Electricity Connection: ਨਵੇਂ ਬਿਜਲੀ ਕੁਨੈਕਸ਼ਨ ਲਈ ਅਪਲਾਈ ਕਰਨ ਵਾਲੇ ਖ਼ਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਬਿਨੈਕਾਰਾਂ ਨੂੰ ਹੁਣ ਨਵਾਂ ਬਿਜਲੀ ਕੁਨੈਕਸ਼ਨ ਲੈਣ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਜੇਕਰ ਕਿਸੇ ਖ਼ਪਤਕਾਰ ਨੂੰ ਆਪਣੇ ਬਿਜਲੀ ਮੀਟਰ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਖ਼ਪਤਕਾਰ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਇੱਕ ਚੈੱਕ ਮੀਟਰ ਲਗਾਉਣਾ ਹੋਵੇਗਾ ਤਾਂ ਜੋ ਖ਼ਪਤਕਾਰ ਦੀ ਬਿਜਲੀ ਖ਼ਪਤ ਦੀ ਪੁਸ਼ਟੀ ਕੀਤੀ ਜਾ ਸਕੇ। ਇਹ ਸਭ ਇਸ ਲਈ ਸੰਭਵ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਬਿਜਲੀ ਅਧਿਕਾਰਾਂ ਦੇ ਖ਼ਪਤਕਾਰ ਨਿਯਮ 2020 ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬਿਜਲੀ - ਖਪਤਕਾਰਾਂ ਦੇ ਅਧਿਕਾਰ ਨਿਯਮਾਂ ਨੂੰ ਦਿੱਤੀ ਗਈ ਮਨਜ਼ੂਰੀ
ਕੇਂਦਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ. ਸਿੰਘ ਨੇ ਬਿਜਲੀ ਸਬੰਧੀ ਖ਼ਪਤਕਾਰਾਂ ਦੇ ਅਧਿਕਾਰਾਂ ਬਾਰੇ ਨਿਯਮਾਂ ਵਿੱਚ ਸੋਧਾਂ ਨੂੰ ਜਾਰੀ ਕਰਦਿਆਂ ਕਿਹਾ ਕਿ ਇਹ ਸੋਧਾਂ ਖ਼ਪਤਕਾਰਾਂ ਨੂੰ ਨਵੇਂ ਬਿਜਲੀ ਕੁਨੈਕਸ਼ਨ ਲੈਣ ਦੀ ਸਮਾਂ ਸੀਮਾ ਨੂੰ ਘਟਾ ਦੇਣਗੀਆਂ ਅਤੇ ਛੱਤਾਂ 'ਤੇ ਸੂਰਜੀ ਸਥਾਪਨਾ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾਉਣ ਵਿੱਚ ਮਦਦ ਕਰਨਗੀਆਂ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੋਧਾਂ ਰਾਹੀਂ ਬਹੁ-ਮੰਜ਼ਿਲਾ ਫਲੈਟਾਂ ਵਿੱਚ ਰਹਿਣ ਵਾਲੇ ਖ਼ਪਤਕਾਰਾਂ ਨੂੰ ਹੁਣ ਇਹ ਚੁਣਨ ਦਾ ਅਧਿਕਾਰ ਹੋਵੇਗਾ ਕਿ ਉਹ ਕਿਸ ਤਰ੍ਹਾਂ ਦਾ ਕੁਨੈਕਸ਼ਨ ਚਾਹੁੰਦੇ ਹਨ। ਇਸ ਤੋਂ ਇਲਾਵਾ ਪਾਰਦਰਸ਼ਤਾ ਲਈ ਸਾਂਝੇ ਖੇਤਰਾਂ ਅਤੇ ਰਿਹਾਇਸ਼ੀ ਅਪਾਰਟਮੈਂਟਾਂ ਦੇ ਬੈਕ-ਅੱਪ ਜਨਰੇਟਰਾਂ ਲਈ ਵੱਖਰੀ ਬਿਲਿੰਗ ਯਕੀਨੀ ਬਣਾਈ ਜਾ ਸਕਦੀ ਹੈ ਅਤੇ ਬਿਜਲੀ ਦੇ ਬਿੱਲਾਂ ਅਤੇ ਮੀਟਰਾਂ ਸਬੰਧੀ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਚੈੱਕ ਮੀਟਰ ਲਗਾਏ ਜਾਣਗੇ।
