Stock Market Opening: ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਤੇਜ਼ੀ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਬਾਜ਼ਾਰ ਖੁੱਲ੍ਹਣ ਦੇ ਕੁਝ ਹੀ ਮਿੰਟਾਂ ਬਾਅਦ ਸੈਂਸੈਕਸ-ਨਿਫਟੀ ਲਾਲ ਨਿਸ਼ਾਨ 'ਤੇ ਆ ਗਏ। ਸੈਂਸੈਕਸ 77,300 ਦੇ ਨੇੜੇ ਪਹੁੰਚ ਗਿਆ ਹੈ ਅਤੇ ਨਿਫਟੀ 23500 ਤੋਂ ਹੇਠਾਂ ਚਲਾ ਗਿਆ ਹੈ।


ਸਵੇਰੇ 9.22 ਵਜੇ ਬਾਜ਼ਾਰ ਦਾ ਹਾਲ 
ਹੁਣ ਤੱਕ ਸੈਂਸੈਕਸ 26.52 ਅੰਕਾਂ ਦੀ ਗਿਰਾਵਟ ਦੇ ਨਾਲ 77,311 'ਤੇ ਕਾਰੋਬਾਰ ਕਰ ਰਿਹਾ ਹੈ। NSE ਦਾ ਨਿਫਟੀ 27.80 ਅੰਕ ਡਿੱਗ ਕੇ 23,488 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ 
ਅੱਜ ਬੀਐਸਈ ਸੈਂਸੈਕਸ 85.91 ਅੰਕ ਜਾਂ 0.11 ਪ੍ਰਤੀਸ਼ਤ ਦੇ ਵਾਧੇ ਨਾਲ 77,423 'ਤੇ ਖੁੱਲ੍ਹਿਆ, ਜਦੋਂ ਕਿ ਐਨਐਸਈ ਨਿਫਟੀ ਸਿਰਫ 11 ਅੰਕਾਂ ਦੇ ਵਾਧੇ ਨਾਲ 23,527 'ਤੇ ਖੁੱਲ੍ਹਿਆ।


ਇਹ ਵੀ ਪੜ੍ਹੋ: Government Scheme: ਸਰਕਾਰ ਦੀ ਇਹ ਸਕੀਮ ਦੂਰ ਕਰੇਗੀ ਭਵਿੱਖ ਦੀਆਂ ਚਿੰਤਾਵਾਂ, ਮਿਲੇਗਾ ਚੰਗਾ ਮੁਨਾਫਾ, ਇੰਝ ਕਰੋ ਅਪਲਾਈ


ਬੀ.ਐੱਸ.ਈ. ਦਾ ਮਾਰਕਿਟ ਕੈਪੇਟੇਲਾਈਜੇਸ਼ਨ
ਬੀ.ਐੱਸ.ਈ. 'ਤੇ ਸੂਚੀਬੱਧ ਸ਼ੇਅਰਾਂ ਦਾ ਕੁੱਲ ਮਾਰਕਿਟ ਕੈਪੇਟੇਲਾਈਜੇਸ਼ਨ ਅੱਜ 434.82 ਲੱਖ ਕਰੋੜ ਰੁਪਏ ਆ ਗਿਆ ਹੈ ਅਤੇ ਅਮਰੀਕੀ ਡਾਲਰ 'ਚ ਇਹ 5.12 ਟ੍ਰਿਲੀਅਨ ਡਾਲਰ 'ਤੇ ਵਪਾਰ ਕਰ ਰਿਹਾ ਹੈ।


ਕਿਵੇਂ ਦਾ ਰਹਾ ਸੈਂਸੈਕਸ ਦੇ ਸ਼ੇਅਰਾਂ ਦਾ ਹਾਲ


ਬੀ.ਐੱਸ.ਈ. ਸੈਂਸੈਕਸ ਦੇ 30 ਸਟਾਕਾਂ 'ਚੋਂ ਸਿਰਫ 11 'ਚ ਵਾਧਾ ਹੋ ਰਿਹਾ ਹੈ ਜਦਕਿ 19 'ਚ ਗਿਰਾਵਟ ਆਈ ਹੈ। ਕੋਟਕ ਮਹਿੰਦਰਾ ਬੈਂਕ 1.93 ਫੀਸਦੀ ਵਧ ਕੇ ਟਾਪ 'ਤੇ ਰਿਹਾ ਅਤੇ ਟਾਟਾ ਮੋਟਰਜ਼, ਅਲਟਰਾਟੈਕ ਸੀਮੈਂਟ, ਜੇਐਸਡਬਲਯੂ ਸਟੀਲ, ਟੈਕ ਮਹਿੰਦਰਾ, ਟਾਟਾ ਸਟੀਲ, ਐਚਯੂਐਲ, ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Petrol and Diesel Price on 20 June: ਨਵੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