ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਰੋਨਾ ਕਾਰਨ ਵਪਾਰਕ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਅਜਿਹੀ ਸਥਿਤੀ ਵਿੱਚ ਆਰਥਿਕਤਾ ‘ਚ ਸੁਧਾਰ ਲਈ ਲੰਮਾ ਸਮਾਂ ਲੱਗ ਸਕਦਾ ਹੈ। ਫਾਰਚਿਊਨ 500 ਦੀ ਸੂਚੀ ‘ਚ ਸ਼ਾਮਲ ਕੰਪਨੀਆਂ ‘ਚੋਂ 52.4 ਪ੍ਰਤੀਸ਼ਤ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਤੋਂ ਪਹਿਲਾਂ ਆਰਥਿਕਤਾ ਦੀ ਜੋ ਸਥਿਤੀ ਸੀ ਉਸ 'ਚ ਆਉਣ ਲਈ 2022 ਦੀ ਪਹਿਲੀ ਤਿਮਾਹੀ ਤਕ ਇੰਤਜ਼ਾਰ ਕਰਨਾ ਪੈ ਸਕਦਾ ਹੈ। 25 ਪ੍ਰਤੀਸ਼ਤ ਦਾ ਕਹਿਣਾ ਹੈ ਕਿ 2023 ਦੀ ਪਹਿਲੀ ਤਿਮਾਹੀ ਤੋਂ ਪਹਿਲਾਂ ਆਰਥਿਕ ਗਤੀਵਿਧੀਆਂ ਤੇਜ਼ੀ ਨਾਲ ਨਹੀਂ ਫੜਨਗੀਆਂ।

ਲੌਕਡਾਊਨ ਵਿੱਚ ਘਰ ਬੈਠੇ ਹਰ ਮਹੀਨੇ ਕਮਾਉਣ ਦਾ ਮੌਕਾ, ਡਾਕਘਰ ਦੀ ਇਸ ਯੋਜਨਾ ਵਿੱਚ ਕਰ ਸਕਦੇ ਹੋ ਨਿਵੇਸ਼

ਸਿਰਫ 2.6% ਕੰਪਨੀਆਂ ਭਾਰਤ ਨੂੰ ਨਿਵੇਸ਼ ਦੇ ਯੋਗ ਸਮਝਦੀਆਂ ਹਨ:

ਬਹੁਤ ਸਾਰੇ ਮੰਨਦੇ ਹਨ ਕਿ ਜਿਹੜੀਆਂ ਕੰਪਨੀਆਂ ਚੀਨ ਤੋਂ ਬਾਹਰ ਜਾਣਾ ਚਾਹੁੰਦੀਆਂ ਹਨ ਉਹ ਭਾਰਤ ਆ ਸਕਦੀਆਂ ਹਨ। ਪਰ ਫਾਰਚਿਊਨ 500 ਕੰਪਨੀਆਂ ਵਿੱਚ ਸ਼ਾਮਲ ਸਿਰਫ 2.6 ਪ੍ਰਤੀਸ਼ਤ ਕੰਪਨੀਆਂ ਨੇ ਭਾਰਤ ਨੂੰ ਨਿਵੇਸ਼ ਲਈ ਇੱਕ ਬਿਹਤਰ ਜਗ੍ਹਾ ਸਮਝਿਆ। 74.3 ਪ੍ਰਤੀਸ਼ਤ ਕੰਪਨੀਆਂ ਨੇ ਕਿਹਾ ਕਿ ਅਗਲੇ ਸਾਲ ਨਿਵੇਸ਼ ਕਰਨ ਲਈ ਸਭ ਤੋਂ ਵਧੀਆ ਜਗ੍ਹਾ ਅਮਰੀਕਾ ਹੋਵੇਗੀ। ਨੌਂ ਪ੍ਰਤੀਸ਼ਤ ਨੇ ਚੀਨ ਨੂੰ ਨਿਵੇਸ਼ ਲਈ ਤਰਜੀਹੀ ਮੰਜ਼ਿਲ ਦੱਸਿਆ ਹੈ। ਇਨ੍ਹਾਂ ਕੰਪਨੀਆਂ ਦੇ 11.5 ਪ੍ਰਤੀਸ਼ਤ ਸੀਈਓ ਵਿਸ਼ਵਾਸ ਕਰਦੇ ਹਨ ਕਿ ਉਹ ਏਸ਼ੀਆਈ ਦੇਸ਼ਾਂ ਵਿੱਚ ਨਿਵੇਸ਼ ਕਰ ਸਕਦੇ ਹਨ ਪਰ ਚੀਨ ਵਿੱਚ ਨਹੀਂ ਕਰਨਗੇ।

ਪੰਜ ਦਹਾਕਿਆਂ ਬਾਅਦ ਚੀਨ ਤੇ ਭਾਰਤ ਦੀਆਂ ਆਹਮੋ-ਸਾਹਮਣੇ

ਕਾਰੋਬਾਰੀ ਯਾਤਰਾ ਦੀ ਮਾੜੀ ਸਥਿਤੀ

ਇਸ ਸਰਵੇਖਣ ‘ਚ ਇਹ ਕਿਹਾ ਗਿਆ ਹੈ ਕਿ ਕਾਰੋਬਾਰ ਨਾਲ ਜੁੜੀ ਯਾਤਰਾ ‘ਚ ਵੀ ਕੋਰੋਨਾ ਤਬਦੀਲੀ ਤੋਂ ਪਹਿਲਾਂ ਦੀ ਸਥਿਤੀ ‘ਚ ਆਉਣ ਲਈ ਕਾਫ਼ੀ ਸਮਾਂ ਲੱਗੇਗਾ। ਉਨ੍ਹਾਂ ਦਾ  ਮੰਨਣਾ ਹੈ ਕਿ ਕਾਰੋਬਾਰ ਨਾਲ ਸਬੰਧਤ ਯਾਤਰਾ ਨੂੰ ਪਹਿਲੇ ਪੱਧਰ 'ਤੇ ਪਹੁੰਚਣ ਲਈ 2022 ਦੀ ਪਹਿਲੀ ਤਿਮਾਹੀ ਤਕ ਦਾ ਸਮਾਂ ਲੱਗ ਸਕਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