ਜਲੰਧਰ: ਸ਼ਹਿਰ 'ਚ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਦੇਰ ਰਾਤ ਸ਼ਿਵ ਨਗਰ ਨਾਗਰਾ ਵਿੱਚ ਇੱਕ ਸੁਰੱਖਿਆ ਗਾਰਡ ਨੇ ਆਪਣੀ ਪਤਨੀ, ਸੱਸ ਤੇ ਸਹੁਰੇ ਨੂੰ ਗੋਲੀ ਮਾਰ ਕੇ ਤਿੰਨਾਂ ਦੀ ਮੌਤ ਹਵਾਲੇ ਕਰ ਦਿੱਤਾ। ਗੋਲੀਆਂ ਚਲਾਉਣ ਵਾਲਾ ਸੁਰੱਖਿਆ ਗਾਰਡ ਮੌਕੇ 'ਤੇ ਹੀ ਖੜ੍ਹਾ ਰਿਹਾ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚ ਸੁਨੀਲ ਦੀ ਪਤਨੀ ਸ਼ਿਲਪੀ, ਸ਼ਿਲਪੀ ਦੇ ਪਿਤਾ ਅਸ਼ੋਕ ਤੇ ਮਾਂ ਕ੍ਰਿਸ਼ਨਾ ਸ਼ਾਮਲ ਹਨ।
ਸੂਚਨਾ ਮਿਲਦੇ ਹੀ ਏਡੀਸੀਪੀ ਸੁਹੇਲ ਕਾਸਿਮ ਮੀਰ ਮੌਕੇ 'ਤੇ ਪਹੁੰਚ ਗਏ। ਦੇਰ ਰਾਤ ਪੁਲਿਸ ਨੇ ਮੁਲਜ਼ਮ ਦੇ ਭਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਹਾਸਲ ਜਾਣਕਾਰੀ ਅਨੁਸਾਰ ਸੁਰੱਖਿਆ ਗਾਰਡ ਸੁਨੀਲ ਕੁਮਾਰ ਸ਼ਿਵ ਨਗਰ ਨਾਗਰਾ ਦੀ ਗਲੀ ਨੰਬਰ ਪੰਜ ਵਿੱਚ ਰਹਿੰਦਾ ਹੈ। ਕਰੀਬ ਤਿੰਨ ਸਾਲ ਪਹਿਲਾਂ ਉਸ ਨੇ ਸ਼ਿਲਪੀ ਨਾਂ ਦੀ ਔਰਤ ਨਾਲ ਵਿਆਹ ਕੀਤਾ ਸੀ। ਉਸ ਦਾ ਦੋ ਸਾਲ ਦਾ ਬੱਚਾ ਵੀ ਹੈ।
ਇਸ ਤੋਂ ਪਹਿਲਾਂ ਸੁਨੀਲ ਨੇ ਦੋ ਵਿਆਹ ਕਰਵਾਏ ਸਨ ਤੇ ਦੋਵੇਂ ਪਤਨੀਆਂ ਉਸ ਨੂੰ ਛੱਡ ਕੇ ਭੱਜ ਗਈਆਂ ਸਨ। ਉਨ੍ਹਾਂ ਦਾ ਸ਼ਿਲਪੀ ਨਾਲ ਤੀਜਾ ਵਿਆਹ ਸੀ। ਲੋਕਾਂ ਨੇ ਦੱਸਿਆ ਕਿ ਸੁਨੀਲ ਤੇ ਸ਼ਿਲਪੀ ਦਾ ਰੋਜ਼ਾਨਾ ਝਗੜਾ ਹੁੰਦਾ ਸੀ ਤੇ ਸੁਨੀਲ ਕਈ ਦਿਨਾਂ ਤੋਂ ਘਰ ਵੀ ਨਹੀਂ ਆਉਂਦਾ ਸੀ। ਸੋਮਵਾਰ ਸਵੇਰੇ ਵੀ ਦੋਵਾਂ ਵਿਚਾਲੇ ਲੜਾਈ ਹੋਈ। ਸਾਰਾ ਇਲਾਕਾ ਮੌਕੇ 'ਤੇ ਇਕੱਠਾ ਹੋ ਗਿਆ।
