PNB and ICICI Bank MCLR : ਨਿੱਜੀ ਖੇਤਰ ਦੇ ਕਰਜ਼ਦਾਤਾ ICICI ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ (PNB) ਦੋਵਾਂ ਨੇ ਆਪਣੇ ਮਾਰਜਿਨਲ ਕੌਸਟ ਬੇਸਡ ਲੈਂਡਿੰਗ ਰੇਟਸ (MCLR) ਨੂੰ ਸੋਧਿਆ ਹੈ। ਆਈਸੀਆਈਸੀਆਈ ਬੈਂਕ ਨੇ ਕੁਝ ਕਾਰਜਕਾਲਾਂ ਲਈ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ, ਜਦੋਂ ਕਿ ਪੰਜਾਬ ਨੈਸ਼ਨਲ ਬੈਂਕ ਨੇ ਸਾਰੇ ਕਾਰਜਕਾਲਾਂ ਲਈ ਆਪਣੇ ਵਿਆਜ ਦਰ ਵਿੱਚ ਵਾਧਾ ਕੀਤਾ ਹੈ।

 

ICICI ਬੈਂਕ ਲੋਨ

 

ICICI ਬੈਂਕ ਦੀਆਂ MCLR ਦਰਾਂ 1 ਜੂਨ ਤੋਂ ਲਾਗੂ ਹਨ। ਨਵੀਂਆਂ ਵਿਆਜ ਦਰਾਂ ਬੈਂਕ ਨੇ ਆਪਣੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀਆਂ ਹਨ। ਆਈਸੀਆਈਸੀਆਈ ਬੈਂਕ ਨੇ ਇੱਕ ਮਹੀਨੇ ਦੇ ਐਮਸੀਐਲਆਰ ਨੂੰ 8.50 ਪ੍ਰਤੀਸ਼ਤ ਤੋਂ ਘਟਾ ਕੇ 8.35 ਪ੍ਰਤੀਸ਼ਤ ਕਰ ਦਿੱਤਾ ਹੈ ਅਤੇ ਇਸ ਨੇ ਤਿੰਨ ਮਹੀਨੇ ਦੇ ਐਮਸੀਐਲਆਰ ਨੂੰ 15 ਅਧਾਰ ਅੰਕ (ਬੀਪੀਐਸ) ਤੋਂ ਘਟਾ ਕੇ 8.55 ਪ੍ਰਤੀਸ਼ਤ ਤੋਂ 8.40 ਪ੍ਰਤੀਸ਼ਤ ਕਰ ਦਿੱਤਾ ਹੈ।


 

ICICI ਬੈਂਕ ਨੇ ਇਸ ਟੈਨਿਓਰ 'ਤੇ ਵਧਾਇਆ ਵਿਆਜ


ਇਸ ਤੋਂ ਇਲਾਵਾ ਬੈਂਕ ਨੇ ਕੁਝ ਟੈਨਿਓਰ ਲਈ MCLR ਵੀ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਬੈਂਕ ਨੇ MCLR ਨੂੰ 6 ਮਹੀਨੇ ਅਤੇ ਇਕ ਸਾਲ ਦੇ ਕਾਰਜਕਾਲ 'ਤੇ 5 bps ਵਧਾ ਕੇ 8.75 ਫੀਸਦੀ ਅਤੇ 8.85 ਫੀਸਦੀ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਬੈਂਕ ਤੁਹਾਨੂੰ ਇਸ ਤੋਂ ਘੱਟ ਦਰਾਂ 'ਤੇ ਲੋਨ ਨਹੀਂ ਦੇ ਸਕਦਾ ਹੈ।

 

PNB ਨੇ ਵਧਾਇਆ ਵਿਆਜ 


ਪੰਜਾਬ ਨੈਸ਼ਨਲ ਬੈਂਕ ਨੇ ਵੀ ਆਪਣੇ ਸਾਰੇ ਕਾਰਜਕਾਲ ਲਈ ਵਿਆਜ ਦਰਾਂ ਵਧਾ ਦਿੱਤੀਆਂ ਹਨ। MCLR ਵਿੱਚ 10 bps ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਵਿਆਜ ਦਰਾਂ 1 ਜੂਨ 2023 ਤੋਂ ਲਾਗੂ ਹਨ। ਬੈਂਕ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ ਬੈਂਕ ਦੀ ਓਵਰਨਾਈਟ ਬੈਂਚਮਾਰਕ ਮਾਰਜਿਨਲ ਕੌਸਟ ਆਫ਼ ਲੈਂਡਿੰਗ ਨੂੰ 8 ਫੀਸਦੀ ਤੋਂ ਵਧਾ ਕੇ 8.10 ਫੀਸਦੀ ਕਰ ਦਿੱਤਾ ਗਿਆ ਹੈ। ਇਕ ਮਹੀਨੇ, ਤਿੰਨ ਮਹੀਨਿਆਂ ਅਤੇ ਛੇ ਮਹੀਨਿਆਂ ਲਈ ਦਰਾਂ ਨੂੰ ਵਧਾ ਕੇ ਕ੍ਰਮਵਾਰ 8.20 ਫੀਸਦੀ, 8.30 ਫੀਸਦੀ ਅਤੇ 8.50 ਫੀਸਦੀ ਕਰ ਦਿੱਤਾ ਗਿਆ ਹੈ। ਇੱਕ ਸਾਲ ਦਾ MCLR ਵਧਾ ਕੇ 8.60 ਫੀਸਦੀ ਕਰ ਦਿੱਤਾ ਗਿਆ ਹੈ, ਜਦਕਿ ਤਿੰਨ ਸਾਲ ਦਾ MCLR 8.80 ਫੀਸਦੀ ਤੋਂ ਵਧਾ ਕੇ 8.90 ਫੀਸਦੀ ਕਰ ਦਿੱਤਾ ਗਿਆ ਹੈ।

 

ਤੁਹਾਡੀ EMI 'ਤੇ ਕੀ ਪ੍ਰਭਾਵ ਪਵੇਗਾ


ਜੇਕਰ ਤੁਸੀਂ ਬੈਂਕਾਂ ਦੁਆਰਾ ਵਧਾਏ ਗਏ MCLR ਕਾਰਜਕਾਲ 'ਤੇ ਹੋਮ ਲੋਨ ਲਿਆ ਹੈ ਤਾਂ ਤੁਹਾਡੀ EMI ਵਧ ਜਾਵੇਗੀ। ਇਸ ਦੇ ਨਾਲ ਹੀ, ICICI ਬੈਂਕ ਨੇ ਜਿਸ ਕਾਰਜਕਾਲ 'ਤੇ ਕਟੌਤੀ ਕੀਤੀ ਹੈ, ਉਸ ਦੌਰਾਨ ਵਿਆਜ ਘੱਟ ਜਾਵੇਗਾ।