Stock Market Opening On 7th March 2022: ਰੂਸ ਤੇ ਯੂਕਰੇਨ ਵਿਚਾਲੇ ਜੰਗ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਨੇ ਹਫਤੇ ਦੇ ਪਹਿਲੇ ਦਿਨ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਏਸ਼ਿਆਈ ਸ਼ੇਅਰ ਬਾਜ਼ਾਰਾਂ 'ਚ ਭਾਰੀ ਬਿਕਵਾਲੀ ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਰਿਕਾਰਡ ਉਛਾਲ ਕਾਰਨ ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1160 ਡਿੱਗ ਕੇ 53,172 'ਤੇ ਅਤੇ ਨਿਫਟੀ 377 ਅੰਕ ਹੇਠਾਂ 15,867 'ਤੇ ਖੁੱਲ੍ਹਿਆ।


ਸੈਂਸੈਕਸ 1429 ਅੰਕ ਯਾਨੀ 2.71 ਫੀਸਦੀ ਡਿੱਗ ਕੇ 52,904 'ਤੇ ਅਤੇ ਨਿਫਟੀ 421 ਅੰਕਾਂ ਦੀ ਗਿਰਾਵਟ ਨਾਲ 15,823 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਬੈਂਕ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਦੇ ਸਾਰੇ 30 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ, ਜਦੋਂਕਿ ਨਿਫਟੀ ਦੇ 50 ਸ਼ੇਅਰ 46 ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ ਤੇ ਚਾਰ ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।


ਚੜ੍ਹਨ ਵਾਲੇ ਸਟਾਕ
ਹਿੰਡਾਲਕੋ 2.67 ਫੀਸਦੀ ਵਧ ਕੇ 599 ਰੁਪਏ 'ਤੇ, ਕੋਲ ਇੰਡੀਆ 1.93 ਫੀਸਦੀ ਵਧ ਕੇ 184 ਰੁਪਏ 'ਤੇ, ਓਐਨਜੀਸੀ 1.72 ਫੀਸਦੀ ਵਧ ਕੇ 168 ਰੁਪਏ 'ਤੇ ਅਤੇ ਟਾਟਾ ਸਟੀਲ 1.61 ਫੀਸਦੀ ਵਧ ਕੇ 1297 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।


ਡਿੱਗਣ ਵਾਲੇ ਸਟਾਕ
ਮਾਰੂਤੀ ਸੁਜ਼ੂਕੀ 6.27 ਫੀਸਦੀ, ਬਜਾਜ ਫਾਈਨਾਂਸ 5.42, ICICI ਬੈਂਕ 5.14 ਫੀਸਦੀ, ਲਾਰਸਨ 4.70 ਫੀਸਦੀ, ਟਾਟਾ ਮੋਟਰਜ਼ 4.05 ਫੀਸਦੀ, ਐਕਸਿਸ ਬੈਂਕ 3.97 ਫੀਸਦੀ, ਬਜਾਜ ਫਿਨਸਰਵ 3.92 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਹੇ ਹਨ।


 


ਉੱਥੇ ਹੀ SCHX ਨਿਫਟੀ 458 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਰੂਸ-ਯੂਕਰੇਨ ਯੁੱਧ ਕਾਰਨ ਸ਼ੇਅਰ ਬਾਜ਼ਾਰ 'ਚ ਸਾਫ ਤੌਰ 'ਤੇ ਦਹਿਸ਼ਤ ਦਾ ਮਾਹੌਲ ਹੈ। ਨਿੱਕੇਈ 225 819 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ, ਜਦੋਂਕਿ ਹੈਂਗ ਸੇਂਗ 768 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ, ਤਾਈਵਾਨ ਦਾ ਸੂਚਕਾਂਕ 3.15 ਫੀਸਦੀ ਯਾਨੀ 560 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ। ਸ਼ੰਘਾਈ ਦਾ ਸੂਚਕ ਅੰਕ ਵੀ 1.45 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ।