ਬੱਚਤ ਕਰਨਾ ਖਾਣਾ ਖਾਣ ਵਾਂਗ ਹੀ ਜ਼ਰੂਰੀ ਹੈ। ਇਹ ਗੱਲ ਅਤਕਥਨੀ ਲੱਗ ਸਕਦੀ ਹੈ ਪਰ ਜਿਵੇਂ ਜਿਉਣ ਲਈ ਭੋਜਨ ਜ਼ਰੂਰੀ ਹੈ, ਉਸੇ ਤਰ੍ਹਾਂ ਭੋਜਨ ਤੇ ਹੋਰਨਾਂ ਲੋੜਾਂ ਨੂੰ ਪੂਰਾ ਕਰਨ ਲਈ ਪੂੰਜੀ ਜ਼ਰੂਰੀ ਹੈ। ਕਿਸੇ ਮੁਸੀਬਤ ਵੇਲੇ ਜਮ੍ਹਾ ਪੂੰਜੀ ਹੀ ਕੰਮ ਆਉਂਦੀ ਹੈ। ਇਸ ਲਈ ਹਰ ਸਮਝਦਾਰ ਇਨਸਾਨ ਤੇ ਪਰਿਵਾਰ ਆਪਣੀ ਕਮਾਈ ਵਿਚੋਂ ਇਕ ਸੰਭਵ ਹਿੱਸਾ ਬਚਾਉਂਦਾ ਹੈ।


ਬੱਚਤ ਆਪਣੇ ਨਾਲ ਹੋਰ ਪੈਸਾ ਜੋੜੇ ਇਸ ਲਈ ਜ਼ਰੂਰੀ ਹੈ ਕਿ ਬੱਚਤ ਵਾਲੇ ਪੈਸੇ ਨੂੰ ਸਿਆਣਪ ਨਾਲ ਰੱਖਿਆ ਜਾਵੇ। ਇਸ ਦਾ ਇਕ ਆਮ ਤੇ ਲੋਕ ਪ੍ਰਚੱਲਿਤ ਤਰੀਕਾ ਐੱਫਡੀ (Fix Deposit) ਦਾ ਹੈ। ਇਹ ਤਰੀਕਾ ਕਾਰਗਰ ਹੈ ਤੇ ਇਸ ਉੱਤੇ ਚੰਗਾਵਿਆਜਮਿਲਦਾ ਹੈ। ਪਰ ਇਸ ਨਾਲ ਮਿਲਦਾ ਜੁਲਦਾ ਇਕ ਹੋਰ ਤਰੀਕਾ ਆਰਡੀ (Recurring Deposit) ਦਾ ਵੀ ਹੈ।


ਕੀ ਹੁੰਦੀ ਹੈ RD
ਆਰਡੀ ਪੈਸਾ ਬਚਾਉਣ ਤੇ ਇਸ ਉੱਤੇਵਿਆਜਪ੍ਰਾਪਤ ਕਰਨ ਦਾ ਚੰਗਾ ਤਰੀਕਾ ਹੈ। ਐੱਫਡੀ ਵਿਚ ਇਨਸਾਨ ਇਕ ਵਾਰ ਵਿਚ ਹੀ ਇਕ ਨਿਸਚਿਤ ਰਾਸ਼ੀ ਕਿਸੇ ਨਿਸਚਿਤ ਸਮਾਂ ਅਵਧੀ ਲਈ ਜਮ੍ਹਾ ਕਰਵਾਉਂਦਾ ਹੈ ਤੇ ਉਸ ਉੱਤੇਵਿਆਜਪ੍ਰਾਪਤ ਕਰਦਾ ਹੈ ਪਰ ਦੂਜੇ ਪਾਸੇ ਆਰਡੀ ਵਿਚ ਹਰ ਮਹੀਨੇ ਪੈਸਾ ਜਮ੍ਹਾ ਕਰਵਾਇਆ ਜਾਂਦਾ ਹੈ। ਹਰ ਮਹੀਨੇ ਤੁਹਾਡੇ ਬੈਂਕ ਖਾਤੇ ਵਿਚੋਂ ਇਕ ਨਿਸਚਿਤ ਰਾਸ਼ੀ ਆਰਡੀ ਵਿਚ ਜਾਂਦੀ ਹੈ, ਜਿਸ ਉੱਤੇ ਚੰਗਾਵਿਆਜਮਿਲਦਾ ਹੈ।


