Punjab Crime News: Crime at various places in Punjab, youth dies in suspicious circumstances in Barnala, on the other side serious allegations against police in Jalandhar


ਬਰਨਾਲਾ: ਇਹ ਘਟਨਾ ਬਰਨਾਲਾ ਦੇ ਬੱਸ ਸਟੈਂਡ ਵਿੱਚ ਪੁਲਿਸ ਚੌਕੀ ਨੇੜੇ ਜਨਤਕ ਬਾਥਰੂਮਾਂ ਵਿੱਚ ਵਾਪਰੀ। ਲੋਕਾਂ ਨੇ ਨੌਜਵਾਨ ਦੀ ਘਟਨਾ ਸਬੰਧੀ ਪੁਲਿਸ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ।


ਉਧਰ ਪੁਲਿਸ ਅਧਿਕਾਰੀ ਇਹ ਮੌਤ ਨਸ਼ੇ ਕਾਰਨ ਨਹੀਂ ਹੋਣ ਦਾ ਦਾਅਵਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ ਰਾਜੇਸ਼ ਕੁਮਾਰ ਸਨੇਹੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਬਰਨਾਲਾ ਦੇ ਬੱਸ ਸਟੈਂਡ ਦੇ ਬਾਥਰੂਮ ਵਿੱਚ ਇੱਕ ਨੌਜਵਾਨ ਲੇਟਿਆ ਹੋਇਆ ਸੀ। ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਨੌਜਵਾਨ ਡਿੱਗਿਆ ਪਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ।


ਪੁਲਿਸ ਤਰਫ਼ੋਂ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾ ਕੇ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ 174 ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨੌਜਵਾਨ ਦੀ ਮੌਤ ਨਸ਼ੇ ਕਾਰਨ ਨਹੀਂ ਹੋਈ।


ਦੂਜੀ ਘਟਨਾ 'ਚ ਪੁਲਿਸ 'ਤੇ 14 ਸਾਲਾਂ ਲੜਕੇ ਨੂੰ ਟੌਰਚਰ ਕਰਨ ਦੇ ਇਲਜ਼ਾਮ


ਉਧਰ ਦੂਜੇ ਪਾਸੇ ਜਲੰਧਰ ਦੇ ਇੱਕ ਵਿਅਕਤੀ ਨੇ ਪੁਲਿਸ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੀੜਤ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਦੇ ਚੌਦਾਂ ਸਾਲ ਦੇ ਬੇਟੇ ਉੱਪਰ ਥਰਡ ਡਿਗਰੀ ਇਸਤੇਮਾਲ ਕੀਤਾ ਹੈ। ਬੱਚੇ ਦੇ ਪਿਤਾ ਰਾਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਬੱਚਾ ਚੌਦਾਂ ਸਾਲ ਦਾ ਹੈ ਅਤੇ ਕਬੂਤਰ ਪਾਲਣ ਦਾ ਸ਼ੌਕੀਨ ਹੈ। ਕੁਝ ਦਿਨ ਪਹਿਲੇ ਉਸਦਾ ਇੱਕ ਕਬੂਤਰ ਉੱਡ ਕੇ ਗੁਆਂਢੀਆਂ ਦੀ ਛੱਤ ਤੇ ਬੈਠ ਗਿਆ। ਕਬੂਤਰ ਲੈਣ ਲਈ ਜਦੋਂ ਬੱਚਾ ਗੁਆਂਢੀਆਂ ਦੀ ਛੱਤ 'ਤੇ ਗਿਆ ਤਾਂ ਗੁਆਂਢੀਆਂ ਵੱਲੋਂ ਉਸ ਉੱਪਰ ਪੰਜ ਤੋਲੇ ਸੋਨਾ ਚੋਰੀ ਕਰਨ ਦਾ ਆਰੋਪ ਲਗਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਰਾਊਂਡਅਪ ਕਰਕੇ ਤਿੰਨ ਦਿਨ ਲਗਾਤਾਰ ਉਸ ਨਾਲ ਮਾਰ ਕੁਟਾਈ ਕੀਤੀ।


ਰਾਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਰੋਜ਼ ਸਵੇਰੇ ਬੱਚੇ ਨੂੰ ਥਾਣੇ ਬੁਲਾਉਂਦੀ ਸੀ ਅਤੇ ਰਾਤ ਨੂੰ ਸਾਢੇ ਨੌਂ ਦਸ ਵਜੇ ਉਸ ਨੂੰ ਘਰ ਭੇਜਦੀ ਸੀ। ਪੀੜਤ ਦੇ ਪਿਤਾ ਨੇ ਅੱਗੇ ਕਿਹਾ ਕਿ ਰਾਜਿੰਦਰ ਕੁਮਾਰ ਨੇ ਪੁਲਿਸ 'ਤੇ ਕਾਰਵਾਈ ਕਰਵਾਉਣਾ ਦੀ ਮੰਗ ਕੀਤੀ ਹੈ।


ਉੱਧਰ ਇਸ ਪੂਰੇ ਮਾਮਲੇ ਵਿੱਚ ਜਲੰਧਰ ਦੇ ਏਸੀਪੀ ਉਸਦਾ ਕਹਿਣਾ ਹੈ ਕਿ ਥਾਣੇ ਵਿੱਚ ਇੱਕ ਚੋਰੀ ਦਾ ਮਾਮਲਾ ਦਰਜ ਹੋਇਆ ਸੀ। ਜਿਸ ਦੀ ਤਫਤੀਸ਼ ਕਰਦੇ ਹੋਏ ਪੁਲਿਸ ਨੇ ਜਦੋਂ ਸੀਸੀਟੀਵੀ ਫੁਟੇਜ ਵੇਖੀ ਤਾਂ ਉਸ ਵਿੱਚ ਇਹ ਬੱਚੇ ਨਜ਼ਰ ਆਏ ਜਿਸ ਤੋਂ ਬਾਅਦ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਨੇ ਵੀ ਕਿਹਾ ਕਿ ਇਹੀ ਬੱਚੇ ਚੋਰ ਹੋ ਸਕਦੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਬੱਚਿਆਂ ਨੂੰ ਥਾਣੇ ਬੁਲਾਇਆ।


ਪੁਲਿਸ ਅਧਿਕਾਰੀ ਮੁਤਾਬਕ ਬੱਚੇ ਛੋਟੇ ਹੋਣ ਕਰਕੇ ਉਨ੍ਹਾਂ ਨਾਲ ਕਿਸੇ ਕਿਸਮ ਦੀ ਕੋਈ ਮਾਰਕੀਟ ਨਹੀਂ ਕੀਤੀ ਗਈ, ਕਿਉਂਕਿ ਮਾਮਲਾ ਚੋਰੀ ਨਾਲ ਜੁਡ਼ਿਆ ਹੋਇਆ ਇਸ ਦਾ ਇਲਜ਼ਾਮ ਬੱਚਿਆਂ ਦੇ ਮਾਂ ਪਿਓ 'ਤੇ ਵੀ ਲੱਗ ਰਿਹਾ ਹੈ। ਇਸ ਕਰਕੇ ਬੱਚੇ ਦਾ ਪਿਤਾ ਜਾਣਬੁੱਝ ਕੇ ਪੁਲਿਸ 'ਤੇ ਬੱਚੇ ਨਾਲ ਕੁਟਮਾਰ ਦਾ ਇਲਜ਼ਾਮ ਲਗਾ ਰਿਹਾ ਹੈ। ਪੁਲਿਸ ਅਧਿਕਾਰੀ ਮੁਤਾਬਕ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰਾ ਸੱਚ ਸਾਹਮਣੇ ਲਿਆਂਦਾ ਜਾਵੇਗਾ।


ਇਹ ਵੀ ਪੜ੍ਹੋ: NRI ਵੀ ਬਣਵਾ ਸਕਦੇ ਹਨ ਆਧਾਰ ਕਾਰਡ! ਇਨ੍ਹਾਂ ਦਸਤਾਵੇਜ਼ਾਂ ਦੀ ਮਦਦ ਨਾਲ ਕਰੋ ਅਪਲਾਈ