Ratan Tata News: ਕੋਰੋਨਾ ਮਹਾਂਮਾਰੀ ਕਾਰਨ ਆਈ ਆਰਥਿਕ ਮੰਦੀ ਕਾਰਨ ਵੱਡੀਆਂ ਕੰਪਨੀਆਂ ਵੱਲੋਂ ਵੀ ਧੜਾ-ਧੜ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਇਸੇ ਸਮੇਂ ਟਾਟਾ ਕੰਪਨੀ ਨੇ ਵੱਡਾ ਦਿਲ ਵਿਖਾਇਆ ਹੈ। 


ਦਰਅਸਲ, ਕੰਪਨੀ ਨੇ ਵੱਡੀ ਗਿਣਤੀ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਸੀ, ਪਰ ਆਖਰੀ ਸਮੇਂ  ਰਤਨ ਟਾਟਾ ਨੇ ਪੈਸੇ ਦੇ ਕੇ ਇਨ੍ਹਾਂ ਕਰਮਚਾਰੀਆਂ ਦੀਆਂ ਨੌਕਰੀਆਂ ਬਚਾ ਲਈਆਂ। ਦੱਸ ਦਈਏ ਕਿ TCS ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਕਰਮਚਾਰੀ ਦੀ ਛਾਂਟੀ ਨਹੀਂ ਕਰੇਗੀ।


ਇਹ ਮਾਮਲਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਦਾ ਹੈ, ਜਿੱਥੇ 28 ਜੂਨ ਨੂੰ 115 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ 30 ਜੂਨ ਦਿਨ ਐਤਵਾਰ ਨੂੰ ਕਿਹਾ ਗਿਆ ਕਿ ਇਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਵਿਚ 55 ਫੈਕਲਟੀ ਮੈਂਬਰ ਅਤੇ 60 ਨਾਨ-ਟੀਚਿੰਗ ਸਟਾਫ਼ ਸੀ। ਛਾਂਟੀ ਰੋਕਣ ਦਾ ਐਲਾਨ ਰਤਨ ਟਾਟਾ ਦੀ ਅਗਵਾਈ ਵਾਲੇ ਟਾਟਾ ਐਜੂਕੇਸ਼ਨ ਟਰੱਸਟ (ਟੀ.ਈ.ਟੀ.) ਦੇ ਫੈਸਲੇ ਤੋਂ ਬਾਅਦ ਕੀਤਾ ਗਿਆ ਸੀ, ਜਿਸ ਵਿੱਚ ਟਰੱਸਟ ਨੇ ਵਿੱਤੀ ਗ੍ਰਾਂਟ ਵਧਾਉਣ ਦਾ ਫੈਸਲਾ ਕੀਤਾ ਹੈ।


115 ਕਰਮਚਾਰੀਆਂ ਦੀਆਂ ਨੌਕਰੀਆਂ ਬਚ ਗਈਆਂ


ਟਰੱਸਟ ਨੇ ਪ੍ਰੋਜੈਕਟਾਂ, ਪ੍ਰੋਗਰਾਮਾਂ ਅਤੇ ਨਾਨ-ਟੀਚਿੰਗ ਸਟਾਫ ਦੀਆਂ ਤਨਖਾਹਾਂ ਤੇ ਹੋਰ ਖਰਚਿਆਂ ਨੂੰ ਲੈ ਕੇ ਨਵਾਂ ਫੰਡ ਜਾਰੀ ਕਰ ਦਿੱਤਾ, ਜਿਸ ਵਿੱਚ 115 ਕਰਮਚਾਰੀਆਂ ਦੀਆਂ ਨੌਕਰੀਆਂ ਬਚ ਗਈਆਂ। ਇਸ ਤੋਂ ਪਹਿਲਾਂ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਨੇ ਸੈਲਰੀ ਲਈ ਲੋੜੀਂਦੇ ਫੰਡਾਂ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਛਾਂਟਣ ਦਾ ਮਨ ਬਣਾ ਲਿਆ ਸੀ। ਸੰਸਥਾ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਫੰਡਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਹੁਣ ਸਮੇਂ ਸਿਰ ਤਨਖਾਹਾਂ ਦੇਣੀਆਂ ਮੁਸ਼ਕਲ ਹੋ ਰਹੀਆਂ ਹਨ।


88 ਸਾਲਾਂ ਤੋਂ ਚੱਲ ਰਿਹਾ ਹੈ ਇੰਸਟੀਚਿਊਟ
ਸਰ ਦੋਰਾਬਜੀ ਟਾਟਾ ਗ੍ਰੈਜੂਏਟ ਸਕੂਲ ਆਫ ਸੋਸ਼ਲ ਵਰਕ ਦੀ ਸਥਾਪਨਾ ਸਾਲ 1936 ਵਿਚ ਕੀਤੀ ਗਈ ਸੀ। ਸਾਲ 1944 ਵਿਚ ਇਸਦਾ ਨਾਮ ਬਦਲ ਕੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਕਰ ਦਿੱਤਾ ਗਿਆ। ਇਸ ਸੰਸਥਾ ਨੂੰ ਸਾਲ 1964 ਵਿਚ ਇਸ ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਮਿਲ ਗਿਆ। ਇਹ ਸੰਸਥਾ ਮਨੁੱਖੀ ਅਧਿਕਾ, ਸਮਾਜਿਕ ਨਿਆਂ ਅਤੇ ਵਿਕਾਸ ਅਧਿਐਨ ਦੀ ਫੀਲਡ ਵਿੱਚ ਪੂਰੀ ਦੁਨੀਆ ਵਿੱਚ ਆਪਣਾ ਨਾਮ ਰੱਖਦੀ ਹੈ।