ਇਹ ਵੀ ਪੜ੍ਹੋ: Farmer Protest: ਕਿਸਾਨਾਂ 'ਤੇ ਡੋਰੇ ਪਾਉਣ ਲੱਗੀ ਖੱਟਰ ਸਰਕਾਰ ! ਕਰਜ਼ੇ ਦਾ ਵਿਆਜ ਤੇ ਜੁਰਮਾਨਾ ਮੁਆਫ ਕਰਨ ਦਾ ਐਲਾਨ
ਬਿਜਲੀ ਮੰਤਰਾਲੇ ਵਲੋਂ ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ ਬਿਜਲੀ (ਖ਼ਪਤਕਾਰ ਦੇ ਅਧਿਕਾਰ) ਨਿਯਮ 2020 ਦੇ ਉਪਬੰਧ ਹੇਠ ਲਿਖੇ ਅਨੁਸਾਰ ਹਨ।
3 ਦਿਨਾਂ 'ਚ ਮਿਲੇਗਾ ਨਵਾਂ ਬਿਜਲੀ ਕੁਨੈਕਸ਼ਨ!
ਸੋਧਾਂ ਦੇ ਅਨੁਸਾਰ, ਨਵੇਂ ਬਿਜਲੀ ਕੁਨੈਕਸ਼ਨ ਲਈ ਅਰਜ਼ੀ ਦੇਣ ਤੋਂ ਬਾਅਦ ਖ਼ਪਤਕਾਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮਿਆਦ ਮੈਟਰੋਪੋਲੀਟਨ ਖੇਤਰਾਂ ਵਿੱਚ 7 ਦਿਨਾਂ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ। ਸੋਧਾਂ ਦੇ ਅਨੁਸਾਰ, ਨਵੇਂ ਬਿਜਲੀ ਕੁਨੈਕਸ਼ਨ ਲਈ ਅਰਜ਼ੀ ਦੇਣ ਤੋਂ ਬਾਅਦ ਖ਼ਪਤਕਾਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮਿਆਦ ਮੈਟਰੋਪੋਲੀਟਨ ਖੇਤਰਾਂ ਵਿੱਚ 7 ਦਿਨਾਂ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ।
ਨਗਰ ਨਿਗਮ ਖੇਤਰਾਂ ਵਿੱਚ ਨਵੇਂ ਬਿਜਲੀ ਕੁਨੈਕਸ਼ਨ ਦੇਣ ਦੀ ਮਿਆਦ 15 ਦਿਨਾਂ ਤੋਂ ਘਟਾ ਕੇ 7 ਦਿਨ ਅਤੇ ਪੇਂਡੂ ਖੇਤਰਾਂ ਵਿੱਚ ਕੁਨੈਕਸ਼ਨ ਦੇਣ ਦੀ ਮਿਆਦ 30 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ। ਹਾਲਾਂਕਿ, ਪਹਾੜੀ ਪੇਂਡੂ ਖੇਤਰਾਂ ਵਿੱਚ, ਨਵੇਂ ਕੁਨੈਕਸ਼ਨ ਲੈਣ ਜਾਂ ਮੌਜੂਦਾ ਕੁਨੈਕਸ਼ਨ ਬਦਲਣ ਦੀ ਮਿਆਦ 30 ਦਿਨ ਰੱਖੀ ਗਈ ਹੈ।
ਇਲੈਕਟ੍ਰਿਕ ਵਾਹਨ ਚਾਰਜਿੰਗ ਲਈ ਵੱਖਰਾ ਕੁਨੈਕਸ਼ਨ
