ਨਵੀਂ ਦਿੱਲੀ: ਵੇਜ ਕੋਡ 2019 ਨਾਲ ਤੁਹਾਡਾ ਸੈਲਰੀ ਸਟ੍ਰੱਕਚਰ ਬਦਲ ਜਾਵੇਗਾ। ਨਵੀਂ ਪਰਿਭਾਸ਼ਾ ਅਨੁਸਾਰ ਵੇਜ ਦਾ ਮਤਲਬ ਹੋਵੇਗਾ ਕਰਮਚਾਰੀਆਂ ਦੀ ਕੁੱਲ ਤਨਖ਼ਾਹ ਦਾ ਘੱਟੋ-ਘੱਟ 50 ਫ਼ੀਸਦੀ। ਇਸ ਨਾਲ ਕਰਮਚਾਰੀਆਂ ਦੀ ਬੇਸਿਕ ਪੇਅ ਵਿੱਚ ਤਬਦੀਲੀ ਆ ਜਾਵੇਗੀ। ਇਸੇ ਕਾਰਨ ਸੈਲਰੀ ਦੇ ਹੋਰ ਕੰਪੋਨੈਂਟ ਜਿਵੇਂ ਪ੍ਰੌਵੀਡੈਂਟ ਫ਼ੰਡ, ਗ੍ਰੈਚੂਇਟੀ ਆਦਿ ਵਿੱਚ ਤਬਦੀਲੀ ਆਵੇਗੀ। ਇਸ ਦੀ ਗਿਣਤੀ-ਮਿਣਤੀ ਹੁਣ ਬੇਸਿਕ ਪੇਅ ਦੀ ਨਵੀਂ ਪਰਿਭਾਸ਼ਾ ਦੇ ਆਧਾਰ ’ਤੇ ਹੋਵੇਗੀ। ਇਸ ਰੀ-ਸਟ੍ਰੱਕਚਰਿੰਗ ਨਾਲ ਕਰਮਚਾਰੀਆਂ ਦੀ ਟੇਕ–ਹੋਮ ਸੈਲਰੀ ਘੱਟ ਹੋ ਸਕਦੀ ਹੈ ਪਰ ਸੇਵਾ ਮੁਕਤੀ ਉੱਤੇ ਲਾਭ ਵਧ ਸਕਦੇ ਹਨ। ਭਾਵ ਪੀਐਫ਼ ਵਿੱਚ ਜ਼ਿਆਦਾ ਪੈਸਾ ਜਮ੍ਹਾ ਹੋ ਸਕਦਾ ਹੈ।
ਕਿਸੇ ਵੀ ਸੀਟੀਸੀ ਵਿੱਚ ਬੇਸਿਕ ਵੇਜ, ਐਚਆਰਏ ਤੇ ਰਿਟਾਇਰਮੈਂਟ ਬੈਨੇਫ਼ਿਟ ਜਿਵੇਂ ਪੀਐਫ਼, ਗ੍ਰੈਚੂਇਟੀ ਐਕ੍ਰੁਅਲ, ਐੱਨਪੀਐਸ ਜਿਹੇ ਤਿੰਨ-ਚਾਰ ਕੰਪੋਨੈਂਟ ਹੁੰਦੇ ਹਨ। ਐਲਟੀਏ ਤੇ ਐਂਟਰਟੇਨਮੈਂਟ ਜਿਹੇ ਕੰਪੋਨੈਂਟ ਵੀ ਹੁੰਦੇ ਹਨ ਪਰ ਹੁਣ ਨਵੇਂ ਕੋਡ ਵੇਜ ਅਧੀਨ ਸੈਲਰੀ ਸਟ੍ਰੱਕਚਰ ਬਣਾਉਣਾ ਹੈ, ਤਾਂ ਕੁਝ ਕੰਪੋਨੈਂਟਸ ਨੂੰ ਬਾਹਰ ਕਰਨਾ ਹੋਵੇਗਾ ਜਾਂ ਕੁਝ ਬਾਹਰ ਰੱਖੇ ਗਏ ਕੰਪੋਨੈਂਟ ਨੂੰ ਸ਼ਾਮਲ ਕਰਨਾ ਹੋਵੇਗਾ।
ਇੰਝ ਬੇਸਿਕ ਸੈਲਰੀ ਵਿੱਚ ਵਾਧਾ ਹੋ ਸਕਦਾ ਹੈ। ਬੇਸਿਕ ਸੈਲਰੀ ਵਧਣ ਨਾਲ ਪੀਐੱਫ਼ ਅੰਸ਼ਦਾਨ ਵੀ ਜ਼ਿਆਦਾ ਹੋਵੇਗਾ। ਕਰਮਚਾਰੀ 12 ਫ਼ੀਸਦੀ ਤੇ ਰੋਜ਼ਗਾਰਦਾਤਾ ਵੀ 12 ਫ਼ੀਸਦੀ ਦਾ ਯੋਗਦਾਨ ਪਾਉਣਗੇ। ਵਧੀ ਹੋਈ ਬੇਸਿਕ ਸੈਲਰੀ ਉੱਤੇ ਇਹ ਅੰਸ਼ਦਾਨ ਵਧ ਜਾਵੇਗਾ।
ਸਰਕਾਰ ਹੁਣ ਪੀਐਫ਼ ਕੰਟ੍ਰੀਬਿਊਸ਼ਨ ਵਿੱਚ ਉਸ ਲਿਮਿਟ ਨੂੰ ਵਧਾ ਦਿੱਤਾ ਹੈ, ਜਿਸ ਉੱਤੇ ਟੈਕਸ ਲਾਉਣ ਦਾ ਪ੍ਰਸਤਾਵ ਸੀ। ਹੁਣ ਇਹ ਲਿਮਿਟ ਢਾਈ ਲੱਖ ਰੁਪਏ ਤੋਂ ਪੰਜ ਲੱਖ ਰੁਪਏ ਹੋ ਗਈ ਹੈ। ਇੰਝ ਪੀਐਫ਼ ਵਿੱਚ ਜ਼ਿਆਦਾ ਕੰਟ੍ਰੀਬਿਊਸ਼ਨ ਹੋਣ ’ਤੇ ਵੀ ਪੰਜ ਲੱਖ ਤੋਂ ਉੱਪਰ ਉੱਤੇ ਆਉਣ ਵਾਲੇ ਵਿਆਜ ਉੱਪਰ ਹੀ ਟੈਕਸ ਕਟੌਤੀ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: