MP Highcourt: ਜਿਵੇਂ-ਜਿਵੇਂ ਇੰਟਰਨੈੱਟ ਨੇ ਆਮ ਲੋਕਾਂ ਦੀ ਜ਼ਿੰਦਗੀ 'ਚ ਪੈਰ ਪਸਾਰ ਲਏ ਹਨ, ਉਸੇ ਤਰ੍ਹਾਂ ਦੇਸ਼ 'ਚ ਪੱਛਮੀ ਦੇਸ਼ਾਂ ਦਾ ਕਲਚਰ ਵੀ ਕਾਫੀ ਫੈਲ ਰਿਹਾ ਹੈ। ਹਾਲਾਂਕਿ ਅਜੇ ਵੀ ਦੇਸ਼ ਦੇ ਜ਼ਿਆਦਾਤਰ ਪਰਿਵਾਰ ਆਪਣੀ ਸੰਸਕ੍ਰਿਤੀ ਤੇ ਪਰੰਪਰਾ ਨਾਲ ਜੀਅ ਰਹੇ ਹਨ। ਦੂਜੇ ਪਾਸੇ ਕਈ ਨੌਜਵਾਨਾਂ ਦੀ ਸੋਚ ਵਿੱਚ ਵੀ ਬਦਲਾਅ ਆਇਆ ਹੈ। ਇਹੀ ਕਾਰਨ ਹੈ ਕਿ ਹੁਣ ਕੋਈ ਦੇਸ਼ ਵਿੱਚ 'ਲਿਵ-ਇਨ ਰਿਲੇਸ਼ਨਸ਼ਿਪ' ਨੂੰ ਆਸਾਨੀ ਨਾਲ ਸਵੀਕਾਰ ਕਰ ਰਿਹਾ ਹੈ ਤੇ ਕੋਈ ਇਸ ਦੇ ਮਾੜੇ ਨਤੀਜੇ ਭੁਗਤ ਰਿਹਾ ਹੈ।
ਇਸ ਦੌਰਾਨ ਲਿਵ-ਇਨ ਰਿਲੇਸ਼ਨਸ਼ਿਪ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੱਧ ਪ੍ਰਦੇਸ਼ ਹਾਈਕੋਰਟ ਨੇ ਯੌਨ ਅਪਰਾਧਾਂ ਨੂੰ ਹੱਲਾਸ਼ੇਰੀ ਦੇਣ ਵਾਲੀ ਤਿੱਖੀ ਟਿੱਪਣੀ ਕੀਤੀ ਹੈ। ਹਾਈਕੋਰਟ ਨੇ ਲਿਵ-ਇਨ ਨੂੰ ਸਮਾਜਿਕ ਅਪਰਾਧ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਮਾਜ ਵਿੱਚ ਵਿਗਾੜ ਫੈਲ ਰਿਹਾ ਹੈ। ਹਾਈਕੋਰਟ ਦੀ ਇੰਦੌਰ ਬੈਂਚ ਨੇ ਔਰਤ ਤੋਂ ਕਈ ਵਾਰ ਬਲਾਤਕਾਰ ਤੇ ਜਬਰੀ ਗਰਭਪਾਤ ਕਰਵਾਉਣ ਸਬੰਧੀ ਪਟੀਸ਼ਨ ਦੀ ਸੁਣਵਾਈ ਦੌਰਾਨ 25 ਸਾਲ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਵੀ ਰੱਦ ਕਰ ਦਿੱਤੀ।
ਸੈਕਸ ਅਪਰਾਧਾਂ 'ਚ ਲਗਾਤਾਰ ਵਾਧਾ ਹੋ ਰਿਹਾ: ਹਾਈਕੋਰਟ
ਹਾਈ ਕੋਰਟ ਨੇ ਕਿਹਾ ਕਿ ਲਿਵ-ਇਨ ਰਿਲੇਸ਼ਨਸ਼ਿਪ ਸੰਵਿਧਾਨ ਦੇ ਆਰਟੀਕਲ 21 ਤਹਿਤ ਗਾਰੰਟੀਸ਼ੁਦਾ ਅਧਿਕਾਰਾਂ ਦਾ 'ਉਪ-ਉਤਪਾਦ' ਹੈ, ਜਿਸ ਨਾਲ ਜਿਨਸੀ ਅਪਰਾਧਾਂ ਤੇ ਸ਼ਮੂਲੀਅਤ ਵਿੱਚ ਵਾਧਾ ਹੁੰਦਾ ਹੈ। ਹਾਈਕੋਰਟ ਦੇ ਇੰਦੌਰ ਬੈਂਚ ਦੇ ਜਸਟਿਸ ਸੁਬੋਧ ਅਭਯੰਕਰ ਨੇ 12 ਅਪ੍ਰੈਲ ਨੂੰ ਜਾਰੀ ਹੁਕਮ 'ਚ ਕਿਹਾ, ''ਹਾਲ ਹੀ ਦੇ ਸਮੇਂ 'ਚ ਲਿਵ-ਇਨ ਰਿਲੇਸ਼ਨਸ਼ਿਪ ਤੋਂ ਹੋਣ ਵਾਲੇ ਅਪਰਾਧਾਂ ਦੀ ਆਮਦ ਦਾ ਨੋਟਿਸ ਲੈਂਦਿਆਂ, ਅਦਾਲਤ ਇਹ ਕਹਿਣ ਲਈ ਮਜਬੂਰ ਹੈ ਕਿ ਇਹ ਭਾਰਤੀ ਸਮਾਜ ਦੇ ਲੋਕਾਚਾਰ ਦੀ ਉਲੰਘਣਾ ਕਰਦਾ ਹੈ। ਜਿਸ ਨਾਲ ਜਿਨਸੀ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲਿਵ-ਇਨ ਰਿਲੇਸ਼ਨ ਭਾਰਤੀ ਦੇ ਅਨੁਛੇਦ 21 ਦੇ ਤਹਿਤ ਨਾਗਰਿਕਾਂ ਨੂੰ ਜੀਵਨ ਤੇ ਨਿੱਜੀ ਆਜ਼ਾਦੀ ਦੀ ਗਾਰੰਟੀ ਵਿੱਚ ਸਹਿ-ਯੋਗਦਾਨ ਦਿੰਦੇ ਹਨ।"
"ਦੋਸ਼ੀ ਤੰਗ ਕਰਦਾ ਸੀ"
ਇਸ ਦੇ ਨਾਲ ਹੀ ਹਾਈ ਕੋਰਟ ਨੇ ਕਿਹਾ, 'ਜੋ ਲੋਕ ਇਸ ਆਜ਼ਾਦੀ ਦਾ ਸ਼ੋਸ਼ਣ ਕਰਨਾ ਚਾਹੁੰਦੇ ਹਨ, ਉਹ ਤੁਰੰਤ ਇਸ ਨੂੰ ਅਪਣਾ ਲੈਂਦੇ ਹਨ ਪਰ ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਇਸ ਦੀਆਂ ਸੀਮਾਵਾਂ ਹਨ। ਇਹ ਆਜ਼ਾਦੀ (ਜੀਵਨ ਤੇ ਨਿੱਜੀ ਆਜ਼ਾਦੀ ਦੀ ਗਾਰੰਟੀ) ਕਿਸੇ ਵੀ ਸਾਥੀ ਨੂੰ ਦੂਜੇ 'ਤੇ ਕੋਈ ਅਧਿਕਾਰ ਨਹੀਂ ਦਿੰਦੀ। ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ 25 ਸਾਲਾ ਨੌਜਵਾਨ ਅਤੇ ਪੀੜਤ ਔਰਤ ਲੰਬੇ ਸਮੇਂ ਤੋਂ ਲਿਵ-ਇਨ ਰਿਲੇਸ਼ਨਸ਼ਿਪ 'ਚ ਸੀ। ਇਸ ਦੌਰਾਨ ਔਰਤ ਦੋ ਤੋਂ ਵੱਧ ਵਾਰ ਗਰਭਵਤੀ ਹੋ ਗਈ ਤੇ ਦੋਸ਼ੀ ਨੇ ਔਰਤ ਦਾ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ।
ਮੱਧ ਪ੍ਰਦੇਸ਼ ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਔਰਤ ਦੀ ਮੰਗਣੀ ਕਿਤੇ ਹੋਰ ਸੀ, ਜਿਸ ਤੋਂ ਬਾਅਦ ਦੋਸ਼ੀ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇਸ ਕਾਰਨ ਵਿਵਾਦ ਪੈਦਾ ਹੋ ਗਿਆ ਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ: Priyanka Chopra Daughter Name: ਪ੍ਰਿਅੰਕਾ ਚੋਪੜਾ ਨੇ ਰੱਖ ਲਿਆ ਆਪਣੀ ਧੀ ਦਾ ਨਾਂ, ਭਾਰਤੀ ਤੇ ਪੱਛਮੀ ਸੱਭਿਆਚਾਰ ਦਾ ਸੰਗਮ