ਨਵੀਂ ਦਿੱਲੀ: ਇੱਕ ਅਪ੍ਰੈਲ ਤੋਂ ਹੀ ਫਾਇਨੈਸ਼ੀਅਲ ਯੀਅਰ ਦੀ ਸ਼ੁਰੂਆਤ ਹੁੰਦੀ ਹੈ। ਇਹ ਤਾਰੀਖ ਸਰਕਾਰ ਲਈ, ਬਿਜਨੈਸ ਲਈ, ਇਨਵੈਸਟਰ ਤੇ ਟੈਕਸਪੇਅਰ ਲਈ ਕਾਫੀ ਮਾਇਨੇ ਰੱਖਦੀ ਹੈ। ਇਸ ਦਾ ਕਾਰਨ ਹੈ ਕਿ ਅੱਜ ਦੀ ਤਾਰੀਖ ਤੋਂ ਹੀ ਫਾਇਨੈਸ਼ੀਅਲ ਯੀਅਰ ਦੀ ਸ਼ੁਰੂਆਤ ਹੁੰਦੀ ਹੈ ਤੇ 31 ਮਾਰਚ ਨੂੰ ਖਤਮ ਹੋ ਜਾਂਦੀ ਹੈ। ਜੇਕਰ ਇਕ ਵਾਕ 'ਚ ਕਹੀਏ ਤਾਂ ਅਰਥ ਜਗਤ ਲਈ ਇਹ ਦਿਨ ਬੇਹੱਦ ਖਾਸ ਹੁੰਦਾ ਹੈ। ਅਜਿਹੇ 'ਚ ਸਾਡਾ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਖਿਰ ਇਕ ਅਪ੍ਰੈਲ ਤੋਂ ਫਾਈਨੈਂਸ਼ੀਅਲ ਯੀਅਰ ਦੀ ਸ਼ੁਰੂਆਤ ਕਿਉਂ ਹੁੰਦੀ ਹੈ। ਜਦਕਿ ਨਵਾਂ ਸਾਲ ਇਕ ਜਨਵਰੀ ਤੋਂ ਸ਼ੁਰੂ ਹੁੰਦਾ ਹੈ।


1 ਅਪ੍ਰੈਲ ਤੋਂ ਲਾਗੂ ਹੁੰਦਾ ਬਜਟ


ਜੇਕਰ ਅਸੀਂ ਗੌਰ ਕਰੀਏ ਤਾਂ ਦੇਖੋਗੇ ਕਿ ਭਾਰਤ 'ਚ ਬਜਟ ਪਹਿਲਾਂ ਪੇਸ਼ ਹੁੰਦਾ ਹੈ ਪਰ ਇਹ ਲਾਗੂ ਇਕ ਅਪ੍ਰੈਲ ਤੋਂ ਹੀ ਹੁੰਦਾ ਹੈ। ਯਾਨੀ ਕਈ ਸਾਲਾਂ ਤੋਂ ਚੱਲੀ ਆ ਰਹੀ ਇਹ ਯੋਜਨਾ ਅਜੇ ਵੀ ਸੁਚਾਰੂ ਰੂਪ ਨਾਲ ਚੱਲ ਰਹੀ ਹੈ। ਪਹਿਲੀ ਅਪ੍ਰੈਲ ਤੋਂ 31 ਮਾਰਚ ਤਕ ਦੀ ਤਾਰੀਖ ਨੂੰ ਅਸੀਂ ਵੱਖ-ਵੱਖ ਨਾਵਾਂ ਨਾਲ ਜਾਣ ਲੈਂਦੇ ਹਾਂ। ਜਿਵੇਂ ਕਿ ਅਕਾਊਂਟਿੰਗ ਯੀਅਰ, ਫਿਸਕਲ ਯੀਅਰ ਜਾਂ ਫਾਇਨੈਂਸ਼ੀਅਲ ਯੀਅਰ ਵੀ ਕਹਿੰਦੇ ਹਾਂ।


1867 ਤੋਂ ਚੱਲ ਰਹੀ ਰਵਾਇਤ


ਫਾਇਨੈਂਸ਼ੀਅਲ ਯੀਅਰ ਨਾ ਸਿਰਫ ਭਾਰਤ 'ਚ ਬਲਕਿ ਦੁਨੀਆਂ ਦੇ ਕਈ ਦੇਸ਼ਾਂ 'ਚ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਹੁੰਦਾ ਹੈ। ਸਾਲ 1867 'ਚ ਇਰ ਰਵਾਇਤ ਭਾਰਤ 'ਚ ਹੀ ਸ਼ੁਰੂ ਹੋਈ ਸੀ। ਕਿਹਾ ਜਾਂਦਾ ਕਿ ਅਕਾਊਂਟਿੰਗ ਦਾ ਗ੍ਰੇਗਰਿਅਨ ਕਲੰਡਰ ਅਪਣਾਏ ਜਾਣ ਤੋਂ ਬਾਅਦ ਬ੍ਰਿਟਿਸ਼ ਅਪ੍ਰੈਲ-ਮਾਰਚ ਦੇ ਹਿਸਾਬ ਨਾਲ ਚੱਲਦੇ ਸਨ। ਵੈਸੇ ਭਾਰਤ ਦੇ ਹਿਸਾਬ ਨਾਲ ਦੇਖੀਏ ਤਾਂ ਅੰਗ੍ਰੇਜ਼ ਭਾਰਤੀ ਕਿਸਾਨਾਂ ਤੋਂ ਲਗਾਨ ਵਸੂਲਦੇ ਸਨ। ਬ੍ਰਿਟਿਸ਼ ਰਾਜ 'ਚ ਜ਼ਿਆਦਾਤਰ ਟੈਕਸ ਖੇਤੀ ਤੋਂ ਵਸੂਲੇ ਜਾਂਦੇ ਸਨ। ਇਸ ਲਈ ਸਾਲਾਨਾ ਬਜਟ ਫਸਲ ਦੀ ਕਟਾਈ ਤੇ ਬਿਜਾਈ ਨੂੰ ਧਿਆਨ 'ਚ ਰੱਖ ਕੇ ਹੀ ਇਹ ਤਾਰੀਖ ਤੈਅ ਕੀਤੀ ਗਈ ਸੀ।


ਦੁਨੀਆਂ ਦੇ ਕਰੀਬ 156 ਦੇਸ਼ ਪਹਿਲੀ ਜਨਵਰੀ ਤੋਂ 31 ਦਸੰਬਰ ਨੂੰ ਕਾਰੋਬਾਰੀ ਸਾਲ ਮੰਨਦੇ ਹਨ। ਉੱਥੇ ਹੀ ਭਾਰਤ ਸਮੇਤ 33 ਦੇਸ਼ ਪਹਿਲੀ ਅਪ੍ਰੈਲ ਤੋਂ 31 ਮਾਰਚ ਦੇ ਵਿਚ ਆਪਣਾ ਫਾਇਨੈਂਸ਼ੀਅਲ ਈਅਰ ਮੰਨਦੇ ਹਨ। 20 ਦੇਸ਼ ਇਕ ਜੁਲਾਈ ਤੋਂ ਲੈਕੇ 30 ਜੂਨ ਨੂੰ ਆਪਣਾ ਅਕਾਊਂਟਿੰਗ ਈਅਰ ਮੰਨਦੇ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904