Petrol Price Today 12 July: ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਦੇ ਤਾਜ਼ਾ ਅੰਕੜਿਆਂ ਮੁਤਾਬਕ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੇ ਰੇਟ 51 ਦਿਨਾਂ ਤੋਂ ਪਹਿਲਾਂ ਵਾਂਗ ਹੀ ਬਰਕਰਾਰ ਹਨ ਅਤੇ ਇਸ ਕਾਰਨ ਆਮ ਲੋਕਾਂ ਨੂੰ ਮਹਿੰਗੇ ਵਾਹਨਾਂ ਦੇ ਈਂਧਨ ਤੋਂ ਰਾਹਤ ਮਿਲੀ ਹੈ। ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਕਾਰਨ ਕਿਹਾ ਜਾ ਰਿਹਾ ਹੈ ਕਿ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਕਮੀ ਆ ਸਕਦੀ ਹੈ।


ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 5 ਜੁਲਾਈ ਨੂੰ ਪੈਟਰੋਲ ਦੀ ਕੀਮਤ 96.89 ਰੁਪਏ ਪ੍ਰਤੀ ਲੀਟਰ ਹੈ। ਇਨ੍ਹਾਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸ਼ਹਿਰਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੇ ਮੋਹਾਲੀ `ਚ ਪੈਟਰੋਲ 97 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦਕਿ ਹੋਰਨਾਂ ਜ਼ਿਲ੍ਹਿਆਂ `ਚ ਪੈਟਰੋਲ ਦੀ ਕੀਮਤ 96 ਰੁਪਏ ਹੈ। ਦੂਜੇ ਪਾਸੇ ਡੀਜ਼ਲ 87.24 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। 


ਅੱਜ ਕੱਚੇ ਤੇਲ ਦੀ ਕੀਮਤ
ਅੱਜ ਜੇਕਰ ਅਸੀਂ ਕੱਚੇ ਤੇਲ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਸ 'ਚ ਫਿਰ ਤੋਂ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਹ ਸਸਤਾ ਹੋ ਗਿਆ ਹੈ। WTI ਕੱਚਾ ਤੇਲ 1.38 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਤੋਂ ਬਾਅਦ ਅੱਜ 102.7 ਡਾਲਰ ਪ੍ਰਤੀ ਬੈਰਲ ਦੀ ਦਰ 'ਤੇ ਹੈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 1.21 ਡਾਲਰ ਦੀ ਗਿਰਾਵਟ ਤੋਂ ਬਾਅਦ 105.9 ਡਾਲਰ ਪ੍ਰਤੀ ਬੈਰਲ 'ਤੇ ਹੈ।


ਪ੍ਰਮੁੱਖ ਮੈਟਰੋ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ
ਦਿੱਲੀ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ
ਮੁੰਬਈ ਪੈਟਰੋਲ 111.35 ਰੁਪਏ ਅਤੇ ਡੀਜ਼ਲ 97.28 ਰੁਪਏ
ਚੇਨਈ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ
ਕੋਲਕਾਤਾ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ


ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੇ ਰੇਟ
ਲਖਨਊ 'ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਹੈ
ਤਿਰੂਵਨੰਤਪੁਰਮ 'ਚ ਪੈਟਰੋਲ 107.71 ਰੁਪਏ ਅਤੇ ਡੀਜ਼ਲ 96.52 ਰੁਪਏ ਪ੍ਰਤੀ ਲੀਟਰ
ਹੈਦਰਾਬਾਦ 'ਚ ਪੈਟਰੋਲ 109.66 ਰੁਪਏ ਅਤੇ ਡੀਜ਼ਲ 97.82 ਰੁਪਏ ਪ੍ਰਤੀ ਲੀਟਰ ਹੈ
ਬੈਂਗਲੁਰੂ 'ਚ ਪੈਟਰੋਲ 101.94 ਰੁਪਏ ਅਤੇ ਡੀਜ਼ਲ 87.89 ਰੁਪਏ ਪ੍ਰਤੀ ਲੀਟਰ ਹੈ
ਪਟਨਾ 'ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੈ
ਪੋਰਟ ਬਲੇਅਰ 'ਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਹੈ
ਭੁਵਨੇਸ਼ਵਰ 'ਚ ਪੈਟਰੋਲ 103.19 ਰੁਪਏ ਅਤੇ ਡੀਜ਼ਲ 94.76 ਰੁਪਏ ਪ੍ਰਤੀ ਲੀਟਰ
ਜੈਪੁਰ 'ਚ ਪੈਟਰੋਲ 108.48 ਰੁਪਏ ਅਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ ਹੈ


ਪੈਟਰੋਲ ਅਤੇ ਡੀਜ਼ਲ ਦੇ ਨਵੀਨਤਮ ਰੇਟਾਂ ਨੂੰ ਕਿਵੇਂ ਜਾਣੀਏ
ਤੁਸੀਂ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ਤੋਂ ਇੱਕ SMS ਭੇਜ ਕੇ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਂਚ ਕਰ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP ਦੇ ਨਾਲ ਸਿਟੀ ਕੋਡ ਦਰਜ ਕਰਕੇ 9224992249 'ਤੇ SMS ਭੇਜ ਕੇ ਦਰਾਂ ਦਾ ਪਤਾ ਲਗਾ ਸਕਦੇ ਹਨ। BPCL ਗਾਹਕ 9223112222 ਨੰਬਰ 'ਤੇ RSP ਲਿਖ ਕੇ ਨਵੀਨਤਮ ਦਰਾਂ ਨੂੰ ਜਾਣ ਸਕਦੇ ਹਨ। ਐਚਪੀਸੀਐਲ ਦੇ ਖਪਤਕਾਰ 9222201122 ਨੰਬਰ 'ਤੇ HP ਕੀਮਤ ਭੇਜ ਕੇ ਕੀਮਤ ਜਾਣ ਸਕਦੇ ਹਨ।