ਦੋਵਾਂ ਵਿਚਾਲੇ ਝਗੜੇ ਤੋਂ ਬਾਅਦ ਸ਼ਿਲਪੀ ਨੇ ਆਪਣੇ ਪਿਤਾ ਅਸ਼ੋਕ ਕੁਮਾਰ ਤੇ ਮਾਂ ਕ੍ਰਿਸ਼ਨਾ ਨੂੰ ਬੁਲਾਇਆ ਸੀ। ਸ਼ਾਮ ਨੂੰ ਵੀ ਸੁਨੀਲ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਵਿਚਾਲੇ ਕਾਫੀ ਝਗੜਾ ਹੋਇਆ, ਜਿਸ ਤੋਂ ਬਾਅਦ ਸੁਨੀਲ ਮੌਕੇ ਤੋਂ ਚਲਾ ਗਿਆ। ਰਾਤ 10 ਵਜੇ ਸੁਨੀਲ ਫਿਰ ਆਇਆ ਤੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਸ਼ਿਲਪੀ, ਅਸ਼ੋਕ ਅਤੇ ਕ੍ਰਿਸ਼ਨਾ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਗੋਲੀਆਂ ਚਲਾਉਣ ਤੋਂ ਬਾਅਦ ਸੁਨੀਲ ਹਥਿਆਰ ਲੈ ਕੇ ਉੱਥੇ ਹੀ ਖੜ੍ਹਾ ਸੀ। ਉਸ ਨੇ ਖੁਦ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਆਪਣੀ ਪਤਨੀ, ਸੱਸ ਤੇ ਸੌਹਰੇ ਨੂੰ ਗੋਲੀ ਮਾਰ ਦਿੱਤੀ ਹੈ। ਮੌਕੇ 'ਤੇ ਪਹੁੰਚੇ ਥਾਣਾ 1 ਦੇ ਇੰਚਾਰਜ ਸੁਰਜੀਤ ਸਿੰਘ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਰਿਵਾਲਵਰ ਵੀ ਜ਼ਬਤ ਕਰ ਲਿਆ ਗਿਆ।
ਏਡੀਸੀਪੀ ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਸੁਨੀਲ ਨੇ ਪਰਿਵਾਰਕ ਝਗੜੇ ਕਾਰਨ ਇਸ ਘਿਨਾਉਣੇ ਕਤਲ ਨੂੰ ਅੰਜਾਮ ਦਿੱਤਾ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਹ ਪਤਾ ਲਗਾਇਆ ਜਾਵੇਗਾ ਕਿ ਉਸ ਦਾ ਰਿਵਾਲਵਰ ਲਾਇਸੈਂਸੀ ਸੀ ਜਾਂ ਨਹੀਂ।
ਜਲੰਧਰ 'ਚ ਸ਼ਖਸ ਨੇ ਖੁਦ ਹੀ ਉਜਾੜਿਆ ਆਪਣਾ ਘਰ, ਗੋਲੀ ਮਾਰ ਕੇ ਪਤਨੀ ਤੇ ਸੱਸ-ਸਹੁਰੇ ਦਾ ਕਤਲ
abp sanjha
Updated at:
31 May 2022 10:19 AM (IST)
ਸ਼ਹਿਰ 'ਚ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਦੇਰ ਰਾਤ ਸ਼ਿਵ ਨਗਰ ਨਾਗਰਾ ਵਿੱਚ ਇੱਕ ਸੁਰੱਖਿਆ ਗਾਰਡ ਨੇ ਆਪਣੀ ਪਤਨੀ, ਸੱਸ ਤੇ ਸਹੁਰੇ ਨੂੰ ਗੋਲੀ ਮਾਰ ਕੇ ਤਿੰਨਾਂ ਦੀ ਮੌਤ ਹਵਾਲੇ ਕਰ ਦਿੱਤਾ।
Murder Case
NEXT
PREV
Published at:
31 May 2022 10:19 AM (IST)
- - - - - - - - - Advertisement - - - - - - - - -