Stock Market Live Updates: ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹ ਸਕਦੇ ਹਨ। SGX ਨਿਫਟੀ 77 ਅੰਕਾਂ ਦੇ ਵਾਧੇ ਨਾਲ 18804 'ਤੇ ਕਾਰੋਬਾਰ ਕਰ ਰਿਹਾ ਹੈ। ਅਮਰੀਕੀ ਬਾਜ਼ਾਰ ਮਜ਼ਬੂਤੀ ਨਾਲ ਬੰਦ ਹੋਏ ਹਨ, ਜਦਕਿ ਏਸ਼ੀਆਈ ਬਾਜ਼ਾਰ ਤੇਜ਼ੀ ਨਾਲ ਖੁੱਲ੍ਹੇ ਹਨ।


SGX ਨਿਫਟੀ 'ਤੇ ਨਜ਼ਰ


SGX ਨਿਫਟੀ ਹਰੇ ਰੰਗ 'ਚ ਕਾਰੋਬਾਰ ਕਰ ਰਿਹਾ ਹੈ। ਇਹ 77 ਅੰਕਾਂ ਦੇ ਵਾਧੇ ਨਾਲ 18,804 'ਤੇ ਕਾਰੋਬਾਰ ਕਰ ਰਿਹਾ ਹੈ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹੇਗਾ।



ਇਹਨਾਂ ਸ਼ੇਅਰਾਂ 'ਤੇ ਨਜ਼ਰ 


Paytm ਦੇ ਸਟਾਕ 'ਚ ਗਿਰਾਵਟ ਨੂੰ ਰੋਕਣ ਲਈ ਕੰਪਨੀ ਨੇ ਬਾਇਬੈਕ ਦਾ ਫੈਸਲਾ ਕੀਤਾ ਹੈ। ਇਸ ਦੇ ਲਈ 13 ਦਸੰਬਰ ਨੂੰ ਬੋਰਡ ਦੀ ਮੀਟਿੰਗ ਹੋਵੇਗੀ। ਇਸ ਖਬਰ ਕਾਰਨ Paytm ਦੇ ਸਟਾਕ 'ਚ ਹਿਲਜੁਲ ਹੋ ਸਕਦੀ ਹੈ। Easytrip ਦੇ ਬੋਨਸ ਸ਼ੇਅਰ ਅੱਜ ਤੋਂ ਵਪਾਰ ਕਰਨਗੇ।


ਅਮਰੀਕੀ ਬਾਜ਼ਾਰ ਤੇਜ਼ੀ ਨਾਲ ਹੋਇਆ ਬੰਦ 


ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਅਮਰੀਕੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਬੰਦ ਹੋਇਆ ਹੈ। ਨੈਸਡੈਕ 123 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਜਦਕਿ ਡਾਓ ਜੋਂਸ 183 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ।


ਏਸ਼ੀਆਈ ਬਾਜ਼ਾਰ ਦੀ ਸਥਿਤੀ


ਜ਼ਿਆਦਾਤਰ ਏਸ਼ੀਆਈ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਨਿੱਕੇਈ, ਸਟਰੇਟ ਟਾਈਮਜ਼, ਤਾਈਵਾਨ, ਕੋਸਪੀ ਦੇ ਬਾਜ਼ਾਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਸ਼ੰਘਾਈ, ਜਕਾਰਤਾ, ਹੈਂਗਸੇਂਗ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।


ਵਿਦੇਸ਼ੀ ਨਿਵੇਸ਼ਕਾਂ ਦੁਆਰਾ ਵਿਕਰੀ


8 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿੱਕਰੀ ਦੇਖਣ ਨੂੰ ਮਿਲੀ। ਵਿਦੇਸ਼ੀ ਨਿਵੇਸ਼ਕਾਂ ਨੇ 1131.67 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਇਸ ਦੇ ਉਲਟ ਘਰੇਲੂ ਸੰਸਥਾਗਤ ਨਿਵੇਸ਼ਕਾਂ ਵੱਲੋਂ ਖਰੀਦਦਾਰੀ ਦੇਖਣ ਨੂੰ ਮਿਲੀ। ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 772 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ।


ਕੱਚੇ ਤੇਲ ਵਿੱਚ ਗਿਰਾਵਟ


ਕੱਚੇ ਤੇਲ ਦੇ ਮੋਰਚੇ 'ਤੇ ਬਾਜ਼ਾਰ ਲਈ ਚੰਗੇ ਸੰਕੇਤ ਹਨ।ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਕੱਚੇ ਤੇਲ ਦੀ ਕੀਮਤ 77 ਬੈਰਲ ਪ੍ਰਤੀ ਡਾਲਰ ਤੋਂ ਹੇਠਾਂ ਚਲੀ ਗਈ ਹੈ।


ਸੈਂਸੈਕਸ-ਨਿਫਟੀ ਲਾਲ ਨਿਸ਼ਾਨ ਵਿੱਚ


ਬਾਜ਼ਾਰ ਤੇਜ਼ੀ ਨਾਲ ਖੁੱਲ੍ਹਣ ਤੋਂ ਬਾਅਦ ਹੇਠਾਂ ਆ ਗਿਆ ਹੈ। ਸੈਂਸੈਕਸ ਹੁਣ 58 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਨਿਫਟੀ 13 ਅੰਕ ਹੇਠਾਂ ਆ ਰਿਹਾ ਹੈ, ਪਰ ਬੈਂਕ ਨਿਫਟੀ ਦੀ ਗਤੀ ਜਾਰੀ ਹੈ।



ਬੈਂਕ ਨਿਫਟੀ ਰਿਕਾਰਡ ਪਹੁੰਚ ਗਿਆ ਹੈ ਉਚਾਈ 'ਤੇ 


ਬੈਂਕਿੰਗ ਸਟਾਕ ਵਧਣ ਦੇ ਕਾਰਨ ਬੈਂਕਿੰਗ ਨਿਫਟੀ ਨੇ ਰਿਕਾਰਡ ਉੱਚ ਪੱਧਰ 'ਤੇ ਬਣਾਇਆ ਹੈ। ਬੈਂਕ ਨਿਫਟੀ ਪਹਿਲੀ ਵਾਰ 43,800 ਨੂੰ ਪਾਰ ਕਰ ਗਿਆ ਹੈ। ਬੈਂਕ ਨਿਫਟੀ ਦੇ 12 'ਚੋਂ 10 ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।



ਯੈੱਸ ਬੈਂਕ ਅਤੇ ਪੇਟੀਐੱਮ ਦੇ ਸ਼ੇਅਰਾਂ 'ਚ ਜ਼ਬਰਦਸਤ ਵਾਧਾ


ਬਾਇਬੈਕ ਦੀ ਖਬਰ ਦੇ ਕਾਰਨ ਪੇਟੀਐਮ ਦੇ ਸਟਾਕ ਵਿੱਚ ਜ਼ਬਰਦਸਤ ਉਛਾਲ ਹੈ। ਸਟਾਕ 4.76 ਫੀਸਦੀ ਦੇ ਵਾਧੇ ਨਾਲ 532 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਜਦੋਂ ਕਿ ਯੈੱਸ ਬੈਂਕ 9.58 ਫੀਸਦੀ ਦੇ ਵਾਧੇ ਨਾਲ 19.40 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।