TDS Check By Yourself: TDS ਜਿਸਦਾ ਪੂਰਾ ਅਰਥ TAX DEDUCTED AT SOURCE ਹੁੰਦਾ ਹੈ। ਇਸ ਦੇ ਬਾਰੇ ਵਿੱਚ ਅਕਸਰ ਲੋਕਾਂ ਨੂੰ ਭਰਮ ਹੁੰਦਾ ਹੈ। ਨੌਕਰੀ ਕਰਨ ਵਾਲੇ ਜ਼ਿਆਦਾਤਰ ਲੋਕਾਂ ਦਾ TDS ਕੰਪਨੀ ਦੁਆਰਾ ਕੱਟਿਆ ਜਾਂਦਾ ਹੈ ਪਰ ਫ੍ਰੀਲਾਂਸਿੰਗ ਜਾਂ ਹੋਰ ਕਿਸਮ ਦੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਲਈ ਟੀਡੀਐਸ ਦਾ ਪੇਮੈਂਟ ਕਿਵੇਂ ਕਰਨਾ ਹੈ, ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ। ਇੱਥੇ ਤੁਹਾਨੂੰ ਅਜਿਹੀ ਹੀ ਜਾਣਕਾਰੀ ਦਿੱਤੀ ਜਾ ਰਹੀ ਹੈ।

TDS ਭੁਗਤਾਨ ਸਿਸਟਮ
TDS ਸਿਸਟਮ ਵਿੱਚ ਕੰਪਨੀ ਆਪਣੇ ਕਰਮਚਾਰੀਆਂ ਨੂੰ ਜੋ ਸੈਲਰੀ ਸਲਿੱਪ ਦਿੰਦੀ ਹੈ, ਇਸ ਵਿੱਚ TDS ਦੇ ਵੇਰਵੇ ਅਕਸਰ ਸਾਲ ਦੇ ਅੰਤ ਵਿੱਚ ਆਉਂਦਾ ਹੈ। ਟੀਡੀਐਸ ਪ੍ਰਣਾਲੀ ਵਿੱਚ ਜ਼ਿਆਦਾਤਰ ਕੰਪਨੀਆਂ ਫਰਵਰੀ ਅਤੇ ਮਾਰਚ ਵਿੱਚ ਆਪਣੇ ਕਰਮਚਾਰੀਆਂ ਦਾ ਟੀਡੀਐਸ ਕੱਟਦੀਆਂ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਮਹੀਨਿਆਂ 'ਚ ਤਨਖਾਹ ਘੱਟ ਹੋਣ ਦੀਆਂ ਸ਼ਿਕਾਇਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਪਰ ਤੁਹਾਨੂੰ ਇਸ ਦੇ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨਾ ਟੈਕਸ ਕੱਟਿਆ ਗਿਆ ਹੈ।

ਇਨਕਮ ਟੈਕਸ ਵਿਭਾਗ ਦੀ ਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ ਹੈ।
ਇਨਕਮ ਟੈਕਸ ਵਿਭਾਗ ਦੀ ਸਾਈਟ ਤੋਂ ਤੁਸੀਂ ਪੈਨ ਨੰਬਰ ਅਤੇ ਹੋਰ ਸੰਪਰਕ ਜਾਣਕਾਰੀ ਭਰ ਕੇ ਆਪਣਾ ਫਾਰਮ 26 AS ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਤੁਹਾਡਾ ਕਿੰਨਾ ਟੈਕਸ ਕੱਟਿਆ ਹੈ ਅਤੇ ਜਮ੍ਹਾ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਲਈ ਜਾ ਸਕਦੀ ਹੈ।

ਤੁਸੀਂ ਆਪਣਾ ਟੀਡੀਐਸ ਇਸ ਤਰ੍ਹਾਂ ਆਨਲਾਈਨ ਚੈੱਕ ਕਰ ਸਕਦੇ ਹੋ

www.incometaxindiaefiling.gov.in/home 'ਤੇ ਜਾਓ।
ਸਾਈਟ ਦੇ ਸੱਜੇ ਪਾਸੇ Register Yourself ਦਾ ਵਿਕਲਪ ਚੁਣੋ।
PAN ਵਿੱਚ ਦਿੱਤੇ ਵੇਰਵਿਆਂ ਦੇ ਅਧਾਰ 'ਤੇ ਸਾਰੇ ਵੇਰਵੇ ਦਰਜ ਕਰੋ ਅਤੇ ਪਾਸਵਰਡ ਜਰਨੇਟ ਕਰੋ।
ਇਸਦਾ ਯੂਜ਼ਰ ਆਈਡੀ ਤੁਹਾਡਾ ਪੈਨ ਨੰਬਰ ਹੋਵੇਗਾ ਤੇ ਓਟੀਪੀ ਦੁਆਰਾ ਪਾਸਵਰਡ ਬਣਾਉਣ ਤੋਂ ਬਾਅਦ ਖਾਤੇ ਵਿੱਚ ਲੌਗਇਨ ਕਰੋ।
ਲੌਗਇਨ ਕਰਨ ਤੋਂ ਬਾਅਦ ਟੈਕਸ ਕ੍ਰੈਡਿਟ ਸਟੇਟਮੈਂਟ ਦੇਖੋ (26 AS) 'ਤੇ ਜਾਓ।
View Tax Credit Statement (26 AS)  ਵਿਕਲਪ 'ਤੇ ਕਲਿੱਕ ਕਰਨ ਤੋਂ ਬਾਅਦ ਇੱਕ ਪੌਪਅੱਪ ਦਿਖਾਈ ਦੇਵੇਗਾ ਤੇ ਤੁਹਾਨੂੰ ਕਿਸੇ ਹੋਰ ਸਾਈਟ 'ਤੇ ਰੀਡਾਇਰੈਕਟ ਕੀਤਾ ਜਾਵੇਗਾ।
ਦੂਜੀਆਂ ਵੈੱਬਸਾਈਟਾਂ 'ਤੇ TDS Reconciliation Analysis and Correction Enabling System ਦੇ ਵੇਰਵੇ ਦਿਖਾਏ ਜਾਣਗੇ, ਜਿਸ 'ਤੇ TRACES ਲਿਖਿਆ ਹੋਵੇਗਾ।
ਤੁਸੀਂ ਇਸ ਸਾਈਟ 'ਤੇ ਆਪਣੇ ਟੀਡੀਐਸ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।