ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਅੱਜ ਸ਼ੁੱਕਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਕੀਮਤਾਂ ਵਿੱਚ ਕੋਈ ਤਬਦੀਲੀ ਨਾ ਹੋਣ ਕਰਕੇ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ 97.76 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 88.30 ਰੁਪਏ ਪ੍ਰਤੀ ਲੀਟਰ 'ਤੇ ਰਹੀਆਂ। ਜਦੋਂਕਿ ਮੁੰਬਈ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 29 ਮਈ ਨੂੰ ਪਹਿਲੀ ਵਾਰ 100 ਰੁਪਏ ਨੂੰ ਪਾਰ ਕਰ ਗਈ ਸੀ, ਉੱਥੇ ਵੀਰਵਾਰ ਨੂੰ ਪੈਟਰੋਲ ਦੀ ਕੀਮਤ 103.89 ਰੁਪਏ ਪ੍ਰਤੀ ਲੀਟਰ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਈ। ਸ਼ਹਿਰ ਵਿੱਚ ਡੀਜ਼ਲ ਦੀ ਕੀਮਤ ਵੀ 95.79 ਰੁਪਏ ਹੈ ਜੋ ਕਿ ਮਹਾਂਨਗਰਾਂ ਵਿੱਚ ਸਭ ਤੋਂ ਵੱਧ ਹੈ।


ਚੇਨਈ ਵਿੱਚ ਪੈਟਰੋਲ ਹੁਣ 98.88 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 92.89 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੈ। ਕੋਲਕਾਤਾ ਵਿੱਚ ਪੈਟਰੋਲ 97.63 ਰੁਪਏ ਤੇ ਡੀਜ਼ਲ 91.15 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।


ਅੱਜ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ



  • ਲਖਨਊ ਵਿੱਚ ਪੈਟਰੋਲ ਅੱਜ 94.95 ਰੁਪਏ ਤੇ ਡੀਜ਼ਲ 88.71 ਰੁਪਏ ਪ੍ਰਤੀ ਲੀਟਰ ਹੈ।

  • ਅੱਜ ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ 94.02 ਰੁਪਏ ਤੇ ਡੀਜ਼ਲ 87.94 ਰੁਪਏ ਪ੍ਰਤੀ ਲੀਟਰ ਹੈ।

  • ਰਾਂਚੀ ਵਿੱਚ ਪੈਟਰੋਲ 93.55 ਰੁਪਏ ਤੇ ਡੀਜ਼ਲ 93.20 ਰੁਪਏ ਪ੍ਰਤੀ ਲੀਟਰ ਹੈ।

  • ਭੋਪਾਲ ਵਿੱਚ ਪੈਟਰੋਲ 105.99 ਰੁਪਏ ਤੇ ਡੀਜ਼ਲ 97 ਰੁਪਏ ਪ੍ਰਤੀ ਲੀਟਰ ਹੈ।

  • ਜੈਪੁਰ ਵਿੱਚ ਪੈਟਰੋਲ 104.44 ਰੁਪਏ ਤੇ ਡੀਜ਼ਲ 97.35 ਰੁਪਏ ਪ੍ਰਤੀ ਲੀਟਰ ਹੈ।

  • ਸ਼੍ਰੀਗੰਗਾਨਗਰ ਵਿੱਚ ਪੈਟਰੋਲ ਅੱਜ 108.94 ਰੁਪਏ ਤੇ ਡੀਜ਼ਲ 101.48 ਰੁਪਏ ਪ੍ਰਤੀ ਲੀਟਰ ਹੈ।

  • ਪਟਨਾ ਵਿੱਚ ਪੈਟਰੋਲ 99.80 ਰੁਪਏ ਤੇ ਡੀਜ਼ਲ 93.63 ਰੁਪਏ ਪ੍ਰਤੀ ਲੀਟਰ ਹੈ।

  • ਅਨੂਪੁਰ 'ਚ ਪੈਟਰੋਲ ਅੱਜ 108.56 ਰੁਪਏ ਤੇ ਡੀਜ਼ਲ 99.39 ਰੁਪਏ ਪ੍ਰਤੀ ਲੀਟਰ ਹੈ।

  • ਰੀਵਾ 'ਚ ਪੈਟਰੋਲ ਅੱਜ 108.2 ਰੁਪਏ ਤੇ ਡੀਜ਼ਲ 99.05 ਰੁਪਏ ਪ੍ਰਤੀ ਲੀਟਰ ਹੈ।


ਪੈਟਰੋਲ 29 ਦਿਨਾਂ ਵਿੱਚ ਹੋਇਆ 7.36 ਰੁਪਏ ਮਹਿੰਗਾ


ਦੇਸ਼ ਦੇ 9 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਜੰਮੂ ਅਤੇ ਕਸ਼ਮੀਰ, ਓਡੀਸ਼ਾ ਅਤੇ ਲੱਦਾਖ) ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਪੈਟਰੋਲ ਪਹਿਲਾਂ ਹੀ ਮੁੰਬਈ, ਹੈਦਰਾਬਾਦ ਤੇ ਬੰਗਲੌਰ ਵਰਗੇ ਮੈਟਰੋ ਸ਼ਹਿਰਾਂ ਵਿਚ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੈ। ਹੁਣ ਚੇਨਈ ਵਿੱਚ ਦਰਾਂ ਇਸ ਦਿਸ਼ਾ ਵਿਚ ਵੱਧ ਰਹੀਆਂ ਹਨ।


4 ਮਈ ਤੋਂ ਲੈ ਕੇ ਹੁਣ ਤਕ ਤੇਲ ਦੀਆਂ ਕੀਮਤਾਂ 29 ਗੁਣਾ ਵਧੀਆਂ ਹਨ ਤੇ 26 ਵਾਰ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਵਾਧੇ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 7.36 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਰਾਸ਼ਟਰੀ ਰਾਜਧਾਨੀ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 7.77 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।


ਇਹ ਵੀ ਪੜ੍ਹੋ: Monsoon Update: ਮੌਸਮ ਵਿਭਾਗ ਦਾ ਅਲਰਟ, ਇਨ੍ਹਾਂ ਇਲਾਕਿਆਂ 'ਚ ਹੋਏਗੀ ਬਾਰਸ਼, ਜਾਣੋ ਕਿੱਥੋਂ ਤੱਕ ਪੁੱਜੀ ਮੌਨਸੂਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904