HOLI ALERT: ਅੱਜ ਪੂਰੇ ਦੇਸ਼ 'ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਲੋਕ ਆਪਣੇ ਦੋਸਤਾਂ, ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਹੋਲੀ ਦੀ ਵਧਾਈ ਦੇ ਰਹੇ ਹਨ। ਕਈ ਈ-ਕਾਮਰਸ ਕੰਪਨੀਆਂ ਹੋਲੀ ਦੇ ਖ਼ਾਸ ਤਿਉਹਾਰ 'ਤੇ ਖ਼ਾਸ ਆਫ਼ਰ ਲੈ ਕੇ ਆਉਂਦੀਆਂ ਰਹਿੰਦੀਆਂ ਹਨ। ਇਸ 'ਚ ਗਾਹਕਾਂ ਨੂੰ ਵੱਡੀਆਂ ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਗਾਹਕਾਂ ਨੂੰ ਵੱਡੇ ਕੈਸ਼ਬੈਕ ਆਫ਼ਰ ਵੀ ਦਿੱਤੇ ਗਏ ਹਨ ਪਰ ਇਨ੍ਹਾਂ ਛੋਟਾਂ ਤੇ ਕੈਸ਼ਬੈਕ ਆਫ਼ਰਾਂ ਦੀ ਆੜ 'ਚ ਸਾਈਬਰ ਅਪਰਾਧੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਅਜਿਹੇ ਕਈ ਇਸ਼ਤਿਹਾਰ ਵਾਇਰਲ ਹੋ ਰਹੇ ਹਨ, ਜਿਸ 'ਚ ਗਾਹਕਾਂ ਨੂੰ ਵੱਡੇ ਡਿਸਕਾਊਂਟ ਆਫ਼ਰ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਤੁਹਾਨੂੰ ਦਿੱਤੇ ਲਿੰਕ ਰਾਹੀਂ ਖਰੀਦਦਾਰੀ ਕਰਨ ਲਈ ਕਿਹਾ ਜਾਂਦਾ ਹੈ।

ਅਜਿਹਾ ਕਰਨ ਨਾਲ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਿੰਕ 'ਤੇ ਕਲਿੱਕ ਕਰਕੇ ਸਾਈਬਰ ਅਪਰਾਧੀ ਤੁਹਾਡੇ ਬੈਂਕ ਅਕਾਊਂਟ ਦੀ ਡਿਟੇਲਸ ਚੋਰੀ ਕਰ ਲੈਂਦੇ ਹਨ। ਇਸ ਤੋਂ ਬਾਅਦ ਉਹ ਤੁਹਾਡਾ ਅਕਾਊਂਟ ਖਾਲੀ ਕਰ ਦਿੰਦੇ ਹਨ। ਇਸ ਮਾਮਲੇ 'ਤੇ ਸਰਕਾਰ ਨੇ ਟਵਿੱਟਰ ਹੈਂਡਲ ਸਾਈਬਰ ਦੋਸਤ ਤੋਂ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ, 'ਤੁਹਾਡੀ ਹੋਲੀ ਖੁਸ਼ੀਆਂ ਨਾਲ ਭਰੀ ਰਹੇ ਅਤੇ ਬਹੁਤ ਸੁਰੱਖਿਅਤ ਰਹੇ।' ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਬਗੈਰ ਜਾਂਚ-ਪੜਤਾਲ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ Unverified ਲਿੰਕ ਨਾ ਭੇਜੋ। ਇਸ ਤਰ੍ਹਾਂ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰੋ।

 
[blurb]





[/blurb]
 

ਇਸ ਤਰ੍ਹਾਂ ਸਾਈਬਰ ਅਪਰਾਧੀ ਲੋਕਾਂ ਨੂੰ ਧੋਖਾਧੜੀ ਦਾ ਬਣਾਉਂਦੇ ਸ਼ਿਕਾਰ
ਦੱਸ ਦੇਈਏ ਕਿ ਲੋਕਾਂ ਨੂੰ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾਉਣ ਲਈ ਸਾਈਬਰ ਅਪਰਾਧੀ ਲੋਕਾਂ ਨੂੰ ਕਈ ਲੁਭਾਉਣੇ ਆਫ਼ਰ ਦਿੰਦੇ ਹਨ। ਇਸ ਕਾਰਨ ਲੋਕ ਸਸਤੇ ਸਮਾਨ, ਕੈਸ਼ਬੈਕ ਅਤੇ ਡਿਸਕਾਊਂਟ ਦੇ ਜਾਲ 'ਚ ਫਸ ਜਾਂਦੇ ਹਨ। ਇਸ ਤੋਂ ਬਾਅਦ ਉਹ ਅਪਰਾਧੀਆਂ ਵੱਲੋਂ ਭੇਜੇ ਗਏ ਲਿੰਕ 'ਤੇ ਕਲਿੱਕ ਕਰਦੇ ਹਨ। ਇਸ ਤੋਂ ਬਾਅਦ ਤੁਹਾਡੀ ਸਾਰੀ ਜਾਣਕਾਰੀ ਸਾਈਬਰ ਅਪਰਾਧੀਆਂ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਤੁਸੀਂ ਭੁਗਤਾਨ ਕਰਦੇ ਹੋ ਤਾਂ ਉਹ ਤੁਹਾਡੀ ਬੈਂਕ ਡਿਟੇਲ ਵੀ ਚੋਰੀ ਕਰ ਲੈਂਦੇ ਹਨ। ਉਸ ਤੋਂ ਬਾਅਦ ਇੰਟਰਨੈੱਟ ਬੈਂਕਿੰਗ, ਯੂਪੀਆਈ ਆਦਿ ਨਾਲ ਉਹ ਤੁਹਾਡੇ ਅਕਾਊਂਟ ਨੂੰ ਖਾਲੀ ਕਰ ਦਿੰਦੇ ਹਨ।

ਇਸ ਤਰ੍ਹਾਂ ਸਾਈਬਰ ਧੋਖਾਧੜੀ ਤੋਂ ਰਹੋ ਸੁਰੱਖਿਅਤ -

ਕਿਸੇ ਵੀ Unverified ਲਿੰਕ 'ਤੇ ਕਲਿੱਕ ਨਾ ਕਰੋ।

ਆਪਣੇ ਬੈਂਕ ਡਿਟੇਲਸ ਜਿਵੇਂ ਯੂਪੀਆਈ ਆਈਡੀ, ਬੈਂਕ ਆਈਡੀ, ਨੈੱਟ ਬੈਂਕਿੰਗ ਪਾਸਵਰਡ, ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੀ ਜਾਣਕਾਰੀ ਕਿਸੇ ਨੂੰ ਵੀ ਨਾ ਦਿਓ।

ਕਾਲ ਕਰਨ 'ਤੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

ਕਿਸੇ ਵੀ ਕਿਸਮ ਦੇ ਇਸ਼ਤਿਹਾਰ 'ਤੇ ਭਰੋਸਾ ਕਰਨ ਤੋਂ ਪਹਿਲਾਂ ਇਸ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ ਅਤੇ ਇਸ ਦੀ ਜਾਂਚ ਕਰੋ।