Sukanya Samriddhi Yojana: ਨਰਿੰਦਰ ਮੋਦੀ ਸਰਕਾਰ ਨੇ ਬੇਟੀਆਂ ਦੇ ਬਿਹਤਰ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਸੁਕੰਨਿਆ ਸਮ੍ਰਿਧੀ ਯੋਜਨਾ (sukanya Samriddhi Yojana) ਸ਼ੁਰੂ ਕੀਤੀ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ 10 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਮ 'ਤੇ ਖਾਤਾ ਖੋਲ੍ਹ ਸਕਦਾ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਖਾਤਾ ਡਾਕਘਰ ਜਾਂ ਭਾਰਤ ਵਿੱਚ ਕਿਸੇ ਵੀ ਬੈਂਕ ਵਿੱਚ ਖੋਲ੍ਹਿਆ ਜਾ ਸਕਦਾ ਹੈ।



ਇਹ ਖਾਤਾ ਇੱਕ ਪਰਿਵਾਰ ਵਿੱਚ ਵੱਧ ਤੋਂ ਵੱਧ ਦੋ ਲੜਕੀਆਂ ਲਈ ਖੋਲ੍ਹਿਆ ਜਾ ਸਕਦਾ ਹੈ। ਹਾਲਾਂਕਿ, ਜੁੜਵਾਂ/ਤਿੰਨ ਧੀਆਂ ਦੇ ਜਨਮ ਦੀ ਸਥਿਤੀ ਵਿੱਚ ਦੋ ਤੋਂ ਵੱਧ ਖਾਤੇ ਖੋਲ੍ਹੇ ਜਾ ਸਕਦੇ ਹਨ। ਇਸ ਸਕੀਮ ਦੇ ਤਹਿਤ ਰਿਟਰਨ ਵਿਆਜ ਦਰ 'ਤੇ ਬਹੁਤ ਵਧੀਆ ਹੈ। ਇਹ ਧੀਆਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਦਾ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ 7.6 ਪ੍ਰਤੀਸ਼ਤ ਦੀ ਸਾਲਾਨਾ ਵਿਆਜ ਦਰ ਉਪਲਬਧ ਹੈ, ਜੋ ਕਿ 1 ਅਪ੍ਰੈਲ, 2020 ਤੋਂ ਲਾਗੂ ਹੈ। ਖਾਤਾ 250 ਰੁਪਏ ਦੀ ਘੱਟੋ-ਘੱਟ ਸ਼ੁਰੂਆਤੀ ਜਮ੍ਹਾਂ ਰਕਮ ਨਾਲ ਖੋਲ੍ਹਿਆ ਜਾ ਸਕਦਾ ਹੈ। ਇੱਕ ਵਿੱਤੀ ਸਾਲ ਵਿੱਚ ਘੱਟੋ-ਘੱਟ ਜਮ੍ਹਾਂ ਰਕਮ 250 ਰੁਪਏ ਤੇ ਵੱਧ ਤੋਂ ਵੱਧ ਜਮ੍ਹਾਂ ਰਕਮ 1.50 ਲੱਖ ਰੁਪਏ (ਰੁਪਏ 50 ਦੇ ਗੁਣਾ ਵਿੱਚ) ਹੋ ਸਕਦੀ ਹੈ। ਕਿਸ਼ਤਾਂ ਵਿੱਚ ਵੀ ਪੈਸੇ ਜਮ੍ਹਾ ਕਰਵਾਏ ਜਾ ਸਕਦੇ ਹਨ। ਇਕਮੁਸ਼ਤ ਰਕਮ ਜਮ੍ਹਾ ਕਰਨ ਦਾ ਵੀ ਪ੍ਰਬੰਧ ਹੈ। ਜਮ੍ਹਾਂ ਕੀਤੀ ਗਈ ਰਕਮ ਇਨਕਮ ਟੈਕਸ ਐਕਟ ਦੀ ਧਾਰਾ 80C ਤਹਿਤ ਕਟੌਤੀ ਲਈ ਯੋਗ ਹੈ।

ਇਹ ਖਾਤਾ ਬੱਚੀ ਦੇ 18 ਸਾਲ ਦੀ ਉਮਰ ਦੇ ਹੋਣ ਤੱਕ ਸਰਪ੍ਰਸਤ ਦੁਆਰਾ ਚਲਾਇਆ ਜਾਵੇਗਾ। ਬੇਟੀ ਦੇ 18 ਸਾਲ ਦੀ ਹੋ ਜਾਣ ਜਾਂ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਖਾਤੇ ਵਿੱਚੋਂ ਪੈਸੇ ਕਢਵਾਏ ਜਾ ਸਕਦੇ ਹਨ। ਪਿਛਲੇ ਵਿੱਤੀ ਸਾਲ ਦੇ ਅੰਤ ਵਿੱਚ ਉਪਲਬਧ ਬਕਾਇਆ ਦੇ 50% ਤੱਕ ਨਿਕਾਸੀ ਕੀਤੀ ਜਾ ਸਕਦੀ ਹੈ। ਇਹ ਖਾਤਾ ਖੋਲ੍ਹਣ ਦੀ ਮਿਤੀ ਤੋਂ 21 ਸਾਲਾਂ ਬਾਅਦ ਜਾਂ ਵਿਆਹ ਦੇ ਸਮੇਂ (ਵਿਆਹ ਦੀ ਮਿਤੀ ਤੋਂ 1 ਮਹੀਨਾ ਪਹਿਲਾਂ ਜਾਂ 3 ਮਹੀਨੇ) ਧੀ ਦੇ 18 ਸਾਲ ਦੀ ਹੋਣ ਤੋਂ ਬਾਅਦ ਪਰਿਪੱਕ ਹੋ ਜਾਂਦਾ ਹੈ।

ਖਾਤਾ ਕਿਵੇਂ ਖੋਲ੍ਹਣਾ ਹੈ?
ਖਾਤਾ ਖੋਲ੍ਹਣ ਲਈ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਸ਼ੁਰੂਆਤੀ ਰਕਮ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪੋਸਟ ਆਫਿਸ ਜਾਂ ਐਸਬੀਆਈ ਬੈਂਕ ਵਿੱਚ ਜਾ ਕੇ ਫਾਰਮ ਜਮ੍ਹਾਂ ਕਰਾਉਣਾ ਪੈਂਦਾ ਹੈ। ਇਹ ਫਾਰਮ ਡਾਕਖਾਨੇ ਜਾਂ ਬੈਂਕ ਵਿੱਚ ਹੀ ਉਪਲਬਧ ਹੋਵੇਗਾ।

ਖਾਤਾ ਖੋਲ੍ਹਣ ਲਈ ਦਸਤਾਵੇਜ਼
ਲਾਭਪਾਤਰੀ ਦਾ ਜਨਮ ਸਰਟੀਫਿਕੇਟ।
ਪਤੇ ਦਾ ਸਬੂਤ ਤੇ ਲਾਭਪਾਤਰੀ ਦੇ ਸਰਪ੍ਰਸਤ ਜਾਂ ਮਾਤਾ-ਪਿਤਾ ਦਾ ਆਈਡੀ ਪਰੂਫ਼।