Indian American Student Bulled: ਟੈਕਸਾਸ ਦੇ ਕੋਪੇਲ ਮਿਡਲ ਸਕੂਲ ਵਿੱਚ ਇੱਕ ਗੋਰੇ ਵਿਦਿਆਰਥੀ ਦੁਆਰਾ ਇੱਕ ਭਾਰਤੀ ਅਮਰੀਕੀ ਵਿਦਿਆਰਥੀ 'ਤੇ ਹਮਲਾ ਕੀਤਾ ਗਿਆ ਅਤੇ "ਚਾਰ ਮਿੰਟ ਤੋਂ ਵੱਧ ਸਮੇਂ ਤੱਕ ਉਸਦਾ ਗਲਾ ਫੜੀ ਰੱਖਿਆ।" ਇਸ ਘਟਨਾ ਦੀ ਇੱਕ ਵੀਡੀਓ ਵਿਦਿਆਰਥੀ ਦੇ ਸਹਿਪਾਠੀਆਂ ਵੱਲੋਂ ਆਨਲਾਈਨ ਸ਼ੇਅਰ ਕੀਤੀ ਗਈ ਹੈ।


ਵੀਡੀਓ ਵਿੱਚ ਇੱਕ ਗੋਰਾ ਵਿਦਿਆਰਥੀ ਭਾਰਤੀ-ਅਮਰੀਕੀ ਲੜਕੇ ਕੋਲ ਪਹੁੰਚਦਾ ਹੈ ਜੋ ਇੱਕ ਬੈਂਚ 'ਤੇ ਬੈਠਾ ਹੈ ਅਤੇ ਉਸਨੂੰ ਖੜ੍ਹੇ ਹੋਣ ਲਈ ਕਹਿੰਦਾ ਹੈ। ਜਦੋਂ ਵਿਦਿਆਰਥੀ ਆਪਣੀ ਸੀਟ ਛੱਡਣ ਤੋਂ ਇਨਕਾਰ ਕਰਦਾ ਹੈ, ਤਾਂ ਗੋਰਾ ਵਿਦਿਆਰਥੀ ਗੁੱਸੇ ਵਿਚ ਆ ਜਾਂਦਾ ਹੈ ਅਤੇ ਉਸ ਦਾ ਗਲਾ ਘੁੱਟਣ ਲੱਗਦਾ ਹੈ। ਉਹ ਵਿਦਿਆਰਥੀ ਦਾ ਗਲਾ ਘੁੱਟਣ ਤੋਂ ਪਹਿਲਾਂ ਅਤੇ ਉਸ ਨੂੰ ਆਪਣੀ ਸੀਟ ਦੇ ਪਿਛਲੇ ਪਾਸੇ ਧੱਕਣ ਤੋਂ ਪਹਿਲਾਂ ਆਪਣੀ ਕੂਹਣੀ ਨਾਲ ਭਾਰਤੀ ਵਿਦਿਆਰਥੀ ਦੀ ਗਰਦਨ ਨੂੰ ਪਿੱਛੇ ਤੋਂ ਦਬਾਉਂਦਾ ਹੈ।


'ਭਾਰਤੀ ਵਿਦਿਆਰਥੀ ਤਿੰਨ ਦਿਨਾਂ ਲਈ ਮੁਅੱਤਲ'


ਨੌਰਥ ਅਮਰੀਕਨ ਐਸੋਸੀਏਸ਼ਨ ਆਫ ਇੰਡੀਅਨ ਸਟੂਡੈਂਟਸ ਨੇ ਇੱਕ ਟਵੀਟ ਵਿੱਚ ਕਿਹਾ, "ਇੱਕ ਮਿਡਲ ਸਕੂਲ ਦੇ ਵਿਦਿਆਰਥੀ ਦੀ ਇੱਕ ਗੋਰੇ ਵਿਦਿਆਰਥੀ ਵਲੋਂ ਚਾਰ ਮਿੰਟ ਤੋਂ ਵੱਧ ਸਮੇਂ ਤੱਕ ਹਮਲਾ ਕਰਨ ਅਤੇ ਗਲਾ ਘੁੱਟਣ ਦੀ ਪਰੇਸ਼ਾਨ ਕਰਨ ਵਾਲੀ ਫੁਟੇਜ। ਇਹ ਘਟਨਾ ਡਲਾਸ ਦੇ ਉਪਨਗਰ ਕੋਪਲ ਮਿਡਲ ਸਕੂਲ ਵਿੱਚ ਵਾਪਰੀ। ਭਾਰਤੀ ਵਿਦਿਆਰਥੀ ਨੂੰ ਤਿੰਨ ਦਿਨ ਦੀ ਮੁਅੱਤਲੀ ਮਿਲੀ, ਜਦੋਂ ਕਿ ਹਮਲਾਵਰ ਨੂੰ ਇਕ ਦਿਨ ਦੀ ਸਜ਼ਾ ਮਿਲੀ। ਇਹ ਘਟਨਾ 11 ਮਈ ਦੀ ਦੱਸੀ ਜਾ ਰਹੀ ਹੈ।


ਸੋਸ਼ਲ ਮੀਡੀਆ 'ਤੇ ਹੋ ਰਹੀ ਇਸ ਘਟਨਾ ਦੀ ਨਿੰਦਾ


ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਆਲੋਚਨਾ ਹੋ ਰਹੀ ਹੈ। ਰਵੀ ਕਰਕਾਰਾ ਨਾਂਅ ਦੇ ਇੱਕ ਵਕੀਲ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਲਿਖਿਆ, "ਬੁੱਧਵਾਰ, 11 ਮਈ ਨੂੰ ਦੁਪਹਿਰ ਦੇ ਖਾਣੇ ਦੇ ਦੌਰਾਨ ਇੱਕ ਭਾਰਤੀ ਅਮਰੀਕੀ ਵਿਦਿਆਰਥੀ ਦਾ ਉਸਦੇ ਮਿਡਲ ਸਕੂਲ ਵਿੱਚ ਇੱਕ ਹੋਰ ਵਿਦਿਆਰਥੀ ਵਲੋਂ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ ਅਤੇ ਗਲਾ ਘੁੱਟਿਆ ਗਿਆ।"


ਵੀਡੀਓ 'ਚ ਇੱਕ ਭਾਰਤੀ ਅਮਰੀਕੀ ਵਿਦਿਆਰਥੀ ਲੰਚ ਟੇਬਲ 'ਤੇ ਬੈਠਾ ਦਿਖਾਈ ਦੇ ਰਿਹਾ ਹੈ ਜਦਕਿ ਇਕ ਹੋਰ ਗੋਰਾ ਵਿਦਿਆਰਥੀ ਉਸ ਨੂੰ ਸੀਟ ਖਾਲੀ ਕਰਨ ਲਈ ਕਹਿੰਦਾ ਹੈ। "ਨਹੀਂ, ਮੈਂ ਉੱਠ ਨਹੀਂ ਰਿਹਾ ਹਾਂ... ਇੱਥੇ ਅਸਲ ਵਿੱਚ ਕੋਈ ਨਹੀਂ ਬੈਠਾ ਹੈ," ਭਾਰਤੀ ਵਿਦਿਆਰਥੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: ਕਣਕ ਦੀ ਬਰਾਮਦ 'ਤੇ ਪਾਬੰਦੀ ਦੇ ਫੈਸਲੇ 'ਤੇ Rakesh Tikait ਨੇ ਚੁੱਕੇ ਸਵਾਲ, ਜਾਣੋ ਕੀ ਕਿਹਾ?