ਦੇਸ਼ 'ਚ EVs ਦੀ ਵਧਦੀ ਮੰਗ ਨੂੰ ਦੇਖਦਿਆਂ ਹੋਇਆਂ ਖ਼ਪਤਕਾਰ ਹੁਣ EV ਨੂੰ ਚਾਰਜ ਕਰਨ ਲਈ ਵੱਖਰਾ ਕੁਨੈਕਸ਼ਨ ਲੈ ਸਕਣਗੇ। ਸਰਕਾਰ ਨੇ ਇਹ ਫੈਸਲਾ 2070 ਤੱਕ ਨੇਟ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਹਾਸਲ ਕਰਨ ਲਈ ਲਿਆ ਹੈ।
ਅਪਾਰਟਮੈਂਟਸ ‘ਚ ਰਹਿਣ ਵਾਲੇ ਖ਼ਪਤਕਾਰਾਂ ਨੂੰ ਰਾਹਤ
ਬਿਜਲੀ ਦੀ ਮੀਟਰਿੰਗ ਅਤੇ ਬਿੱਲਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਈ ਨਵੇਂ ਪ੍ਰਬੰਧ ਸ਼ਾਮਲ ਕੀਤੇ ਗਏ ਹਨ। ਹਾਊਸਿੰਗ ਸੋਸਾਇਟੀਆਂ, ਬਹੁ-ਮੰਜ਼ਿਲਾ ਇਮਾਰਤਾਂ, ਰਿਹਾਇਸ਼ੀ ਕਲੌਨੀਆਂ ਵਿੱਚ ਰਹਿਣ ਵਾਲੇ ਲੋਕਾਂ ਕੋਲ ਆਪਣੇ ਲਈ ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀ ਤੋਂ ਵੱਖਰਾ ਸਿੱਧਾ ਕੁਨੈਕਸ਼ਨ ਜਾਂ ਪੂਰੀ ਸੁਸਾਇਟੀ ਲਈ ਸਿੰਗਲ ਪੁਆਇੰਟ ਕੁਨੈਕਸ਼ਨ ਲੈਣ ਦਾ ਵਿਕਲਪ ਹੋਵੇਗਾ।
ਇਹ ਵਿਕਲਪ ਚੁਣਨ ਲਈ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਸੁਸਾਇਟੀ ਵਿੱਚ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣੀਆਂ ਪੈਣਗੀਆਂ। ਸਿੰਗਲ ਪੁਆਇੰਟ ਕੁਨੈਕਸ਼ਨ ਤੋਂ ਬਿਜਲੀ ਲੈਣ ਵਾਲੇ ਖਪਤਕਾਰਾਂ ਅਤੇ ਵੱਖ-ਵੱਖ ਬਿਜਲੀ ਕੁਨੈਕਸ਼ਨ ਲੈਣ ਵਾਲੇ ਖਪਤਕਾਰਾਂ ਤੋਂ ਵਸੂਲੇ ਜਾਣ ਵਾਲੇ ਟੈਰਿਫ ਨੂੰ ਇੱਕ ਸਮਾਨ ਬਣਾਉਣਾ ਹੋਵੇਗਾ।
ਮੀਟਰਿੰਗ, ਬਿਲਿੰਗ ਅਤੇ ਉਗਰਾਹੀ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਵੇਗੀ। ਡਿਸਟ੍ਰੀਬਿਊਸ਼ਨ ਕੰਪਨੀ ਤੋਂ ਸਿੱਧਾ ਕੁਨੈਕਸ਼ਨ ਲੈਣ ਵਾਲਿਆਂ ਲਈ ਵੱਖਰੀ ਬਿਲਿੰਗ ਹੋਵੇਗੀ। ਰਿਹਾਇਸ਼ੀ ਐਸੋਸੀਏਸ਼ਨ ਦੁਆਰਾ ਬੈਕਅੱਪ ਬਿਜਲੀ ਸਪਲਾਈ ਲਈ ਵੱਖਰੀ ਬਿਲਿੰਗ ਹੋਵੇਗੀ ਅਤੇ ਸਾਂਝੇ ਖੇਤਰ ਲਈ ਵੱਖਰੀ ਬਿਲਿੰਗ ਹੋਵੇਗੀ।
ਇਹ ਵੀ ਪੜ੍ਹੋ: UPI ਲਈ Paytm ਦੀ 3rd ਪਾਰਟੀ ਐਪ ਬਣਨ ਦੀ ਬੇਨਤੀ ‘ਤੇ ਫੈਸਲਾ ਲਵੇਗਾ NPCI: RBI