੇ 90.36 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਗੁਰੂਗ੍ਰਾਮ 'ਚ ਡੀਜ਼ਲ 3 ਪੈਸੇ ਸਸਤਾ ਹੋ ਕੇ 89.80 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 96.93 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਦੂਜੇ ਪਾਸੇ ਰਾਜਸਥਾਨ ਦੇ ਜੈਪੁਰ ਵਿੱਚ ਪੈਟਰੋਲ 17 ਪੈਸੇ ਸਸਤਾ ਹੋ ਕੇ 108.08 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 15 ਪੈਸੇ ਸਸਤਾ 93.36 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਬਿਹਾਰ ਦੇ ਪਟਨਾ 'ਚ ਪੈਟਰੋਲ ਦੀ ਕੀਮਤ 38 ਪੈਸੇ ਵੱਧ ਕੇ 108.12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 35 ਪੈਸੇ ਵੱਧ ਕੇ 94.86 ਰੁਪਏ ਪ੍ਰਤੀ ਲੀਟਰ ਹੋ ਗਈ ਹੈ।


ਤੇਲ ਕੰਪਨੀਆਂ ਨੇ ਗਾਹਕਾਂ ਦੀ ਸਹੂਲਤ ਲਈ ਐਸਐਮਐਸ ਦਾ ਪ੍ਰਬੰਧ ਕੀਤਾ ਹੈ, ਜਿਸ ਦੇ ਤਹਿਤ ਤੁਸੀਂ ਸਿਰਫ਼ ਇੱਕ ਸੰਦੇਸ਼ ਨਾਲ ਆਪਣੇ ਸ਼ਹਿਰ ਦੇ ਤੇਲ ਦੇ ਰੇਟ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP<ਡੀਲਰ ਕੋਡ> ਨੂੰ 9224992249 'ਤੇ, BPCL ਗਾਹਕ <ਡੀਲਰ ਕੋਡ> ਨੂੰ 9223112222 'ਤੇ SMS ਕਰਨ ਅਤੇ HPCL ਗਾਹਕ HPPRICE <ਡੀਲਰ ਕੋਡ> ਨੂੰ 9222201122 'ਤੇ ਐਸਐਮਐਸ ਕਰਕੇ ਈਂਧਨ ਦੀ ਦਰ ਜਾਣ ਸਕਦੇ ਹਨ।