Hyderabad News: ਹੈਦਰਾਬਾਦ 'ਚ ਸੋਨੇ ਦੀ ਤਸਕਰੀ ਜਾਰੀ ਹੈ। ਇਸ ਦੌਰਾਨ ਹੈਦਰਾਬਾਦ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ (Customs Department) ਨੇ ਸੋਨੇ ਦੀ ਤਸਕਰੀ (Gold Smuggling) ਦੇ ਦੋਸ਼ 'ਚ ਇੱਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 970 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਇਸ ਤੋਂ ਬਾਅਦ ਸੋਨਾ ਜ਼ਬਤ ਕਰ ਲਿਆ ਗਿਆ ਹੈ।

ਕਸਟਮ ਅਧਿਕਾਰੀਆਂ ਮੁਤਾਬਕ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 47 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਹੈਦਰਾਬਾਦ ਕਸਟਮ ਅਧਿਕਾਰੀਆਂ ਨੇ 9 ਜਨਵਰੀ ਨੂੰ ਸ਼ਾਰਜਾਹ ਤੋਂ ਇੱਕ ਫਲਾਈਟ ਰਾਹੀਂ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਇੱਕ ਯਾਤਰੀ ਵਿਰੁੱਧ ਸੋਨੇ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਸੋਨਾ ਇੱਕ ਬੈਂਡੇਜ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ।






ਸੋਨੇ ਦੇ ਤਸਕਰ 'ਤੇ ਕਸਟਮ ਵਿਭਾਗ ਦੀ ਕਾਰਵਾਈ
ਕਸਟਮ ਅਧਿਕਾਰੀਆਂ ਮੁਤਾਬਕ ਏਅਰ ਅਰਬੀਆ ਫਲਾਈਟ ਤੋਂ ਆਏ ਯਾਤਰੀ ਨੇ ਦੋਹਾਂ ਲੱਤਾਂ 'ਤੇ ਬੰਨ੍ਹੇ ਬੈਂਡੇਜ 'ਚ ਸੋਨਾ ਲੁਕਾ ਕੇ ਰੱਖਿਆ ਸੀ। ਜਾਂਚ ਦੌਰਾਨ ਯਾਤਰੀ ਕੋਲੋਂ 47 ਲੱਖ ਤੋਂ ਵੱਧ ਕੀਮਤ ਦਾ ਕੁੱਲ 970 ਗ੍ਰਾਮ ਸੋਨਾ ਬਰਾਮਦ ਹੋਇਆ। ਹੈਦਰਾਬਾਦ ਕਸਟਮ ਵੱਲੋਂ ਜਾਰੀ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਸ ਯਾਤਰੀ ਨੇ ਦੋਹਾਂ ਲੱਤਾਂ 'ਤੇ ਬੰਨ੍ਹੇ ਬੈਂਡੇਜ ਵਿਚਕਾਰ ਸੋਨਾ ਲੁਕਇਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੈਦਰਾਬਾਦ ਏਅਰਪੋਰਟ 'ਤੇ ਅਕਸਰ ਤਸਕਰ ਫੜੇ ਜਾਂਦੇ
ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਹੈਦਰਾਬਾਦ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਯਾਤਰਾ ਕਰ ਰਹੇ ਚਾਰ ਸੂਡਾਨੀ ਯਾਤਰੀਆਂ ਨੂੰ ਕਰੀਬ 7 ਕਿਲੋ ਸੋਨੇ ਸਮੇਤ ਕਾਬੂ ਕੀਤਾ ਸੀ। ਏਅਰ ਇੰਡੀਆ ਦੀ ਦੁਬਈ-ਹੈਦਰਾਬਾਦ ਫਲਾਈਟ 'ਚ ਦੋ ਪੁਰਸ਼ ਤੇ ਦੋ ਮਹਿਲਾ ਯਾਤਰੀ 7.3 ਕਿਲੋ ਸੋਨਾ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਕਰੀਬ 3.5 ਕਰੋੜ ਰੁਪਏ ਦੱਸੀ ਗਈ ਹੈ। ਚਾਰ ਯਾਤਰੀਆਂ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਰੋਕਿਆ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/


https://apps.apple.com/in/app/811114904