Tomato Price: ਭਾਰਤ ਟਮਾਟਰ ਉਤਪਾਦ ਵਿੱਚ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇ ਬਾਵਜੂਦ ਦੇਸ਼ 'ਚ ਟਮਾਟਰ ਦੀਆਂ ਕੀਮਤਾਂ ਅਮਰੀਕਾ, ਯੂਰਪ, ਆਸਟ੍ਰੇਲੀਆ, ਦੁਬਈ ਦੇ ਬਰਾਬਰ ਹਨ। ਕੇਂਦਰ ਸਰਕਾਰ ਨੇ ਹੁਣ ਟਮਾਟਰ ਸਸਤੇ ਭਾਅ 'ਤੇ ਵੇਚਣ ਦਾ ਫੈਸਲਾ ਕੀਤਾ ਹੈ। ਇਸ ਲਈ ਉਹ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਤੋਂ ਟਮਾਟਰ ਖਰੀਦੇਗੀ।


ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਦੇ ਅਨੁਸਾਰ, ਭਾਰਤ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਟਮਾਟਰ ਉਤਪਾਦਕ ਹੈ। ਚੀਨ ਹਰ ਸਾਲ ਔਸਤਨ 56,423,811 ਟਨ ਟਮਾਟਰ ਪੈਦਾ ਕਰਦਾ ਹੈ ਤੇ ਭਾਰਤ 18,399,000 ਟਨ ਟਮਾਟਰ ਦਾ ਉਤਪਾਦਨ ਕਰਦਾ ਹੈ। ਦੁਨੀਆ ਵਿੱਚ ਹਰ ਸਾਲ ਔਸਤਨ, 177,118,248 ਟਨ ਟਮਾਟਰ ਦਾ ਉਤਪਾਦਨ ਹੁੰਦਾ ਹੈ।



ਦੁਬਈ ਵਿੱਚ ਟਮਾਟਰ 135 ਰੁਪਏ ਕਿਲੋਂ 



1. ਅਮਰੀਕਾ: ਵਾਲਮਾਰਟ ਦੀ ਵੈੱਬਸਾਈਟ 'ਤੇ ਅੱਧਾ ਕਿਲੋ ਟਮਾਟਰ 250 ਰੁਪਏ 'ਚ ਵਿਕ ਰਿਹਾ ਹੈ। ਖੁਦਰਾ ਦੁਕਾਨਾਂ ਉੱਤੇ ਇੱਕ ਕਿਲੋਗ੍ਰਾਮ ਟਮਾਟਰ 250 ਤੋਂ 300 ਰੁਪਏ ਕਿਲੋਂ ਵੀ ਮਿਲ ਰਿਹਾ ਹੈ।



2. ਆਸਟ੍ਰੇਲੀਆ: ਇੱਕ ਹਫ਼ਤਾ ਪਹਿਲਾਂ ਮੈਲਬੌਰਨ ਵਿੱਚ ਇੱਕ ਕਿਲੋ ਟਮਾਟਰ ਭਾਰਤੀ ਰੁਪਏ ਵਿੱਚ 550.30 ਰੁਪਏ ਵਿੱਚ ਮਿਲਦਾ ਸੀ। ਹੁਣ ਇਹ 220.12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।



3.ਦੁਬਈ: ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੁਬਈ ਵਿੱਚ ਇੱਕ ਕਿਲੋਗ੍ਰਾਮ ਟਮਾਟਰ ਦੀ ਕੀਮਤ 135 ਰੁਪਏ ਹੈ। ਇੱਥੇ ਟਮਾਟਰ 100 ਤੋਂ 150 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ।



4. ਫਰਾਂਸ: ਪੈਰਿਸ ਸਕੂਲ ਆਫ ਬਿਜ਼ਨਸ ਮੁਤਾਬਕ ਫਰਾਂਸ ਦੇ ਸ਼ਹਿਰਾਂ ਵਿੱਚ ਇੱਕ ਕਿਲੋ ਟਮਾਟਰ 244.94 ਰੁਪਏ ਪ੍ਰਤੀ ਕਿਲੋ ਹੈ। ਟਮਾਟਰ ਦੀ ਔਸਤ ਕੀਮਤ 74 ਰੁਪਏ ਤੋਂ ਲੈ ਕੇ 250 ਰੁਪਏ ਤੱਕ ਹੈ।



5. ਚੀਨ: ਉਤਪਾਦਕਾਂ ਤੋਂ ਭੋਜਨ ਖਰੀਦਣ ਵਾਲੀ ਸੰਸਥਾ ਸੇਲੀਨਾ ਵਾਮੁਕੀ ਮੁਤਾਬਕ ਚੀਨ 'ਚ ਇੱਕ ਕਿਲੋ ਟਮਾਟਰ 30 ਤੋਂ 300 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।



