AADHAAR : ਆਧਾਰ ਲਿੰਕਡ ਪੇਮੈਂਟਸ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂਨੀਕ ਆਈਡੈਂਟੀਫਿਕੇਸ਼ਨ ਆਫ਼ ਇੰਡੀਆ (UIDAI) ਨੇ ਆਧਾਰ ਆਧਾਰਿਤ ਪੇਮੈਂਟਸ ਸਿਸਟਮ (AePs)  ਲਈ ਇੱਕ ਨਵਾਂ ਫ਼ੀਚਰ ਲਾਂਚ ਕੀਤਾ ਹੈ , ਜਿਸ ਨਾਲ ਇਸ ਤਰ੍ਹਾਂ ਦੇ ਭੁਗਤਾਨਾਂ ਲਈ ਇੱਕ ਐਡੀਸ਼ਨਲ ਸੁਰੱਖਿਆ ਪਰਤ ਬਣਾ ਜਾਵੇਗੀ।


 ਕਿਵੇਂ ਕੰਮ ਕਰੇਗਾ ਸੁਰੱਖਿਆ ਫ਼ੀਚਰ ?

ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਸੁਰੱਖਿਆ ਫੀਚਰ ਨੂੰ 'ਫਿੰਗਰਪ੍ਰਿੰਟ ਦੀ ਜੀਵਨਸ਼ਕਤੀ' ਦੇ ਰੂਪ 'ਚ ਦੇਖਿਆ ਜਾਵੇਗਾ। ਇਸ ਫੀਚਰ ਨੂੰ ਇਸ ਲਈ ਲਿਆਂਦਾ ਗਿਆ ਹੈ ਕਿ ਜਿਸ ਨਾਲ AePs ਜ਼ਰੀਏ ਫਰਜ਼ੀ ਤਾਰੀਕੇ ਨਾਲ ਪੈਸੇ ਕਢਵਾਉਣ ਲਈ ਫਰਜ਼ੀ ਫਿੰਗਰਪ੍ਰਿੰਟਸ ਦੀ ਵਰਤੋਂ ਨੂੰ ਰੋਕਿਆ ਜਾਵੇ। ਇਕ ਸਰਕਾਰੀ ਅਧਿਕਾਰੀ ਨੇ ਈਟੀ ਨੂੰ ਦੱਸਿਆ ਕਿ ਇਹ ਇਕ ਤਰ੍ਹਾਂ ਦਾ ਸਾਫਟਵੇਅਰ ਅਪਡੇਟ ਹੈ ਅਤੇ ਇਸ ਦੇ ਤਹਿਤ ਸਾਰੇ ਐਕਟਿਵ ਡਿਵਾਈਸਾਂ ਨੂੰ ਰਿਮੋਟਲੀ ਅਪਗ੍ਰੇਡ ਕੀਤਾ ਜਾਵੇਗਾ। ਇਸ ਨਾਲ ਇਹ ਪਤਾ ਲੱਗ ਸਕੇਗਾ ਕਿ (AePs) 'ਤੇ ਜੋ ਫਿੰਗਰਪ੍ਰਿੰਟ ਵਰਤਿਆ ਜਾ ਰਿਹਾ ਹੈ, ਉਹ ਸ਼ਖਸ ਜ਼ਿੰਦਾ ਹੈ ਜਾਂ ਨਹੀਂ। ਇਹ ਅਪਡੇਟ AePs 'ਚ ਫਿੰਗਰਪ੍ਰਿੰਟਸ ਦੀ ਦੁਰਵਰਤੋਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਕੀਤੀ ਜਾ ਰਹੀ ਹੈ।

ਧੋਖਾਧੜੀ ਦਾ ਪਤਾ ਲੱਗਾ


ਅਧਿਕਾਰੀ ਨੇ ਇਹ ਵੀ ਕਿਹਾ ਕਿ ਸਮੁੱਚੇ ਪ੍ਰਬੰਧਨ ਵਿੱਚ ਅਜਿਹੀ ਧੋਖਾਧੜੀ ਦੀਆਂ ਘਟਨਾਵਾਂ 0.005 ਪ੍ਰਤੀਸ਼ਤ ਤੋਂ ਘੱਟ ਹਨ, ਪਰ ਇਸ ਮਾਮਲੇ ਵਿੱਚ ਇੱਕ ਧੋਖਾਧੜੀ ਦਾ ਮਾਮਲਾ ਕਈਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਸੀਂ ਉਨ੍ਹਾਂ ਸਾਰੀਆਂ ਪੀਓਐਸ ਮਸ਼ੀਨਾਂ ਦਾ ਪਤਾ ਲਗਾਇਆ ਹੈ ,ਜਿੱਥੇ ਧੋਖਾਧੜੀ ਹੋਈ ਹੈ ਅਤੇ ਅਸੀਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ।

(AePs) ਰਾਹੀਂ ਕਿਵੇਂ ਪੈਸੇ ਕਢਵਾਉਂਦੇ ਹਨ 


AePs ਦੇ ਜ਼ਰੀਏ ਯੂਜਰ ਫਿੰਗਰਪ੍ਰਿੰਟ ਦੁਆਰਾ ਆਪਣੇ ਬੈਂਕ ਖਾਤੇ ਤੋਂ ਪੈਸੇ ਕਢਵਾ ਸਕਦੇ ਹਨ। ਇਸਦੇ ਲਈ ਆਧਾਰ ਡੇਟਾਬੇਸ ਵਿੱਚ ਸਟੋਰ ਵੇਰਵਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉਪਭੋਗਤਾ ਬੈਂਕ ਦੇ ਪ੍ਰਤੀਨਿਧੀ ਦੇ ਸਾਹਮਣੇ ਪੀਓਐਸ ਮਸ਼ੀਨ 'ਤੇ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਦੇ ਹਨ ਅਤੇ ਉਨ੍ਹਾਂ ਤੋਂ ਨਕਦ ਰਕਮ ਪ੍ਰਾਪਤ ਕਰਦੇ ਹਨ।

ਨਕਦ ਕਢਵਾਉਣ ਤੋਂ ਇਲਾਵਾ ਉਪਭੋਗਤਾ ਇਹਨਾਂ PoS ਮਸ਼ੀਨਾਂ 'ਤੇ ਮੂਲ ਲੈਣ-ਦੇਣ ਵੀ ਕਰ ਸਕਦੇ ਹਨ ਜਿਵੇਂ ਕਿ ਡਿਪਾਜ਼ਿਟ, ਅੰਤਰ ਅਤੇ ਅੰਤਰ ਬੈਂਕ ਫੰਡ ਟ੍ਰਾਂਸਫਰ ਅਤੇ ਆਪਣੇ ਬੈਂਕ ਖਾਤੇ ਦੀ ਬਕਾਇਆ ਜਾਣਕਾਰੀ ਵੀ ਚੈੱਕ ਕਰ ਸਕਦੇ ਹਨ। ਜਿੱਥੇ ਤੁਸੀਂ ਲੈਣ-ਦੇਣ ਦਾ ਮਿੰਨੀ ਸਟੇਟਮੈਂਟ ਵੀ ਪ੍ਰਾਪਤ ਕਰ ਸਕਦੇ ਹੋ