Mobile Number Registered on EPFO: ਅੱਜਕੱਲ੍ਹ ਦੇ ਜਮਾਨੇ ਵਿੱਚ ਮੋਬਾਈਲ ਦੀ ਅਹਿਮੀਅਤ ਕਾਫੀ ਵੱਧ ਗਈ ਹੈ। ਖਾਸ ਕਰਕੇ ਬੈਂਕਿੰਗ ਜਾਂ ਫਿਰ ਹੋਰ ਕਿਸੇ ਵਿੱਤੀ ਪਹਿਲੂ ਦੀ ਗੱਲ ਕਰੀਏ ਤਾਂ ਸਾਨੂੰ ਐਸਐਮਐਸ ਰਾਹੀਂ ਜਾਂ ਮੇਲ ਰਾਹੀਂ ਜਾਣਕਾਰੀ ਮਿਲ ਜਾਂਦੀ ਹੈ। ਜੇਕਰ ਕੋਈ ਗੈਰ-ਕਾਨੂੰਨੀ ਲੈਣ-ਦੇਣ ਹੋਇਆ ਤਾਂ ਤੁਸੀਂ ਉਸ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕ ਸਕਦੇ ਹੋ।
ਗੱਲ ਸਿਰਫ ਬੈਂਕਿੰਗ ਦੀ ਹੀ ਨਹੀਂ ਹੈ, ਸਗੋਂ ਪੀਐਫ ਜਾਂ ਪੈਨਸ਼ਨ ਅਕਾਊਂਟ ਨਾਲ ਜੁੜੀ ਸਾਰੀ ਜਾਣਕਾਰੀ ਤੁਹਾਨੂੰ ਐਸਐਮਐਸ ਰਾਹੀਂ ਮੋਬਾਈਲ 'ਤੇ ਮਿਲਦੀ ਹੈ। ਜੇਕਰ ਤੁਸੀਂ EPFO ਦੇ ਮੈਂਬਰ ਹੋ, ਤਾਂ ਵੈਬਸਾਈਟ ਜਾਂ ਉਮੰਗ ਐਪ ਰਾਹੀਂ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ, ਤੁਹਾਡੇ PF ਖਾਤੇ ਵਿੱਚ ਰਜਿਸਟਰ ਕੀਤੇ ਨੰਬਰ ਦਾ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ OTP ਉਸੇ 'ਤੇ ਆਉਂਦਾ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਪੀਐਫ ਖਾਤੇ ਵਿੱਚ ਰਜਿਸਟਰਡ ਨੰਬਰ ਐਕਟਿਵ ਨਹੀਂ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਕਈ ਮਹੱਤਵਪੂਰਣ ਜਾਣਕਾਰੀਆਂ ਤੋਂ ਵਾਂਝੇ ਰਹਿ ਸਕਦੇ ਹੋ। ਨਾਲ ਹੀ, ਜੇਕਰ ਤੁਸੀਂ ਆਪਣੇ ਖਾਤੇ ਵਿੱਚ ਕੋਈ ਅੱਪਡੇਟ ਖੁਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਜਿਹਾ ਵੀ ਨਹੀਂ ਕਰ ਸਕੋਗੇ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ PF ਖਾਤੇ 'ਚ ਨਵਾਂ ਨੰਬਰ ਅਪਡੇਟ ਕਰਨਾ ਹੋਵੇਗਾ। ਇਹ ਕੰਮ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ: Tips to improve CIBIL Score: ਖ਼ਰਾਬ CIBIL ਸਕੋਰ ਕਰਜ਼ਾ ਲੈਣ ਦੇ ਰਾਹ 'ਚ ਅੜਿੱਕਾ, ਜਾਣੋ ਇਸ ਨੂੰ ਸੁਧਾਰਨ ਲਈ 5 ਟਿਪਸ
ਇਦਾਂ ਅਪਡੇਟ ਕਰੋ ਮੋਬਾਈਲ ਨੰਬਰ
https://unifiedportal-mem.epfindia.gov.in/memberinterface/ ਖੋਲ੍ਹੋ।
UAN ਨੰਬਰ, ਪਾਸਵਰਡ ਅਤੇ ਕੈਪਚਾ ਕੋਡ ਦਰਜ ਕਰਕੇ ਲੌਗਇਨ ਕਰੋ।
ਮੈਨੇਜ ਟੂਲ ਟੈਬ 'ਤੇ ਕਲਿੱਕ ਕਰੋ, Contact Details 'ਤੇ ਜਾਓ।
ਚੈੱਕ ਮੋਬਾਈਲ ਨੰਬਰ Option 'ਤੇ ਕਲਿੱਕ ਕਰੋ।
ਆਪਣਾ ਨਵਾਂ ਮੋਬਾਈਲ ਨੰਬਰ ਦੋ ਵਾਰ ਦਰਜ ਕਰੋ।
'Get Authorization Pin' 'ਤੇ ਕਲਿੱਕ ਕਰੋ।
ਜਿਵੇਂ ਹੀ ਤੁਸੀਂ ਕਲਿੱਕ ਕਰੋਗੇ, ਨਵਾਂ ਨੰਬਰ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।
ਤੁਹਾਨੂੰ ਇਸ ਨੰਬਰ 'ਤੇ 4 ਅੰਕਾਂ ਦਾ ਪਿੰਨ ਮਿਲੇਗਾ।
ਪਿੰਨ ਨੂੰ ਪੰਨੇ 'ਤੇ ਮੌਜੂਦ ਖਾਲੀ ਬਾਕਸ ਵਿੱਚ ਭਰ ਦਿਓ।
ਹੇਠਾਂ Save Changes 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ: Petrol and Diesel Price: ਸਸਤਾ ਜਾਂ ਮਹਿੰਗਾ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