ਟਮਾਟਰ ਸੰਕਟ ਨਾਲ ਅਰਥਵਿਵਸਥਾ ਨੂੰ ਵੱਜੀ ਸੱਟ 



ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫਏਓ) ਮੁਤਾਬਕ ਮੌਸਮ 'ਚ ਬਦਲਾਅ ਕਾਰਨ ਟਮਾਟਰ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸਾਲ 2022 ਵਿੱਚ, ਦੁਨੀਆ ਭਰ ਵਿੱਚ 4.52 ਮਿਲੀਅਨ ਟਨ ਟਮਾਟਰ ਨਾਲ ਸਬੰਧਤ ਉਤਪਾਦਾਂ ਦਾ ਉਤਪਾਦਨ ਕੀਤਾ ਗਿਆ ਸੀ। ਅਨੁਮਾਨ ਹੈ ਕਿ 2028 ਤੱਕ ਇਹ 56.5 ਲੱਖ ਟਨ ਹੋ ਜਾਵੇਗਾ। ਸਾਲ 2022-23 'ਚ ਟਮਾਟਰ ਦਾ ਬਾਜ਼ਾਰ 197.76 ਅਰਬ ਡਾਲਰ ਦਾ ਸੀ। ਸਾਲ 2028 'ਚ ਇਹ ਵਧ ਕੇ 249.53 ਅਰਬ ਡਾਲਰ ਹੋ ਜਾਵੇਗਾ। ਅਜਿਹੇ 'ਚ ਜੇ ਟਮਾਟਰ ਦੀ ਫਸਲ ਪ੍ਰਭਾਵਿਤ ਹੁੰਦੀ ਹੈ ਤਾਂ ਵਿਸ਼ਵ ਅਰਥਵਿਵਸਥਾ ਨੂੰ ਵੀ ਸੱਟ ਵੱਜ ਸਕਦੀ ਹੈ।



ਭਾਰਤ ਦਾ ਟਮਾਟਰ ਖਾ ਰਹੇ ਨੇ ਕਈ ਦੇਸ਼ 



ਮਹਿੰਗੇ ਭਾਅ ਕਾਰਨ ਦੇਸ਼ ਦੇ ਲੋਕਾਂ ਨੇ ਟਮਾਟਰ ਖਾਣਾ ਬੰਦ ਕਰ ਦਿੱਤਾ ਹੈ ਜਾਂ ਇਸ ਦੀ ਵਰਤੋਂ ਘੱਟ ਕਰ ਦਿੱਤੀ ਹੈ। ਦੂਜੇ ਪਾਸੇ ਦੁਨੀਆ ਦੇ ਕਈ ਦੇਸ਼ ਅਜਿਹੇ ਹਨ ਜੋ ਭਾਰਤ ਤੋਂ ਬਰਾਮਦ ਹੋਣ ਵਾਲੇ ਟਮਾਟਰਾਂ 'ਤੇ ਪੂਰੀ ਤਰ੍ਹਾਂ ਨਿਰਭਰ ਹਨ। ਭਾਰਤ ਮੁੱਖ ਤੌਰ 'ਤੇ ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਨੂੰ ਟਮਾਟਰ ਨਿਰਯਾਤ ਕਰਦਾ ਹੈ। ਸਾਲ 2017 ਵਿੱਚ ਭਾਰਤ ਨੇ ਕੁੱਲ 267.52 ਹਜ਼ਾਰ ਮੀਟ੍ਰਿਕ ਟਨ ਟਮਾਟਰ ਦਾ ਨਿਰਯਾਤ ਕੀਤਾ ਸੀ। ਇਸ ਤੋਂ ਬਾਅਦ ਇਸ 'ਚ ਲਗਾਤਾਰ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ।



ਟਮਾਟਰ ਦੀ ਪੈਦਾਵਾਰ ਵਿੱਚ ਵੀ ਕਮੀ ਦਾ ਕਾਰਨ 



1. ਭਿਆਨਕ ਗਰਮੀ ਅਤੇ ਮੀਂਹ ਦੀ ਘਾਟ ਕਾਰਨ ਫਸਲਾਂ ਦੀ ਅਸਫਲਤਾ
2. ਹੜ੍ਹ ਅਤੇ ਮੀਂਹ ਕਾਰਨ ਫਸਲਾਂ ਦਾ ਦੋਹਰਾ ਨੁਕਸਾਨ
3. ਪੌਦਿਆਂ ਨੂੰ ਤਿੰਨ-ਚਾਰ ਦਿਨਾਂ ਵਿੱਚ ਪੂਰਾ ਪਾਣੀ ਨਹੀਂ ਮਿਲਿਆ
4. ਮਿੱਟੀ ਦੀ ਗੁਣਵੱਤਾ 'ਤੇ ਪ੍ਰਭਾਵ ਕਾਰਨ ਨੁਕਸਾਨ
5. ਪੌਦਿਆਂ ਦੇ ਅਨੁਕੂਲ ਤਾਪਮਾਨ ਨਾ ਮਿਲਣ ਕਾਰਨ ਹੋਇਆ ਘੱਟ ਝਾੜ