Petrol Diesel Price Hike: ਦੇਸ਼ 'ਚ ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੌਮੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਪਿਰ ਤੋਂ ਕੇਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ ਹੈ। ਪੈਟਰੋਲ 25 ਪੈਸੇ ਜਦਕਿ ਡੀਜ਼ਲ  30 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋ ਗਿਆ ਹੈ। ਇਸ ਤੋਂ ਬਾਅਦ ਦਿੱਲੀ 'ਚ ਪੈਟਰੋਲ 102 ਰੁਪਏ 30 ਪੈਸੇ ਪ੍ਰਤੀ ਲੀਟਰ 'ਤੇ ਡੀਜ਼ਲ ਦੇ ਭਾਅ ਵਧ ਕੇ 90 ਰੁਪਏ, 77 ਪੈਸੇ ਹੋ ਗਏ ਹਨ।


ਇਸ ਤੋਂ ਪਹਿਲਾਂ ਸ਼ਨੀਵਾਰ ਪੈਟਰੋਲ ਦਾ ਰੇਟ 25 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ 'ਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਦਿੱਲੀ 'ਚ ਪੈਟਰੋਲ 102.14 ਰੁਪਏ ਪ੍ਰਤੀ ਲੀਟਰ ਦੇ ਆਪਣੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ ਤੇ ਮੁੰਬਈ 'ਚ ਇਹ 108.19 ਰੁਏ ਪ੍ਰਤੀ ਲੀਟਰ ਹੋ ਗਿਆ ਸੀ। ਸਥਾਨਕ ਕਰਾਂ ਦੀ ਵਜ੍ਹਾ ਨਾਲ ਵੱਖ-ਵੱਖ ਸੂਬਿਆਂ 'ਚ ਵਾਹਨ ਈਂਧਨ ਕੀਮਤਾਂ 'ਚ ਵਖਰੇਵਾਂ ਹੋਵੇਗਾ।


ਅੰਤਰ-ਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਦੇਸ਼ 'ਚ ਵਾਹਨ ਤੇਲ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਭਾਰਤ ਵੱਲੋਂ ਆਯਾਤ ਕੀਤੇ ਕੱਚੇ ਤੇਲ ਦਾ ਔਸਤ ਭਾਅ 78 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਪਿਛਲੇ ਹਫ਼ਤੇ ਪੈਟਰੋਲ ਦੀਆਂ ਕੀਮਤਾਂ 'ਚ ਚੌਥੀ ਵਾਰ ਵਾਧਾ ਕੀਤਾ ਗਿਆ। ਇਸ ਨੂੰ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਿਆ ਹੈ।


ਇਸ ਤਰ੍ਹਾਂ 10 ਦਿਨ 'ਚ ਡੀਜ਼ਲ ਦੇ ਭਾਅ ਅੱਠ ਵਾਰ ਵਧਾਏ ਗਏ ਹਨ। ਇਸ ਨਾਲ ਮੱਧ ਪ੍ਰਦੇਸ਼, ਰਾਜਸਥਾਨ, ਓੜੀਸਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਕਈ ਸ਼ਹਿਰਾਂ 'ਚ ਡੀਜ਼ਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਭਾਅ 'ਤੇ ਵਿਕ ਰਿਹਾ ਹੈ।


ਜਨਤਕ ਖੇਤਰ ਦੀਆਂ ਪੈਟਰੋਲਿੰਗ ਕੰਪਨੀਆਂ....ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ 24 ਸਤੰਬਰ ਤੋਂ ਵਾਹਨ ਈਂਧਨ ਕੀਮਤਾਂ 'ਚ ਫਿਰ ਤੋਂ ਸੋਧ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਜੁਲਾਈ ਤੇ ਅਗਸਤ 'ਚ ਅੰਤਰ-ਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੇ ਭਾਅ ਘਟਣ ਤੋਂ ਬਾਅਦ ਦਿੱਲੀ 'ਚ ਪੈਟਰੋਲ 65 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 1.25 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ ਸੀ।