ਫਾਜ਼ਿਲਕਾ: ਦੋ ਦਿਨਾਂ ਦੀ ਦੁਲਹਨ ਲੱਖਾਂ ਰੁਪਏ ਦੇ ਗਹਿਣੇ ਤੇ 80 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਤੀਜੇ ਦਿਨ ਹੀ ਫਰਾਰ ਹੋ ਗਈ। ਪੁਲਿਸ ਨੇ ਦੁਲਹਨ ਤੇ ਪਰਿਵਾਰ ਦੇ ਚਾਰ ਮੈਬਰਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ।
10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ
ਦਰਅਸਲ, ਰਾਧਾ ਸੁਆਮੀ ਕੋਲੋਨੀ ਨਿਵਾਸੀ ਜਿਤੇਂਦਰ ਕੁਮਾਰ ਦਾ ਵਿਆਹ ਜੂਨ ਮਹੀਨੇ ਵਿੱਚ ਪਿੰਡ ਕਾਠਗੜ੍ਹ ਦੀ ਕੁੜੀ ਨਿਸ਼ਾ ਦੇ ਨਾਲ ਹੋਇਆ ਸੀ। ਇਹ ਵਿਆਹ ਲੌਕਡਾਉਨ ਤੇ ਕਰਫਿਊ ਲਗਾ ਹੋਣ ਦੇ ਕਾਰਨ ਬੇਹੱਦ ਹੀ ਸਾਦੇ ਤਰੀਕੇ ਨਾਲ ਕੀਤਾ ਗਿਆ ਸੀ। ਇਸ ਵਿਆਹ 'ਚ ਮੁੰਡੇ ਵਾਲਿਆਂ ਨੇ ਕੁੜੀ ਨੂੰ 20 ਤੋਲੇ ਸੋਨਾ ਪਾਇਆ ਸੀ। ਵਿਆਹ ਦੇ 2 ਦਿਨ ਬਾਅਦ ਕੁੜੀ ਆਪਣੇ ਪੇਕੇ ਚਲੀ ਗਈ ਤੇ ਫਿਰ ਵਾਪਸ ਨਹੀਂ ਆਈ ਜਿਸ ਤੋਂ ਬਾਅਦ ਜਿਤੇਂਦਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਜਿਤੇਂਦਰ ਦੀ ਪਤਨੀ ਤੇ ਉਸ ਦੇ ਪਰਿਵਾਰ ਵਾਲਿਆਂ ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ
ਜਿਤੇਂਦਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਲੈ ਗਿਆ ਸੀ ਪਰ ਉਸਦੇ ਸਹੁਰਿਆਂ ਨੇ ਉਸਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ।
ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਵਿਆਹ ਦੇ ਦੋ ਦਿਨਾਂ ਬਾਅਦ ਹੀ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਫਰਾਰ ਹੋਈ ਦੁਲਹਨ
ਏਬੀਪੀ ਸਾਂਝਾ
Updated at:
16 Jul 2020 02:54 PM (IST)
ਦੋ ਦਿਨਾਂ ਦੀ ਦੁਲਹਨ ਲੱਖਾਂ ਰੁਪਏ ਦੇ ਗਹਿਣੇ ਤੇ 80 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਤੀਜੇ ਦਿਨ ਹੀ ਫਰਾਰ ਹੋ ਗਈ। ਪੁਲਿਸ ਨੇ ਦੁਲਹਨ ਤੇ ਪਰਿਵਾਰ ਦੇ ਚਾਰ ਮੈਬਰਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ।
- - - - - - - - - Advertisement - - - - - - - - -