ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਅਮੀਰ (India's richest people) 10 ਲੋਕਾਂ ਦੀ ਸੰਪਤੀ 25 ਸਾਲ ਤੱਕ ਦੇਸ਼ ਦੇ ਹਰ ਬੱਚੇ ਨੂੰ ਸਕੂਲੀ ਸਿੱਖਿਆ ਤੇ ਉਚੇਰੀ ਸਿੱਖਿਆ (Education) ਦਿੱਤੀ ਜਾ ਸਕਦੀ ਹੈ। ਔਕਸਫੈਮ ਇੰਡੀਆ (Oxfam India) ਦੇ ਸਾਲਾਨਾ ‘ਅਸਮਾਨਤਾ’ ਸਰਵੇਖਣ ਵਿੱਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ। ਔਕਸਫੈਮ ਇੰਡੀਆ ਦੀ ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਕੁੱਲ ਸੰਪਤੀ ਵਧ ਕੇ ਦੁੱਗਣੀ ਨਾਲੋਂ ਵੀ ਵੱਧ ਹੋ ਗਈ। ਇਸ ਸਾਲਾਨਾ ‘ਅਸਮਾਨਤਾ’ ਸਰਵੇਖਣ (Inequality Survey) ਵਿੱਚ ਕਿਹਾ ਗਿਆ ਹੈ ਕਿ ਜੇਕਰ ਸਭ ਤੋਂ ਅਮੀਰ 10 ਫੀਸਦ ਲੋਕਾਂ ’ਤੇ ਇੱਕ ਫੀਸਦ ਵੀ ਵਾਧੂ ਟੈਕਸ ਲਾ ਦਿੱਤਾ ਜਾਵੇ, ਤਾਂ ਦੇਸ਼ ਨੂੰ ਲਗਪਗ 17.7 ਲੱਖ ਵਾਧੂ ਆਕਸੀਜਨ ਸਿਲੰਡਰ ਮਿਲ ਸਕਦੇ ਹਨ।
ਔਕਸਫੈਮ ਨੇ ਕਿਹਾ ਹੈ ਕਿ ਵਿਸ਼ਵ ਦੇ ਸਿਖਰਲੇ 10 ਧਨਕੁਬੇਰਾਂ ਤੋਂ ਟੈਕਸਾਂ ਦੇ ਰੂਪ ਵਿੱਚ ਕੀਤੇ ਜਾਣ ਵਾਲੀ ਅਰਬਾਂ ਰੁਪਏ ਦੀ ਕਮਾਈ ਨੂੰ ਕੁੱਲ ਆਲਮ ਦੀ ਸਿਹਤ ਸੰਭਾਲ ਤੇ ਸਮਾਜਿਕ ਸੁਰੱਖਿਆ, ਵਾਤਾਵਾਰਨ ਤਬਦੀਲੀ ਤੇ ਲਿੰਗ ਆਧਾਰਿਤ ਹਿੰਸਾ ਨੂੰ ਰੋਕਣ ਆਦਿ ’ਤੇ ਖਰਚਿਆ ਜਾਵੇ। ਜਥੇਬੰਦੀ ਨੇ ਸੁਝਾਅ ਦਿੱਤਾ ਕਿ ਜਿਨਸੀ ਤੇ ਨਸਲੀ ਕਾਨੂੰਨਾਂ ਨਾਲ ਸਿੱਝਿਆ ਜਾਵੇ ਤੇ ਅਜਿਹੇ ਸਾਰੇ ਕਾਨੂੰਨਾਂ ਦਾ ਭੋਗ ਪਾਇਆ ਜਾਵੇ, ਜੋ ਕਾਮਿਆਂ ਦੇ ਯੂਨੀਅਨ ਬਣਾਉਣ ਤੇ ਹੜਤਾਲ ਜਿਹੇ ਹੱਕਾਂ ਨੂੰ ਕਮਜ਼ੋਰ ਕਰਦੇ ਹਨ।
