ਨਵੀਂ ਦਿੱਲੀ: ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੈ। 'ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ' ਦੇ ਤਹਿਤ ਹੁਣ ਲਾਭਪਾਤਰੀ ਸਤੰਬਰ ਮਹੀਨੇ ਤੋਂ ਆਪਣੀ ਪਸੰਦ ਦੇ ਰਾਸ਼ਨ ਡੀਲਰ ਤੋਂ ਰਾਸ਼ਨ ਚੁੱਕ ਸਕਣਗੇ। ਯਾਨੀ, ਹੁਣ ਤੁਸੀਂ ਆਪਣੀ ਇੱਛਾ ਮੁਤਾਬਕ ਰਾਸ਼ਨ ਦੇ ਡੀਲਰ ਨੂੰ ਬਦਲ ਸਕਦੇ ਹੋ।


ਇਸ ਸਬੰਧੀ ਅਧਿਕਾਰਤ ਮੈਮੋਰੰਡਮ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਜੇ ਕੋਈ ਵਿਅਕਤੀ ਤੁਹਾਡੇ ਕੋਲ ਰਾਸ਼ਨ ਕਾਰਡ ਨਾਲ ਰਾਸ਼ਨ ਲੈਣ ਆਉਂਦਾ ਹੈ, ਭਾਵੇਂ ਉਹ ਇੱਥੇ ਲਾਭਪਾਤਰੀ ਨਾ ਹੋਵੇ, ਪਰ ਕਿਸੇ ਨੂੰ ਵੀ ਵਾਪਸ ਨਹੀਂ ਜਾਣਾ ਪਵੇਗਾ। ਜੇ ਕਿਸੇ ਹੋਰ ਡੀਲਰ ਦਾ ਰਾਸ਼ਨ ਕਾਰਡ ਧਾਰਕ ਵੀ ਤੁਹਾਡੇ ਕੋਲ ਰਾਸ਼ਨ ਲੈਣ ਲਈ ਆਉਂਦਾ ਹੈ, ਤਾਂ ਉਸ ਨੂੰ ਕਿਸੇ ਵੀ ਹਰ ਹਾਲਤ ਵਿੱਚ ਰਾਸ਼ਨ ਦੇਣਾ ਪਵੇਗਾ।


ਲਾਭਪਾਤਰੀਆਂ ਲਈ ਖੁਸ਼ਖਬਰੀ


ਦਰਅਸਲ, ਰਾਂਚੀ ਦੇ ਜ਼ਿਲ੍ਹਾ ਸਪਲਾਈ ਅਧਿਕਾਰੀ ਅਰਵਿੰਦ ਬਿਲੁੰਗ ਵਲੋਂ ਜ਼ਿਲ੍ਹੇ ਦੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਰਾਸ਼ਨ ਚੁੱਕਣ ਵਾਲੇ ਕਾਰਡ ਧਾਰਕਾਂ ਦੀ ਇੱਕ ਸਮੱਸਿਆ ਇਹ ਹੈ ਕਿ ਕੁਝ ਰਾਸ਼ਨ ਡੀਲਰ ਬਹੁਤ ਮਨਮਾਨੀਆਂ ਕਰਦੇ ਹਨ। ਪਰ ਹੁਣ ਇਸ ਪ੍ਰਣਾਲੀ ਦੇ ਬਹਾਲ ਹੋਣ ਤੋਂ ਬਾਅਦ ਲਾਭਪਾਤਰੀਆਂ ਕੋਲ ਇਹ ਵਿਕਲਪ ਹੋਵੇਗਾ ਕਿ ਉਹ ਅਜਿਹੇ ਡੀਲਰਾਂ ਤੋਂ ਰਾਸ਼ਨ ਲੈਣਾ ਬੰਦ ਕਰ ਦੇਣਗੇ।


ਇਸ ਵਿਵਸਥਾ ਦੇ ਤਹਿਤ, ਜੇਕਰ ਉਸਦੇ ਨਿਰਧਾਰਤ ਲਾਭਪਾਤਰੀਆਂ ਤੋਂ ਜ਼ਿਆਦਾ ਲਾਭਪਾਤਰੀ ਰਾਸ਼ਨ ਲੈਣ ਲਈ ਕਿਸੇ ਇੱਕ ਰਾਸ਼ਨ ਡੀਲਰ ਕੋਲ ਪਹੁੰਚਦੇ ਹਨ, ਤਾਂ ਅਜਿਹੇ ਡੀਲਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਪਲਾਈ ਵਿਭਾਗ ਵਲੋਂ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਹਰ ਕਿਸੇ ਨੂੰ ਅਸਾਨੀ ਨਾਲ ਰਾਸ਼ਨ ਮਿਲ ਸਕੇ। ਇਹ ਹੁਕਮ ਜਾਰੀ ਹੋਣ ਤੋਂ ਬਾਅਦ ਜੇਕਰ ਕੋਈ ਕੋਟੇਦਾਰ ਰਾਸ਼ਨ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


ਦਰਅਸਲ, ਕਈ ਵਾਰ ਰਾਸ਼ਨ ਦੀ ਦੁਕਾਨ 'ਤੇ ਕਈ ਤਰ੍ਹਾਂ ਦੀਆਂ ਗੜਬੜੀਆਂ ਮਿਲਦੀਆਂ ਹਨ। ਅਜਿਹੀ ਸਥਿਤੀ ਵਿੱਚ ਜੇ ਲਾਭਪਾਤਰੀ ਕਿਸੇ ਖਾਸ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਲੈਣਾ ਚਾਹੁੰਦਾ ਹੈ, ਤਾਂ ਉਸਨੂੰ ਅਧਿਕਾਰਤ ਤੌਰ 'ਤੇ ਇਜਾਜ਼ਤ ਹੋਵੇਗੀ।


ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ 'ਤੇ ਮੁੜ ਕਸੂਤਾ ਘਿਰਿਆ ਸ਼੍ਰੋਮਣੀ ਅਕਾਲੀ ਦਲ, ਪੁੱਠਾ ਪਿਆ ਸੁਖਬੀਰ ਬਾਦਲ ਦਾ ਪੈਂਤੜਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904