Stock Morket Updates: ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਿੱਚ ਹੀ ਕਾਫੀ ਹਰਿਆਲੀ ਵੇਖਣ ਨੂੰ ਮਿਲੀ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੇ ਫੈਸਲਿਆਂ ਤੋਂ ਪਹਿਲਾਂ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 235 ਅੰਕਾਂ ਦੇ ਵਾਧੇ ਨਾਲ 65867 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਨਿਫਟੀ ਫਿਫਟੀ ਨੇ ਅੱਜ ਦਾ ਕਾਰੋਬਾਰ 75 ਅੰਕਾਂ ਦੀ ਤੇਜ਼ੀ ਨਾਲ 19621 ਦੇ ਪੱਧਰ 'ਤੇ ਸ਼ੁਰੂ ਕੀਤਾ।
ਦੱਸ ਦੇਈਏ ਕਿ 4 ਅਕਤੂਬਰ ਬੁੱਧਵਾਰ ਨੂੰ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਿੱਚ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਤਿੰਨ ਦਿਨਾਂ ਮੀਟਿੰਗ ਸ਼ੁਰੂ ਹੋਈ ਸੀ ਤੇ ਇਸ ਦਾ ਨਤੀਜਾ ਅੱਜ ਆਉਣ ਵਾਲਾ ਹੈ। ਕੇਂਦਰੀ ਬੈਂਕ ਤੋਂ ਵਿਆਪਕ ਤੌਰ 'ਤੇ ਰੇਪੋ ਦਰ ਨੂੰ 6.50% 'ਤੇ ਬਰਕਰਾਰ ਰੱਖਣ ਦੀ ਉਮੀਦ ਹੈ। ਅਰਥਸ਼ਾਸਤਰੀਆਂ ਨੂੰ ਵੀ ਉਮੀਦ ਹੈ ਕਿ ਰੁਖ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਕਿਉਂਕਿ ਆਰਬੀਆਈ ਤਰਲਤਾ ਨੂੰ ਸਖਤ ਰੱਖੇਗਾ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 193 ਅੰਕਾਂ ਦੇ ਵਾਧੇ ਨਾਲ 65825 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫਟੀ 55 ਅੰਕਾਂ ਦੇ ਵਾਧੇ ਨਾਲ 19601 ਦੇ ਪੱਧਰ 'ਤੇ ਸੀ। ਨਿਫਟੀ 50 ਦੇ ਸਿਰਫ 9 ਸਟਾਕ ਲਾਲ ਰੰਗ ਵਿੱਚ ਸਨ, ਜਦੋਂਕਿ 40 ਹਰੇ ਰੰਗ ਵਿੱਚ ਸਨ। ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਨਿਫਟੀ ਦੇ ਸਿਖਰਲੇ ਕਾਰੋਬਾਰਾਂ ਵਿੱਚ ਜੇਐਸਡਬਲਯੂ ਸਟੀਲ, ਸਿਪਲਾ, ਟਾਟਾ ਸਟੀਲ, ਬਜਾਜ ਫਿਨਸਰਵ ਤੇ ਹਿੰਡਾਲਕੋ ਵਰਗੇ ਸਟਾਕ ਸਨ, ਜਦੋਂਕਿ ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈੱਲ, ਨੇਸਲੇ ਇੰਡੀਆ, ਐਲਐਂਡਟੀ ਤੇ ਬ੍ਰਿਟਾਨੀਆ ਦੇ ਸਭ ਤੋਂ ਵੱਧ ਨੁਕਸਾਨ ਹੋਏ।
ਅਡਾਨੀ ਦੇ ਸਾਰੇ 10 ਸਟਾਕ ਹਰੇ ਰੰਗ 'ਚ
ਜੇਕਰ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਕਾਰੋਬਾਰ 'ਚ 10 ਸਟਾਕ ਹਰੇ 'ਚ ਸਨ। ਅਡਾਨੀ ਟੋਟਲ ਗੈਸ, ਅਡਾਨੀ ਪਾਵਰ, ਅਡਾਨੀ ਵਿਲਮਾਰ, ਅਡਾਨੀ ਗ੍ਰੀਨ, ਐੱਨਡੀਟੀਵੀ, ਏਸੀਸੀ, ਅੰਬੂਜਾ ਸੀਮੈਂਟ, ਅਡਾਨੀ ਪੋਰਟਸ ਤੇ ਅਡਾਨੀ ਐਨਰਜੀ ਸੋਲਿਊਸ਼ਨਜ਼ 'ਚ ਚੰਗਾ ਵਾਧਾ ਦੇਖਿਆ ਗਿਆ।
ਬੁੱਧਵਾਰ ਦੀ ਸਥਿਤੀ
BSE ਦੇ 30 ਸ਼ੇਅਰਾਂ 'ਤੇ ਆਧਾਰਤ ਸੈਂਸੈਕਸ 405.53 ਅੰਕ ਜਾਂ 0.62 ਫੀਸਦੀ ਵਧ ਕੇ 65,631.57 ਅੰਕ 'ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 527.16 ਅੰਕ ਤੱਕ ਚੜ੍ਹ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 109.65 ਅੰਕ ਜਾਂ 0.56 ਫੀਸਦੀ ਦੇ ਵਾਧੇ ਨਾਲ 19,545.75 'ਤੇ ਬੰਦ ਹੋਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।