Sensex New Record Level: ਅੱਜ ਸ਼ੇਅਰ ਬਾਜ਼ਾਰ ਵਿੱਚ ਨਵਾਂ ਇਤਿਹਾਸ ਰਚਿਆ ਗਿਆ ਹੈ ਅਤੇ ਬੀਐਸਈ ਸੈਂਸੈਕਸ ਪਹਿਲੀ ਵਾਰ 75500 ਦੇ ਪੱਧਰ ਨੂੰ ਪਾਰ ਕਰ ਗਿਆ ਹੈ। BSE ਸੈਂਸੈਕਸ ਨੇ ਇਤਿਹਾਸਕ ਸਿਖਰ ਛੂਹ ਲਿਆ ਹੈ ਅਤੇ 75,525 ਦੇ ਪੱਧਰ 'ਤੇ ਪਹੁੰਚ ਕੇ ਨਵਾਂ ਰਿਕਾਰਡ ਹਾਈ ਬਣਾ ਲਿਆ ਹੈ। ਨਿਫਟੀ ਨੇ ਪਹਿਲੀ ਵਾਰ 23000 ਦੇ ਪੱਧਰ ਨੂੰ ਪਾਰ ਕੀਤਾ ਹੈ ਅਤੇ 23,004.05 ਦਾ ਨਵਾਂ ਰਿਕਾਰਡ ਹਾਈ ਬਣਾ ਲਿਆ ਹੈ।


ਸੈਂਸੈਕਸ-ਨਿਫਟੀ ਦਾ ਨਵਾਂ ਰਿਕਾਰਡ ਹਾਈ ਲੈਵਲ


ਅੱਜ ਸੈਂਸੈਕਸ 75,582.28 ਦੇ ਨਵੇਂ ਰਿਕਾਰਡ ਹਾਈ ਪੱਧਰ ਨੂੰ ਛੂਹ ਲਿਆ ਹੈ ਅਤੇ NSE ਨਿਫਟੀ ਨੇ 23,004.05 ਦੀ ਇਤਿਹਾਸਕ ਹਾਈ ਬਣਾਇਆ ਹੈ।


ਕਿਹੜੇ ਪੱਧਰ 'ਤੇ ਖੁੱਲ੍ਹਿਆ ਬਾਜ਼ਾਰ 


ਹਾਲਾਂਕਿ ਅੱਜ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। BSE ਸੈਂਸੈਕਸ 82.59 ਅੰਕ ਜਾਂ 0.11 ਫੀਸਦੀ ਦੀ ਗਿਰਾਵਟ ਨਾਲ 75,335 'ਤੇ ਖੁੱਲ੍ਹਿਆ। NSE ਨਿਫਟੀ 36.90 ਅੰਕ ਜਾਂ 0.11 ਫੀਸਦੀ ਡਿੱਗ ਕੇ 22,930 ਦੇ ਪੱਧਰ 'ਤੇ ਖੁੱਲ੍ਹਿਆ।


ਇਹ ਵੀ ਪੜ੍ਹੋ: Petrol and Diesel: ਇਨ੍ਹਾਂ ਸ਼ਹਿਰਾਂ 'ਚ ਬਦਲੀਆਂ ਤੇਲ ਦੀਆਂ ਕੀਮਤਾਂ! ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