Wheat Export: ਰੂਸ-ਯੂਕਰੇਨ (Russia-Ukraine Crisis) ਸੰਕਟ ਭਾਰਤੀ ਬਾਜ਼ਾਰ (Indian Market) ਤੇ ਆਰਥਿਕ ਮੋਰਚੇ 'ਤੇ ਭਵਿੱਖ ਦੇ ਦ੍ਰਿਸ਼ ਬਾਰੇ ਨਕਾਰਾਤਮਕ ਸੰਕੇਤ ਦੇ ਰਿਹਾ ਹੈ। ਹਾਲਾਂਕਿ, ਇੱਕ ਸੈਕਟਰ ਹੈ ਜੋ ਇਸ ਸੰਕਟ ਤੋਂ ਲਾਭ ਉਠਾ ਸਕਦਾ ਹੈ, ਉਹ ਹੈ ਕਣਕ ਦੀ ਬਰਾਮਦ।
ਭਾਰਤ ਨੂੰ ਜ਼ਿਆਦਾ ਕਣਕ ਬਰਾਮਦ ਕਰਨ ਦਾ ਮਿਲ ਸਕਦੈ ਮੌਕਾ
ਰੂਸ-ਯੂਕਰੇਨ ਸੰਕਟ ਭਾਰਤ ਨੂੰ ਗਲੋਬਲ ਬਾਜ਼ਾਰਾਂ ਵਿੱਚ ਹੋਰ ਕਣਕ ਬਰਾਮਦ ਕਰਨ ਦਾ ਮੌਕਾ ਦੇ ਸਕਦਾ ਹੈ ਤੇ ਘਰੇਲੂ ਬਰਾਮਦਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਦੇ ਕੇਂਦਰੀ ਪੂਲ ਵਿੱਚ 242 ਮਿਲੀਅਨ ਟਨ ਅਨਾਜ ਹੈ, ਜੋ ਬਫਰ ਤੇ ਰਣਨੀਤਕ ਲੋੜਾਂ ਤੋਂ ਦੁੱਗਣਾ ਹੈ।
ਰੂਸ ਤੇ ਯੂਕਰੇਨ ਵਿਸ਼ਵ ਦੀ ਕਣਕ ਦੇ ਬਰਾਮਦ ਵਿੱਚ ਇੱਕ ਚੌਥਾਈ ਤੋਂ ਵੱਧ ਹਿੱਸੇਦਾਰੀ ਕਰਦੇ ਹਨ। ਰੂਸ ਕਣਕ ਦਾ ਵਿਸ਼ਵ ਦਾ ਸਭ ਤੋਂ ਵੱਡਾ exporter ਹੈ, ਜੋ ਅੰਤਰਰਾਸ਼ਟਰੀ ਬਰਾਮਦ ਦਾ 18 ਪ੍ਰਤੀਸ਼ਤ ਤੋਂ ਵੱਧ ਹੈ। 2019 ਵਿੱਚ, ਰੂਸ ਅਤੇ ਯੂਕਰੇਨ ਨੇ ਮਿਲ ਕੇ ਵਿਸ਼ਵ ਦੀ ਕਣਕ ਦਾ ਇੱਕ ਚੌਥਾਈ (25.4 ਪ੍ਰਤੀਸ਼ਤ) ਤੋਂ ਵੱਧ ਬਰਾਮਦ ਕੀਤਾ।
ਦਰਾਮਦ ਦੇ ਅੰਕੜੇ ਜਾਣੋ
ਮਿਸਰ, ਤੁਰਕੀ ਤੇ ਬੰਗਲਾਦੇਸ਼ ਨੇ ਅੱਧੀ ਤੋਂ ਵੱਧ ਕਣਕ ਰੂਸ ਤੋਂ ਖਰੀਦੀ ਹੈ। ਮਿਸਰ ਵਿਸ਼ਵ ਵਿੱਚ ਕਣਕ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਇਹ ਆਪਣੀ 100 ਮਿਲੀਅਨ ਤੋਂ ਵੱਧ ਆਬਾਦੀ ਨੂੰ ਭੋਜਨ ਦੇਣ ਲਈ ਸਾਲਾਨਾ ਚਾਰ ਬਿਲੀਅਨ ਡਾਲਰ ਤੋਂ ਵੱਧ ਖਰਚ ਕਰਦਾ ਹੈ। ਰੂਸ ਤੇ ਯੂਕਰੇਨ ਮਿਸਰ ਦੀ ਦਰਾਮਦ ਕਣਕ ਦੀ ਮੰਗ ਦਾ 70 ਪ੍ਰਤੀਸ਼ਤ ਤੋਂ ਵੱਧ ਪੂਰਾ ਕਰਦੇ ਹਨ।
ਭਾਰਤ ਜ਼ਿਆਦਾ ਬਰਾਦਮ ਕਰਨ ਦੀ ਸਥਿਤੀ 'ਚ ਕਿਉਂ?
ਤੁਰਕੀ, ਰੂਸੀ ਤੇ ਯੂਕਰੇਨੀ ਕਣਕ 'ਤੇ ਵੀ ਵੱਡਾ ਖਰਚਾ ਕਰਨ ਵਾਲੇ ਵੱਡੇ ਦੇਸ਼ ਹਨ। ਸਾਲ 2019 'ਚ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਇਸ ਦੀ ਦਰਾਮਦ 74 ਫੀਸਦੀ ਜਾਂ 1.6 ਅਰਬ ਡਾਲਰ ਰਹੀ। ਸੂਤਰਾਂ ਮੁਤਾਬਕ ਯੂਕਰੇਨ ਸੰਕਟ ਭਾਰਤ ਨੂੰ ਵਧੇਰੇ ਕਣਕ ਬਰਾਮਦ ਕਰਨ ਦਾ ਮੌਕਾ ਦੇ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904