Petrol Diesel Price Today:  ਦੇਸ਼ 'ਚ ਹਰ ਦਿਨ ਪੈਟਰੋਲ-ਡੀਜ਼ਲ ਦੇ ਭਾਅ ਵਧ ਰਹੇ ਹਨ। ਇਸ ਮਹਿੰਗਾਈ ਦਾ ਬੋਝ ਆਮ ਆਦਮੀ 'ਤੇ ਪੈ ਰਿਹਾ ਹੈ। ਅੱਜ ਇਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਉੱਚ ਪੱਧਰ 'ਤੇ ਪਹੁੰਚ ਗਈਆਂ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ 35 ਪੈਸੇ ਵਧ ਕੇ ਕ੍ਰਮਵਾਰ 106.54 ਰੁਪਏ ਤੇ 95.27 ਰੁਪਏ ਪ੍ਰਤੀ ਲੀਟਰ ਹੋ ਗਈਆਂ।


ਕਈ ਸ਼ਹਿਰਾਂ 'ਚ ਪੈਟਰੋਲ ਦੇ ਭਾਅ 100 ਰੁਪਏ ਤੋਂ ਉੱਪਰ ਪਹੁੰਚੇ


ਆਰਥਿਕ ਰਾਜਧਾਨੀ ਮੁੰਬਈ 'ਚ ਅੱਜ ਪੈਟਰੋਲ ਦੀ ਕੀਮਤ 112.44 ਰੁਪਏ ਤੇ ਡੀਜ਼ਲ 103.26 ਰੁਪਏ ਹੋ ਗਿਆ ਹੈ। ਚੇਨੱਈ 'ਚ ਪੈਟਰੋਲ ਦੀਆਂ ਕੀਮਤਾਂ 103 ਰੁਪਏ ਪ੍ਰਤੀ ਲੀਟਰ ਦੇ ਨਿਸ਼ਾਨ ਨੂੰ ਪਾਰ ਕਰ ਗਈਆਂ ਹਨ। ਮੌਜੂਦਾ ਸਮੇਂ ਇਹ 103.26 ਰੁਪਏ ਪ੍ਰਤੀ ਲੀਟਰ ਤੇ ਵੇਚਿਆ ਜਾ ਰਿਹਾ ਹੈ। ਉੱਥੇ ਹੀ ਡੀਜ਼ਲ ਦੀ ਕੀਮਤ 99.59 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 107.12 ਰੁਪਏ ਤੇ ਡੀਜ਼ਲ ਦੀ ਕੀਮਤ 98.38 ਰੁਪਏ ਹੈ।


ਦਿੱਲੀ ਸਮੇਤ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ ਦੇ ਰੇਟ


ਸ਼ਹਿਰ                    ਪੈਟਰੋਲ                ਡੀਜ਼ਲ


ਦਿੱਲੀ                 106.54                    95.24


ਮੁੰਬਈ                  112.44                  103.26


ਕੋਲਕਾਤਾ              107.11                  98.38                  


ਚੇਨੱਈ                  103.61                  99.59  


ਨੌਇਡਾ                    103.74                  95.61


ਬੈਂਗਲੁਰੂ             110.25                101.12


ਹੈਦਰਾਬਾਦ            110.82                103.94


ਪਟਨਾ                110.04                101.86


ਜੈਪੁਰ                 113.74                104.96


ਲਖਨਊ                103.52                  95.72


ਗੁਰੂਗ੍ਰਾਮ             104.15                  96.02



ਚੰਡੀਗੜ੍ਹ                102.54                 94.99


(ਪੈਟਰੋਲ-ਡੀਜ਼ਲ ਦੀ ਕੀਮਤ ਰੁਪਏ ਪ੍ਰਤੀ ਲੀਟਰ ਹੈ)


ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਪੈਟਰੋਲ ਦੀ ਕੀਮਤ ਪਹਿਲਾਂ ਤੋਂ ਹੀ 100 ਰੁਪਏ ਲੀਟਰ ਤੋਂ ਉੱਪਰ ਹੈ। ਉੱਥੇ ਹੀ ਡੀਜ਼ਲ ਦੀਆਂ ਦਰਾਂ ਵੀ ਮੱਧ ਪ੍ਰਦੇਸ਼, ਰਾਜਸਥਾਨ, ਓੜੀਸਾ, ਆਂਧਰਾ ਪ੍ਰਦੇਸ਼, ਤੰਲੇਗਾਨਾ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਕੇਰਲ, ਕਰਨਾਟਕ, ਝਾਰਖੰਡ, ਗੋਆ ਤੇ ਲੱਦਾਖ ਸਮੇਤ ਇਕ ਦਰਜਨ ਤੋਂ ਜ਼ਿਆਦਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਿਆ ਹੈ।