Stock Market Record: ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ 0.50 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ ਅਤੇ ਜਿਵੇਂ ਦੀ ਉਮੀਦ ਸੀ, ਉਵੇਂ ਹੀ ਹੋਇਆ। ਇਨ੍ਹਾਂ ਦਰਾਂ 'ਚ ਕਟੌਤੀ ਦੀ ਖਬਰ ਨਾਲ ਘਰੇਲੂ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਖੁੱਲ੍ਹੇ ਹਨ। ਅੱਜ ਅਮਰੀਕੀ ਫੇਡ ਦੇ ਫੈਸਲੇ ਦਾ ਤੁਰੰਤ ਅਸਰ ਭਾਰਤੀ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੈਂਸੈਕਸ-ਨਿਫਟੀ ਰਿਕਾਰਡ ਉਚਾਈ 'ਤੇ ਖੁੱਲ੍ਹਿਆ ਹੈ। ਬੈਂਕ ਨਿਫਟੀ ਵੀ ਸ਼ੇਅਰ ਬਾਜ਼ਾਰ 'ਚ ਨਵੀਂ ਸਿਖਰ ਨੂੰ ਛੂਹਣ ਦੇ ਕਰੀਬ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਐਚਡੀਐਫਸੀ ਬੈਂਕ ਨੇ 1711 ਰੁਪਏ ਦੇ ਉੱਪਰ ਆ ਕੇ ਵਪਾਰ ਦਿਖਾਇਆ ਹੈ।


ਕਿਵੇਂ ਦੀ ਰਹੀ ਦਮਦਾਰ ਸ਼ੁਰੂਆਤ


ਅੱਜ ਬੀਐਸਈ ਦਾ ਸੈਂਸੈਕਸ 410.95 ਅੰਕ ਜਾਂ 0.50 ਫੀਸਦੀ ਦੇ ਵਾਧੇ ਨਾਲ 83,359.17 ਦੇ ਪੱਧਰ 'ਤੇ ਸ਼ੁਰੂ ਹੋਇਆ। NSE ਦਾ ਨਿਫਟੀ 109.50 ਅੰਕ ਜਾਂ 0.43 ਫੀਸਦੀ ਵਧ ਕੇ 25,487.05 'ਤੇ ਬੰਦ ਹੋਇਆ।


ਇਹ ਵੀ ਪੜ੍ਹੋ: ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ


ਸੈਂਸੈਕਸ ਦੇ ਸ਼ੇਅਰਾਂ ਦਾ ਹਾਲ 
ਸੈਂਸੈਕਸ ਦੇ 30 ਸਟਾਕਾਂ 'ਚੋਂ 29 ਸ਼ੇਅਰਾਂ 'ਚ ਵਾਧਾ ਅਤੇ ਸਿਰਫ ਇਕ ਸਟਾਕ ਗਿਰਾਵਟ 'ਚ ਹੈ। ਬੀਐਸਈ ਸੈਂਸੈਕਸ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧੇ ਤੋਂ ਨਿਵੇਸ਼ਕ ਉਤਸ਼ਾਹਿਤ ਹਨ। ਸਿਰਫ਼ ਬਜਾਜ ਫਿਨਸਰਵ ਦੇ ਸ਼ੇਅਰ ਡਿੱਗ ਰਹੇ ਹਨ।



ਬੈਂਕ ਨਿਫਟੀ ਵਿੱਚ 53357 ਦਾ ਲਾਈਫਟਾਈਮ ਹਾਈ ਹੈ ਅਤੇ ਇਹ ਸੰਭਵ ਹੈ ਕਿ ਇਹ ਅੱਜ ਹੀ ਆਪਣੇ ਆਲਟਾਈਮ ਹਾਈ ਨੂੰ ਪਾਰ ਕਰ ਲਵੇ। ਬੈਂਕ ਨਿਫਟੀ ਨੇ ਸ਼ੁਰੂਆਤੀ ਮਿੰਟਾਂ 'ਚ ਹੀ 53,353.30 ਦਾ ਹਾਈ ਬਣਾਇਆ ਹੈ। ਬੈਂਕ ਨਿਫਟੀ ਦੇ ਸਾਰੇ ਸ਼ੇਅਰ ਵਧ ਰਹੇ ਹਨ ਅਤੇ ਐਚਡੀਐਫਸੀ ਬੈਂਕ 1 ਫੀਸਦੀ ਤੋਂ ਵੱਧ ਚੜ੍ਹਿਆ ਹੈ।


ਸੈਂਸੈਕਸ 643.43 ਅੰਕ ਜਾਂ 0.78 ਫੀਸਦੀ ਦੇ ਉਛਾਲ ਤੋਂ ਬਾਅਦ 83,591.66 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਨਾਈਟਿਡ ਸਪਿਰਿਟਸ ਦਾ ਸ਼ੇਅਰ ਅੱਜ ਵੀ ਨਵੀਂ ਉੱਚਾਈ 'ਤੇ ਹੈ ਅਤੇ ਆਂਧਰਾ ਪ੍ਰਦੇਸ਼ ਦੀ ਨਵੀਂ ਸ਼ਰਾਬ ਨੀਤੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਰਾਬ ਨਾਲ ਸਬੰਧਤ ਸ਼ੇਅਰ ਵਧਣ ਦੀ ਉਮੀਦ ਹੈ। NSE ਨਿਫਟੀ ਦੇ 50 ਸ਼ੇਅਰਾਂ ਵਿੱਚੋਂ, 44 ਵੱਧ ਰਹੇ ਹਨ ਅਤੇ ਸਿਰਫ 6 ਗਿਰਾਵਟ ਵਿੱਚ ਹਨ। NSE ਨਿਫਟੀ ਫਿਲਹਾਲ 183.30 ਅੰਕ ਜਾਂ 0.72 ਫੀਸਦੀ ਦੇ ਵਾਧੇ ਨਾਲ 25,560.85 'ਤੇ ਕਾਰੋਬਾਰ ਕਰ ਰਿਹਾ ਹੈ।


ਇਹ ਵੀ ਪੜ੍ਹੋ: Petrol and Diesel Price: ਵੀਰਵਾਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ 'ਚ ਅੱਜ ਦੀਆਂ ਕੀਮਤਾਂ