Bihar 8 People Died in Purnia : ਬਿਹਾਰ ਦੇ ਪੂਰਨੀਆ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕਾਰ ਛੱਪੜ ਵਿੱਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਪੂਰਨੀਆ ਜ਼ਿਲੇ ਦੇ ਕਾਂਜੀਆ ਪਿੰਡ 'ਚ ਵਾਪਰਿਆ ਹੈ। ਪੁਲਿਸ ਮੁਤਾਬਕ ਬੀਤੀ ਦੇਰ ਰਾਤ ਪੂਰਨੀਆ ਜ਼ਿਲੇ ਦੇ ਕਾਂਜੀਆ ਪਿੰਡ 'ਚ ਇਕ ਕਾਰ ਛੱਪੜ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਸਾਰੀਆਂ 8 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਜਾਣਕਾਰੀ ਮੁਤਾਬਕ ਇਹ ਸਾਰੇ ਲੋਕ ਤਰਾਬਦੀ ਤੋਂ ਆ ਕੇ ਕਿਸ਼ਨਗੰਜ ਜਾ ਰਹੇ ਸਨ। ਹਾਦਸੇ 'ਚ 2 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਬੇਟੀ ਦੇ ਵਿਆਹ ਦਾ ਕਰਕੇ ਵਾਪਸ ਆ ਰਹੇ ਸਨ।
ਪੂਰਨੀਆ 'ਚ ਕਾਰ ਛੱਪੜ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ
ਇਹ ਘਟਨਾ ਪੂਰਨੀਆ ਜ਼ਿਲ੍ਹੇ ਦੇ ਪਿੰਡ ਕੰਜੀਆ ਨੇੜੇ ਉਸ ਸਮੇਂ ਵਾਪਰੀ ,ਜਦੋਂ ਕੁਝ ਲੋਕ ਆਪਣੀ ਧੀ ਦੇ ਵਿਆਹ ਲਈ ਤਿਲਕ ਕਰ ਕੇ ਆਪਣੀ ਕਾਰ 'ਚ ਵਾਪਸ ਆ ਰਹੇ ਸਨ। ਇਸ ਹਾਦਸੇ 'ਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਸਾਰੇ ਲੋਕ ਬੇਟੀ ਦੇ ਵਿਆਹ ਦਾ ਤਿਲਕ ਕਰਨ ਲਈ ਤਰਾਬਦੀ ਗਏ ਸਨ। ਉਥੋਂ ਉਹ ਆਪਣੇ ਜ਼ਿਲ੍ਹੇ ਕਿਸ਼ਨਗੰਜ ਪਰਤ ਰਹੇ ਸੀ। ਇਸੇ ਦੌਰਾਨ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।
ਕਿਸ਼ਨਗੰਜ ਦੇ ਰਹਿਣ ਵਾਲੇ ਸਨ ਸਾਰੇ ਮ੍ਰਿਤਕ
ਪੂਰਨੀਆ ਜ਼ਿਲੇ ਦੇ ਪਿੰਡ ਕਾਂਜੀਆ 'ਚ ਹੋਏ ਹਾਦਸੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ। ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਐਂਬੂਲੈਂਸ ਪਹੁੰਚੀ ਅਤੇ ਸਾਰੀਆਂ ਲਾਸ਼ਾਂ ਨੂੰ ਉਸ ਵਿੱਚ ਰੱਖ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਕਿਸ਼ਨਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
ਬਿਹਾਰ ਦੇ ਪੂਰਨੀਆ 'ਚ ਵਾਪਰਿਆ ਵੱਡਾ ਹਾਦਸਾ, ਛੱਪੜ 'ਚ ਡਿੱਗੀ ਕਾਰ, 8 ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
11 Jun 2022 11:09 AM (IST)
Edited By: shankerd
ਬਿਹਾਰ ਦੇ ਪੂਰਨੀਆ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕਾਰ ਛੱਪੜ ਵਿੱਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਪੂਰਨੀਆ ਜ਼ਿਲੇ ਦੇ ਕਾਂਜੀਆ ਪਿੰਡ 'ਚ ਵਾਪਰਿਆ ਹੈ।
Bihar Accident
NEXT
PREV
Published at:
11 Jun 2022 11:09 AM (IST)
- - - - - - - - - Advertisement - - - - - - - - -