ਔਕਸਫੈਮ ਮੁਤਾਬਕ ਮੁਲਕਾਂ ਦਰਮਿਆਨ ਪਹਿਲੀ ਵਾਰ ਇੱਕ ਪੀੜ੍ਹੀ ’ਚ ਨਾਬਰਾਬਰੀ ਵਧਣ ਦੇ ਆਸਾਰ ਹਨ। ਵਿਕਾਸਸ਼ੀਲ ਮੁਲਕਾਂ ਨੂੰ ਲੋੜ ਮੁਤਾਬਕ ਵੈਕਸੀਨ ਤੋਂ ਵਾਂਝਾ ਰੱਖਿਆ ਗਿਆ ਤੇ ਇਹੀ ਵਜ੍ਹਾ ਹੈ ਕਿ ਰੱਜੇ ਪੁੱਜੇ ਮੁਲਕਾਂ ਦੇ ਮੁਕਾਬਲੇ ਵਿਕਾਸਸ਼ੀਲ ਮੁਲਕਾਂ ਵਿੱਚ ਕਰੋਨਾ ਕਰਕੇ ਮਰਨ ਵਾਲਿਆਂ ਦੇ ਵਿਅਕਤੀਆਂ ਦੀ ਗਿਣਤੀ ਲਗਪਗ ਦੁੱਗਣੀ ਸੀ। ਨਾਬਰਾਬਰੀ ਨੇ ਵਾਤਾਵਰਨ ਸੰਕਟ ਨੂੰ ਵੀ ਵੱਡੀ ਸੱਟ ਮਾਰੀ ਹੈ।
ਕਸਫੈਮ ਇੰਟਰਨੈਸ਼ਨਲ ਵੱਲੋਂ ਕੀਤੇ ਸਰਵੇਖਣ ਦੀ ਰਿਪੋਰਟ ਨੂੰ ਮੰਨੀਏ ਤਾਂ ਪਿਛਲੇ ਦੋ ਸਾਲਾਂ ਵਿੱਚ ਕੋਵਿਡ-19 ਮਹਾਮਾਰੀ ਦੌਰਾਨ 99 ਫੀਸਦ ਮਨੁੱਖਾਂ ਦੀ ਆਮਦਨ ਵਿੱਚ ਨਿਘਾਰ ਆਇਆ ਹੈ ਜਦੋਂਕਿ 16 ਕਰੋੜ ਤੋਂ ਵੱਧ ਲੋਕ ਗੁਰਬਤ ਵਿੱਚ ਧੱਕੇ ਗਏ ਹਨ। ਹਾਲਾਂਕਿ ਵਿਸ਼ਵ ਦੇ ਸਿਖਰਲੇ ਦਸ ਧਨਕੁਬੇਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਰੋਨਾ ਮਹਾਮਾਰੀ ਪੂਰੀ ਤਰ੍ਹਾਂ ਰਾਸ ਆਈ ਹੈ। ਇਸੇ ਅਰਸੇ ਦੌਰਾਨ ਉਨ੍ਹਾਂ ਦੀ ਕਮਾਈ ਰੋਜ਼ਾਨਾ 1.3 ਅਰਬ ਅਮਰੀਕੀ ਡਾਲਰ (9000 ਕਰੋੜ ਰੁਪਏ) ਦੀ ਦਰ ਨਾਲ ਦੁੱਗਣੇ (ਤੋਂ ਵੀ ਵੱਧ) ਵਾਧੇ ਨਾਲ 1.5 ਖਰਬ ਅਮਰੀਕੀ ਡਾਲਰ (111 ਲੱਖ ਕਰੋੜ ਤੋਂ ਵੱਧ) ਨੂੰ ਪੁੱਜ ਗਈ।
ਇਹ ਵੀ ਪੜ੍ਹੋ: Punjab Election 2022: ਕੇਜਰੀਵਾਲ ਪ੍ਰਵਾਸੀ ਪੰਛੀ, ਵਿਦੇਸ਼ਾਂ ਤੋਂ ਭੇਜੇ ਪੈਸੇ ਦਾ ਲੇਖਾ-ਜੋਖਾ ਕਿੱਥੇ? ਨਵਜੋਤ ਸਿੱਧੂ ਨੇ ਉਠਾਏ ਵੱਡੇ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin