Stock Market Closing On 10 April 2024: ਈਦ ਦੇ ਤਿਉਹਾਰ ਦੇ ਮੌਕੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਛੁੱਟੀ ਹੈ ਪਰ ਇਸ ਤੋਂ ਇੱਕ ਦਿਨ ਪਹਿਲਾਂ ਹੀ ਭਾਰਤੀ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਨੂੰ ਵੱਡੀ ਈਦੀ ਦੇ ਕੇ ਬੰਦ ਹੋਇਆ ਹੈ। ਸੈਂਸੈਕਸ ਤੇ ਨਿਫਟੀ ਰਿਕਾਰਡ ਉਚਾਈ 'ਤੇ ਬੰਦ ਹੋਏ ਹਨ। ਸੈਂਸੈਕਸ ਪਹਿਲੀ ਵਾਰ 75000 ਦੇ ਉੱਪਰ ਬੰਦ ਹੋਇਆ। 


ਅੱਜ ਦੇ ਕਾਰੋਬਾਰ ਦੇ ਅੰਤ 'ਚ ਬੀਐਸਈ ਦਾ ਸੈਂਸੈਕਸ 354 ਅੰਕਾਂ ਦੇ ਉਛਾਲ ਨਾਲ 75,038 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 111 ਅੰਕਾਂ ਦੀ ਛਾਲ ਨਾਲ 22,753 ਅੰਕ 'ਤੇ ਬੰਦ ਹੋਇਆ। ਨਿਫਟੀ ਮਿਡਕੈਪ ਇੰਡੈਕਸ ਵੀ ਆਪਣੇ ਉੱਚੇ ਇਤਿਹਾਸਕ ਪੱਧਰ 'ਤੇ ਬੰਦ ਹੋਇਆ।




ਰਿਕਾਰਡ ਪੱਧਰ 'ਤੇ ਮਾਰਕੀਟ ਕੈਪ
ਭਾਰਤੀ ਸ਼ੇਅਰ ਬਾਜ਼ਾਰ ਦਾ ਮਾਰਕਿਟ ਕੈਪ ਇਤਿਹਾਸਕ ਉੱਚ ਪੱਧਰ 'ਤੇ ਬੰਦ ਹੋਇਆ। ਬੀਐਸਈ 'ਤੇ ਸੂਚੀਬੱਧ ਸਟਾਕਾਂ ਦਾ ਮਾਰਕੀਟ ਕੈਪ 402.16 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ, ਜੋ ਪਿਛਲੇ ਸੈਸ਼ਨ 'ਚ 399.92 ਲੱਖ ਕਰੋੜ ਰੁਪਏ ਸੀ। ਯਾਨੀ ਅੱਜ ਦੇ ਸੈਸ਼ਨ 'ਚ ਬਾਜ਼ਾਰ ਮੁੱਲ 'ਚ 2.24 ਲੱਖ ਕਰੋੜ ਰੁਪਏ ਦਾ ਉਛਾਲ ਦੇਖਿਆ ਗਿਆ। ਬੀਐਸਈ ਦੇ ਅੰਕੜਿਆਂ ਅਨੁਸਾਰ 3933 ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਸ ਵਿੱਚ 1960 ਸ਼ੇਅਰ ਲਾਭ ਦੇ ਨਾਲ ਤੇ 1867 ਸ਼ੇਅਰ ਘਾਟੇ ਨਾਲ ਬੰਦ ਹੋਏ। 107 ਸ਼ੇਅਰਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਦੇਖਿਆ ਗਿਆ।


ਸੈਕਟਰ ਦੀ ਸਥਿਤੀ
ਅੱਜ ਦੇ ਕਾਰੋਬਾਰ 'ਚ ਨਿਫਟੀ ਬੈਂਕਿੰਗ ਇੰਡੈਕਸ ਪਹਿਲੀ ਵਾਰ 49,000 ਨੂੰ ਪਾਰ ਕਰ ਗਿਆ। ਬਾਜ਼ਾਰ ਬੰਦ ਹੋਣ 'ਤੇ ਸੂਚਕ ਅੰਕ 256 ਅੰਕਾਂ ਦੀ ਉਛਾਲ ਨਾਲ 48,986 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਆਈਟੀ, ਐਫਐਮਸੀਜੀ, ਧਾਤੂ, ਊਰਜਾ, ਰੀਅਲ ਅਸਟੇਟ, ਕੰਜ਼ਿਊਮਰ ਡਿਊਰੇਬਲਸ ਹੈਲਥਕੇਅਰ ਤੇ ਤੇਲ ਤੇ ਗੈਸ ਸਟਾਕ ਤੇਜ਼ੀ ਨਾਲ ਬੰਦ ਹੋਏ। ਸਿਰਫ ਆਟੋ ਤੇ ਫਾਰਮਾ ਯੂਰੋ ਦੇ ਸੂਚਕਾਂਕ ਹੀ ਬੰਦ ਹੋਏ ਹਨ।


ਚੜ੍ਹੇ ਤੇ ਡਿੱਗੇ ਸ਼ੇਅਰ
ਅੱਜ ਦੇ ਕਾਰੋਬਾਰ 'ਚ ITC 2.49 ਫੀਸਦੀ, ਕੋਟਕ ਮਹਿੰਦਰਾ 2.40 ਫੀਸਦੀ, ਭਾਰਤੀ ਏਅਰਟੈੱਲ 2.11 ਫੀਸਦੀ, SBI 1.94 ਫੀਸਦੀ, ਏਸ਼ੀਅਨ ਪੇਂਟਸ 1.36 ਫੀਸਦੀ, ਟੈੱਕ ਮਹਿੰਦਰਾ 1.35 ਫੀਸਦੀ ਤੇ ਰਿਲਾਇੰਸ 1.08 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦਕਿ ਮਾਰੂਤੀ ਸੁਜ਼ੂਕੀ 1.60 ਫੀਸਦੀ, ਐਚਡੀਐਫਸੀ ਬੈਂਕ 0.83 ਫੀਸਦੀ, ਲਾਰਸਨ 0.73 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।