ਪੋਸਟ ਆਫਿਸ RD
ਜੇਕਰ ਤੁਸੀਂ ਵੀ ਆਰਡੀ ਕਰਵਾ ਕੇ ਆਪਣੀ ਬੱਚਤ ਨਾਲ ਚੰਗਾ ਚੋਖਾਵਿਆਜਜੋੜਨਾ ਚਾਹੁੰਦੇ ਹੋ ਤਾਂ ਇਸ ਲਈ ਪੋਸਟ ਆਫਿਸ ਬੈਂਕ ਆਰਡੀ ਇਕ ਬੇਹੱਦ ਚੰਗਾ ਵਿਕਲਪ ਹੈ। ਇਸ ਵਕਤ ਪੋਸਟ ਆਫਿਸ ਬੈਂਕ ਆਰਡੀ ਉੱਤੇ 6.7 ਪ੍ਰਤੀਸ਼ਤ ਸਲਾਨਾਵਿਆਜਮਿਲ ਰਿਹਾ ਹੈ। ਆਓ ਤੁਹਾਨੂੰ ਕੁਝ ਇਕ ਰਾਸ਼ੀਆਂ ਤੇ ਮਿਲਣ ਵਾਲੇਵਿਆਜਬਾਰੇ ਦੱਸੀਏ -


7000 ਰੁਪਏ ਦੀ ਆਰਡੀ ਪ੍ਰਤੀ ਮਹੀਨਾ
ਜੇਕਰ ਤੁਸੀਂ ਪੋਸਟ ਆਫਿਸ ਬੈਂਕ ਵਿਚ ਪ੍ਰਤੀ ਮਹੀਨੇ 7000 ਰੁਪਏ ਦੀ ਆਰਡੀ ਕਰਵਾਉਂਦੇ ਹੋ ਤਾਂ ਤੁਹਾਨੂੰ 6.70 ਫੀਸਦੀ ਦਰ ਨਾਲ 5 ਸਾਲਾਂ ਬਾਅਦ 79,564 ਰੁਪਏਵਿਆਜਮਿਲੇਗਾ। 5 ਸਾਲਾਂ ਵਿਚ 7 ਹਜ਼ਾਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ 4,20,000 ਰੁਪਏ ਨਿਵੇਸ਼ ਹੋਣਗੇ ਤੇ ਬਦਲੇ ਵਿਚ ਤੁਹਾਨੂੰ 4,99, 564 ਰੁਪਏ ਮਿਲਣਗੇ।


ਹਰ ਤਿੰਨ ਮਹੀਨੇ ਬਾਅਦ ਸੇਵਿੰਗ ਸਕੀਮ ਵਿਚ ਬਦਲਾਅ
ਦੱਸ ਦੇਈਏ ਕਿ ਹਰ ਤਿੰਨ ਮਹੀਨੇ ਬਾਅਦ ਕੇਂਦਰ ਸਰਕਾਰ ਦਾ ਵਿੱਤ ਮੰਤਰਾਲਾ ਛੋਟੀਆਂ ਬੱਚਤ ਯੋਜਨਾਵਾਂ ਵਿਚ ਮਿਲਣ ਵਾਲੇਵਿਆਜਦਾ ਰੀਵਿਊ ਕਰਦਾ ਹੈ ਤੇ ਇਹਨਾਂ ਉੱਤੇ ਮਿਲਣ ਵਾਲੇਵਿਆਜਵਿਚ ਬਦਲਾਅ ਕਰਦਾ ਹੈ। ਮਹਿੰਗਾਈ ਤੇ ਆਰਬੀਆਈਵਿਆਜਦਰਾਂ ਦੇ ਹਿਸਾਬ ਨਾਲ ਪਰਿਵਰਤਨ ਹੁੰਦਾ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਆਰਡੀ ਉੱਤੇ ਮਿਲਣ ਵਾਲੇਵਿਆਜਦਾ 10 ਪ੍ਰਤੀਸ਼ਤ ਟੀਡੀਐੱਸ ਕੱਟਦਾ ਹੈ। ਜੇਕਰ ਤੁਹਾਨੂੰ ਪ੍ਰਤੀ ਮਹੀਨਾ 10 ਹਜ਼ਾਰ ਤੋਂ ਵੱਧਵਿਆਜਮਿਲਦਾ ਹੈ ਤਾਂ ਟੀਡੀਐੱਸ ਕੱਟਦਾ ਹੈ।