Sukanya Samriddhi Yojana : ਜੇਕਰ ਤੁਸੀਂ ਵੀ ਆਪਣੀ ਬੇਟੀ ਲਈ ਸੁਕੰਨਿਆ ਸਮ੍ਰਿਧੀ ਯੋਜਨਾ 'ਚ ਅਕਾਊਂਟ ਖੋਲ੍ਹਣ ਦੀ ਯੋਜਨਾ ਬਣਾ ਰਹੇ ਹੋ ਜਾਂ ਜੇਕਰ ਤੁਸੀਂ ਪਹਿਲਾਂ ਹੀ ਅਕਾਊਂਟ ਖੁੱਲ੍ਹਵਾ ਚੁੱਕੇ ਹੋ ਤਾਂ ਇਸ ਸਰਕਾਰੀ ਯੋਜਨਾ 'ਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਸਰਕਾਰ ਵੱਲੋਂ ਇਸ 'ਚ 5 ਵੱਡੇ ਬਦਲਾਅ ਕੀਤੇ ਗਏ ਹਨ। ਆਓ ਜਾਣਦੇ ਹਾਂ ਕੀ ਹੈ ਖਾਸ -
ਪਹਿਲਾ ਬਦਲਾਅ
ਪਹਿਲਾਂ ਇਸ ਸਕੀਮ 'ਚ ਸਿਰਫ਼ 2 ਧੀਆਂ ਦੇ ਨਾਂਅ 'ਤੇ ਖਾਤਾ ਖੋਲ੍ਹਣ 'ਤੇ ਹੀ 80C ਦੇ ਤਹਿਸ ਟੈਕਸ ਛੋਟ ਦਾ ਲਾਭ ਮਿਲਦਾ ਸੀ, ਪਰ ਹੁਣ ਤੋਂ ਜੇਕਰ ਤੁਸੀਂ ਤੀਜੀ ਬੇਟੀ ਦੇ ਨਾਂਅ 'ਤੇ ਵੀ ਇਹ ਅਕਾਊਂਟ ਖੋਲ੍ਹਦੇ ਹੋ ਤਾਂ ਤੁਹਾਨੂੰ ਉਦੋਂ ਵੀ ਇਸ ਛੋਟ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਜੇਕਰ ਤੁਹਾਡੀਆਂ ਜੁੜਵਾਂ ਧੀਆਂ ਹਨ ਤਾਂ ਤੁਸੀਂ ਦੋਵਾਂ ਦਾ ਅਕਾਊਂਟ ਖੁੱਲ੍ਹਵਾ ਸਕਦੇ ਹੋ।
ਦੂਜਾ ਬਦਲਾਅ
ਇਸ ਸਕੀਮ 'ਚ ਤੁਹਾਨੂੰ ਘੱਟੋ-ਘੱਟ 250 ਰੁਪਏ ਅਤੇ ਵੱਧ ਤੋਂ ਵੱਧ 1.50 ਲੱਖ ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਜੇਕਰ ਤੁਸੀਂ ਇਸ 'ਚ ਘੱਟੋ-ਘੱਟ ਰਕਮ ਜਮ੍ਹਾ ਨਹੀਂ ਕਰਵਾਉਂਦੇ ਹੋ ਤਾਂ ਤੁਹਾਡਾ ਖਾਤਾ ਡਿਫਾਲਟ ਸੂਚੀ 'ਚ ਚਲਾ ਜਾਂਦਾ ਸੀ ਅਤੇ ਇਸ 'ਤੇ ਵਿਆਜ ਦਾ ਲਾਭ ਨਹੀਂ ਮਿਲਦਾ ਸੀ। ਪਰ ਹੁਣ ਅਜਿਹਾ ਹੋਣ 'ਤੇ ਤੁਹਾਨੂੰ ਅਕਾਊਂਟ ਨੂੰ ਦੁਬਾਰਾ ਐਕਟਿਵ ਨਹੀਂ ਕਰਵਾਉਣਾ ਹੋਵੇਗਾ ਅਤੇ ਤੁਹਾਨੂੰ ਮੈਟਿਇਰੀਟੀ ਤੱਕ ਜਮ੍ਹਾਂ ਰਕਮ 'ਤੇ ਵਿਆਜ ਮਿਲਦਾ ਰਹੇਗਾ।
ਤੀਜਾ ਬਦਲਾਅ
