ਨਵੀਂ ਦਿੱਲੀ: ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਤੇਲ ਦੀ ਵਧਦੀ ਮੰਗ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਵਧ ਰਹੀ ਖਪਤ ਦੇ ਸੰਕੇਤਾਂ ਦੇ ਵਿਚਕਾਰ ਕੱਚਾ ਤੇਲ ਲਗਪਗ ਦੋ ਸਾਲਾਂ ਦੇ ਉੱਚ ਪੱਧਰ ਨੂੰ ਛੂਹ ਰਿਹਾ ਹੈ। ਭਾਰਤ ਵਿਚ ਕੀਮਤਾਂ ਤੈਅ ਕਰਨ ਵਾਲਾ ਬ੍ਰੈਂਟ ਕੱਚਾ ਤੇਲ $73 ਪ੍ਰਤੀ ਬੈਰਲ ਨੂੰ ਛੂਹ ਰਿਹਾ ਹੈ, ਜੋ ਅਪ੍ਰੈਲ 2019 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।


ਸਰਕਾਰੀ ਤੇਲ ਕੰਪਨੀਆਂ ਨੇ 16 ਜੂਨ ਨੂੰ ਫਿਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਲਗਾਤਾਰ ਮਹਿੰਗਾ ਹੋ ਰਿਹਾ ਪੈਟਰੋਲ ਕੁਝ ਸ਼ਹਿਰਾਂ ਵਿੱਚ 107 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ। ਦੱਸ ਦੇਈਏ ਕਿ ਅੱਜ ਪੈਟਰੋਲ ਦੀ ਕੀਮਤ ਵਿਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਦਕਿ ਡੀਜ਼ਲ ਦੀ ਕੀਮਤ ਵਿਚ 13 ਪੈਸੇ ਦਾ ਵਾਧਾ ਹੋਇਆ ਹੈ।


26 ਦਿਨਾਂ ਵਿਚ ਪੈਟਰੋਲ 6.34 ਰੁਪਏ ਅਤੇ ਡੀਜ਼ਲ 6.63 ਰੁਪਏ ਮਹਿੰਗਾ ਹੋਇਆ


4 ਮਈ ਤੋਂ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ। ਕਈ ਵਾਰ ਲਗਾਤਾਰ ਰੁਕ ਕੇ ਪੈਟਰੋਲ 26 ਦਿਨਾਂ ਵਿਚ 6.34 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਜਦਕਿ ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ 'ਚ ਵੀ 26 ਦਿਨਾਂ 'ਚ 6.63 ਰੁਪਏ ਦਾ ਵਾਧਾ ਹੋਇਆ ਹੈ।


ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ


ਸ਼ਹਿਰ ਦਾ ਨਾਂ  ਪੈਟਰੋਲ ਰੁਪਏ/ਲਿਟਰ ਡੀਜ਼ਲ ਰੁਪਏ/ਲੀਟਰ


ਦਿੱਲੀ 96.66 87.41


ਮੁੰਬਈ 102.82 94.84


ਚੇਨਈ 97.91 94.04


ਕੋਲਕਾਤਾ 96.58 90.25


ਬੰਗਲੁਰੂ 99.89 92.66


ਚੰਡੀਗੜ੍ਹ 92.96 87.05


ਕੋਰੋਨਾ ਕਾਲ 'ਚ ਕੇਂਦਰ ਸਰਕਾਰ ਨੇ ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਿਚ 17 ਰੁਪਏ ਅਤੇ ਡੀਜ਼ਲ 'ਤੇ 16 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਕੇਂਦਰ ਸਰਕਾਰ ਪੈਟਰੋਲ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਜੋਂ ਫਿਲਹਾਲ ਪੈਟਰੋਲ 'ਤੇ ਕੁੱਲ 32.90 ਰੁਪਏ ਅਤੇ ਡੀਜ਼ਲ 'ਤੇ 31.80 ਰੁਪਏ ਪ੍ਰਤੀ ਲੀਟਰ ਵਸੂਲ ਰਹੀ ਹੈ।


ਇਹ ਵੀ ਪੜ੍ਹੋ: Coronavirus Update, 16 June 2021: ਦੇਸ਼ 'ਚ ਕੋਰੋਨਾ ਦੇ ਨਵੇਂ 62,176 ਆਏ ਸਾਹਮਣੇ, ਪਿਛਲੇ 24 ਘੰਟਿਆਂ 'ਚ 2,539 ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904