ਜਲੰਧਰ : ਜਲੰਧਰ 'ਚ ਇੱਕ ਕਲਯੁਗੀ ਪਿਤਾ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ ਹੋਇਆ , ਜਦੋਂ ਗਰਭਵਤੀ ਧੀ ਨੇ ਸੋਮਵਾਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਪਰ ਇਸ ਨਵਜੰਮੇ ਬੱਚੇ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ।ਪੁਲਿਸ ਨੇ ਮਾਮਲੇ 'ਚ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। 


ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਪਿਤਾ ਕਾਫੀ ਸਮੇਂ ਤੋਂ ਆਪਣੀ ਪਤਨੀ ਤੋਂ ਵੱਖ ਰਹਿ ਰਿਹਾ ਸੀ। ਜਦੋਂ ਉਸਦੀ ਪਤਨੀ ਕੰਮ 'ਤੇ ਚਲੀ ਜਾਂਦੀ ਸੀ ਤਾਂ ਦੋਸ਼ੀ ਘਰ 'ਚ ਵੜ ਕੇ ਬੇਟੀ ਨਾਲ ਦੁਸ਼ਕਰਮ ਕਰਦਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਧੀ ਗਰਭਵਤੀ ਹੋ ਗਈ। ਜਦੋਂ ਸੋਮਵਾਰ ਦੇਰ ਰਾਤ ਉਸਦੀ ਡਿਲੀਵਰੀ ਕਰਵਾਈ ਤਾਂ ਖੂਨ ਵਹਿਣਾ ਬੰਦ ਨਹੀਂ ਹੋਇਆ। ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ।

ਇਸ ਮਗਰੋਂ ਬੇਸ਼ਰਮੀ ਦੇ ਡਰੋਂ ਦੋਸ਼ੀ ਪਿਤਾ ਨਵਜੰਮੀ ਬੱਚੀ ਨੂੰ ਸੁੱਟਣ ਜਾ ਰਿਹਾ ਸੀ। ਫਿਰ ਲੋਕਾਂ ਨੇ ਉਸ ਨੂੰ ਫੜ ਲਿਆ। ਜਦੋਂ ਲੋਕਾਂ ਨੇ ਮਾਂ ਅਤੇ ਦੋਸ਼ੀ ਪਿਤਾ ਖਿਲਾਫ ਕਾਰਵਾਈ ਲਈ ਹੰਗਾਮਾ ਕੀਤਾ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਨਾਬਾਲਗ ਲੜਕੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਦਕਿ ਨਵਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਪੁਲਿਸ ਮੰਗਲਵਾਰ ਨੂੰ ਨਾਬਾਲਗ ਅਤੇ ਉਸ ਦੀ ਮਾਂ ਦੇ ਬਿਆਨ ਦਰਜ ਕਰੇਗੀ।

ਮ੍ਰਿਤਕ ਨਵਜੰਮੇ ਬੱਚੇ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਦੋਸਤਾਂ ਨਾਲ ਸੈਰ ਕਰਨ ਗਿਆ ਹੋਇਆ ਸੀ। ਉਸ ਸਮੇਂ ਦੋਸ਼ੀ ਆਪਣੀ ਪਤਨੀ ਅਤੇ ਨਾਬਾਲਗ ਪੀੜਤਾ ਨੂੰ ਬਾਈਕ 'ਤੇ ਬਿਠਾ ਕੇ ਚੁੰਨੀ 'ਚ ਲਪੇਟ ਕੇ ਲੈ ਜਾ ਰਿਹਾ ਸੀ। ਫਿਰ ਮੈਂ ਇੱਕ ਨਵਜੰਮੇ ਬੱਚੇ ਨੂੰ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਫੜ ਲਿਆ ਅਤੇ ਹਸਪਤਾਲ ਪਹੁੰਚਾਉਂਦੇ ਸਮੇਂ ਨਵਜੰਮੀ ਬੱਚੀ ਦੀ ਰਸਤੇ 'ਚ ਹੀ ਮੌਤ ਹੋ ਗਈ।


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।