Stock Market Closing On 12th September 2022
  : ਭਾਰਤੀ ਸ਼ੇਅਰ ਬਾਜ਼ਾਰ ਲਈ ਹਫ਼ਤੇ ਦਾ ਪਹਿਲਾ ਕਾਰੋਬਾਰੀ ਦਿਨ ਬਹੁਤ ਵਧੀਆ ਰਿਹਾ ਹੈ। ਬਾਜ਼ਾਰ 'ਚ ਨਿਵੇਸ਼ਕਾਂ ਦੀ ਖਰੀਦਦਾਰੀ ਕਾਰਨ ਸੈਂਸੈਕਸ ਫਿਰ 60 ਹਜ਼ਾਰ ਅੰਕਾਂ ਨੂੰ ਪਾਰ ਕਰ ਗਿਆ ਹੈ ਤਾਂ ਨਿਫਟੀ 18 ਹਜ਼ਾਰ ਤੋਂ ਪਾਰ ਜਾਣ ਲਈ ਤਿਆਰ ਹੈ। ਅੱਜ ਦਾ ਕਾਰੋਬਾਰ ਖ਼ਤਮ ਹੋਣ 'ਤੇ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 322 ਅੰਕ ਵਧ ਕੇ 60115 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 103 ਅੰਕਾਂ ਦੀ ਤੇਜ਼ੀ ਨਾਲ 17,936 ਅੰਕਾਂ 'ਤੇ ਬੰਦ ਹੋਇਆ ਹੈ।

 

BSE 'ਤੇ ਕੁੱਲ 3,759 ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਸ 'ਚ 2197 ਸ਼ੇਅਰ ਤੇਜ਼ੀ ਨਾਲ ਅਤੇ 1387 ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। 175 ਸ਼ੇਅਰਾਂ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਜਦੋਂ ਕਿ 429 ਸ਼ੇਅਰਾਂ 'ਚ ਅਪਰ ਸਰਕਟ ਲੱਗਾ ਸੀ ਤੇ 203 ਸ਼ੇਅਰ ਲੋਅਰ ਸਰਕਟ ਨਾਲ ਬੰਦ ਹੋਏ। ਸ਼ੇਅਰ ਬਾਜ਼ਾਰ ਦਾ ਬਾਜ਼ਾਰ ਪੂੰਜੀਕਰਣ 285.23 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।



ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਤੇਜ਼ੀ ਰਹੀ। ਬੈਂਕ ਨਿਫਟੀ, ਨਿਫਟੀ ਆਟੋ, ਨਿਫਟੀ ਆਈਟੀ, ਨਿਫਟੀ ਫਾਰਮਾ, ਨਿਫਟੀ ਐਫਐਮਸੀਜੀ, ਨਿਫਟੀ ਮੈਟਲ ਹਰੇ ਨਿਸ਼ਾਨ ਵਿੱਚ ਬੰਦ ਹੋਏ। ਰੀਅਲ ਅਸਟੇਟ, ਊਰਜਾ, ਕੰਜ਼ਿਊਮਰ ਡਿਊਰੇਬਲਸ ਵਰਗੇ ਸੈਕਟਰਾਂ 'ਚ ਵੀ ਕਾਫੀ ਤੇਜ਼ੀ ਦੇਖਣ ਨੂੰ ਮਿਲੀ।

ਸਮਾਲ ਕੈਪ ਅਤੇ ਮਿਡ ਕੈਪ ਇੰਡੈਕਸ ਵੀ ਹਰੇ ਨਿਸ਼ਾਨ 'ਚ ਬੰਦ ਹੋਏ ਹਨ।

ਚੜਨ ਵਾਲੇ ਸ਼ੇਅਰ


ਜੇਕਰ ਵਧ ਰਹੇ ਸਟਾਕ 'ਤੇ ਨਜ਼ਰ ਮਾਰੀਏ ਤਾਂ ਅਡਾਨੀ ਪੋਰਟਸ 3.49 ਫੀਸਦੀ, ਟਾਈਟਨ ਕੰਪਨੀ 2.22 ਫੀਸਦੀ, ਡਿਵੀਜ਼ ਲੈਬ 2.08 ਫੀਸਦੀ, ਟੈਕ ਮਹਿੰਦਰਾ 2.08 ਫੀਸਦੀ, ਐਕਸਿਸ ਬੈਂਕ 2.06 ਫੀਸਦੀ, ਟਾਟਾ ਸਟੀਲ 1.94 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।

ਡਿੱਗਣ ਵਾਲੇ ਸ਼ੇਅਰ


ਕੋਲ ਇੰਡੀਆ 2.57 ਫੀਸਦੀ, ਸ਼੍ਰੀ ਸੀਮੈਂਟਸ 1.51 ਫੀਸਦੀ, ਐਚਡੀਐਫਸੀ 0.51 ਫੀਸਦੀ, ਨੇਸਲੇ 0.44 ਫੀਸਦੀ, ਬਜਾਜ ਫਿਨਸਰਵ 0.39 ਫੀਸਦੀ, ਐਚਡੀਐਫਸੀ ਬੈਂਕ 0.34 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ।  

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।