ਇਸ ਤੋਂ ਇਲਾਵਾ ਹੁਣ ਤੱਕ 10 ਸਾਲ ਦੀ ਉਮਰ 'ਚ ਹੀ ਧੀ ਆਪਣੇ ਅਕਾਊਂਟ ਨੂੰ ਆਪਰੇਟ ਕਰ ਸਕਦੀ ਸੀ ਪਰ ਹੁਣ ਤੋਂ ਧੀ 18 ਸਾਲ ਦੀ ਉਮਰ ਪੂਰੀ ਹੋਣ ਮਗਰੋਂ ਹੀ ਆਪਣਾ ਅਕਾਊਂਟ ਚਲਾ ਸਕਦੀ ਹੈ।
ਚੌਥਾ ਬਦਲਾਅ
ਇਸ ਤੋਂ ਇਲਾਵਾ ਜੇਕਰ ਅਕਾਊਂਟ 'ਚ ਗਲਤ ਵਿਆਜ ਜਮ੍ਹਾ ਹੁੰਦਾ ਸੀ ਤਾਂ ਉਸ ਨੂੰ ਕਢਵਾ ਲਿਆ ਜਾਂਦਾ ਸੀ, ਪਰ ਹੁਣ ਤੋਂ ਅਜਿਹਾ ਨਹੀਂ ਹੋਵੇਗਾ। ਸਰਕਾਰ ਵੱਲੋਂ ਨਿਯਮਾਂ 'ਚ ਬਦਲਾਅ ਤੋਂ ਬਾਅਦ ਇਸ 'ਤੇ ਜਮ੍ਹਾ ਹੋਣ ਤੋਂ ਬਾਅਦ ਵਿਆਜ ਵਾਪਸ ਲੈਣ ਦੀ ਸਕੀਮ ਨੂੰ ਹਟਾ ਦਿੱਤਾ ਗਿਆ ਹੈ।
ਪੰਜਵਾਂ ਬਦਲਾਅ
ਦੱਸ ਦੇਈਏ ਕਿ ਜੇਕਰ ਧੀ ਦੀ ਬੇਵਕਤੀ ਮੌਤ ਹੋ ਜਾਂਦੀ ਹੈ ਤਾਂ ਕਈ ਵਾਰ ਅਕਾਊਂਟ ਬੰਦ ਕੀਤਾ ਜਾ ਸਕਦਾ ਹੈ ਪਰ ਹੁਣ ਤੋਂ ਜੇਕਰ ਅਜਿਹਾ ਕੁਝ ਹੁੰਦਾ ਹੈ ਜਾਂ ਖਾਤਾਧਾਰਕ ਨੂੰ ਕੋਈ ਘਾਤਕ ਬੀਮਾਰੀ ਹੁੰਦੀ ਹੈ ਤਾਂ ਇਹ ਸਥਿਤੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਸ਼ੇਸ਼ਤਾਵਾਂ -
ਇਸ ਸਕੀਮ 'ਚ ਤੁਸੀਂ ਸਿਰਫ 0 ਤੋਂ 10 ਸਾਲ ਦੀ ਬੱਚੀ ਲਈ ਨਿਵੇਸ਼ ਕਰ ਸਕਦੇ ਹੋ।
ਤੁਸੀਂ ਸਿਰਫ਼ ਦੋ ਬੱਚੀਆਂ ਲਈ ਸੁਕੰਨਿਆ ਸਮ੍ਰਿਧੀ ਅਕਾਊਂਟ ਖੋਲ੍ਹ ਸਕਦੇ ਹੋ। ਜੇਕਰ ਤੁਹਾਡੇ ਕੋਲ ਪਹਿਲੇ ਬੱਚੇ ਤੋਂ ਬਾਅਦ ਦੂਜੀ ਵਾਰ ਦੋ ਜੁੜਵਾਂ ਬੱਚੇ ਹਨ ਤਾਂ ਅਜਿਹੀ ਸਥਿਤੀ 'ਚ ਤਿੰਨਾਂ ਦਾ SSY ਅਕਾਊਂਟ ਖੋਲ੍ਹਿਆ ਜਾ ਸਕਦਾ ਹੈ।
18 ਸਾਲ ਦੀ ਉਮਰ 'ਚ ਬੱਚੀ ਜਮ੍ਹਾ ਰਾਸ਼ੀ ਦਾ 50 ਫ਼ੀਸਦੀ ਤੱਕ ਕਢਵਾ ਸਕਦੀ ਹੈ।
ਕਿੰਨਾ ਵਿਆਜ ਮਿਲ ਰਿਹਾ ਹੈ?
ਮੌਜੂਦਾ ਸਮੇਂ 'ਚ ਸਰਕਾਰ ਇਸ ਯੋਜਨਾ 'ਤੇ ਖਾਤਾਧਾਰਕਾਂ ਨੂੰ 7.6 ਫ਼ੀਸਦੀ ਦੀ ਦਰ ਨਾਲ ਮਿਸ਼ਰਿਤ ਵਿਆਜ ਦਾ ਲਾਭ ਦੇ ਰਹੀ ਹੈ। ਸਰਕਾਰ 3 ਮਹੀਨਿਆਂ ਬਾਅਦ ਇਸ ਸਕੀਮ ਦੀਆਂ ਵਿਆਜ ਦਰਾਂ ਨੂੰ ਸੋਧਦੀ ਹੈ।